HOME ਹਮ ਨਹੀ ਚੰਗੇ ਬੁਰਾ ਨਹੀ ਕੋਇ ॥

ਹਮ ਨਹੀ ਚੰਗੇ ਬੁਰਾ ਨਹੀ ਕੋਇ ॥

4
   (ਸਮਾਜ ਵੀਕਲੀ)   ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਨਵਾਂ ਨਵਾਂ ਅੰਮ੍ਰਿਤ ਛੱਕਿਆ ਸੀ ਸੀ। ਹੋਣਾਂ ਤਾਂ ਇਹ ਚਾਹੀਦਾ ਸੀ ਮੇਰੇ ਵਿਚ ਹਲੀਮੀ ਆਉਂਦੀ ਪਰ ਹੋਇਆ ਉਲਟ ਮੇਰੇ ਵਿਚ ਹਉਮੈ ਆ ਗਈ। ਵਾਲ ਕੱਟੇ ਬੰਦੇ ਮੈਨੂੰ ਪਾਪੀ ਲਗਦੇ, ਗੁਰੂ ਘਰ ਸੇਵਾ ਕਰਨ ਗਿਆ, ਇਹੀ ਦੇਖੀ ਜਾਣਾ ਕੋਈ ਨੰਗੇ ਸਿਰ ਤਾਂ ਨਹੀਂ ਆਇਆ, ਕਿਸੇ ਬੀਬੀ ਸਿਰੋਂ ਮਾੜੀ ਜਿਹੀ ਚੁੰਨੀ ਲਹਿਣੀ ਤਾਂ ਅੱਗ ਬਬੂਲਾ ਹੋ ਜਾਣਾ। ਬਾਣੀ ਪੜ੍ਹਦੇ ਲੋਕਾਂ ਨੂੰ ਧਿਆਨ ਨਾਲ਼ ਸੁਣਨਾ ਇਸ ਲਈ ਨਹੀਂ ਕੇ ਬਾਣੀ ਨਾਲ਼ ਮੋਹ ਹੈ, ਸਗੋਂ ਇਸ ਲਈ ਕੇ ਕੋਈ ਇਕ ਅੱਧ ਗ਼ਲਤ ਤੁੱਕ ਬੋਲੇ ਤੇ ਮੈ ਉਸਦੀ ਝਾੜ ਝੰਬ ਕਰਾਂ। ਜਦੋਂ ਹਉਮੈ ਵੱਧ ਜਾਂਦੀ ਤਾਂ ਪਰਮਾਤਮਾ ਠੋਕਰ ਜਰੂਰ ਮਾਰਦਾ, ਅਜਿਹਾ ਹੀ ਮੇਰੇ ਨਾਲ਼ ਹੋਇਆ।  ਸਾਡੇ ਲੁਧਿਆਣਾ ਤੋਂ ਕਿਸੇ ਮਿੱਤਰ ਦਾ ਫੋਨ ਆਇਆ ਕੇ ਆਪਣੇ ਸ਼ਹਿਰ ਵਿਚ ਨੂਰ ਮਹਿਲ ਵਾਲ਼ੇ ਬਾਬੇ ਦਾ ਪ੍ਰੋਗਰਾਮ ਸੀ, ਅਸੀਂ ਬਜਿਦ ਸੀ ਕੇ ਇਹ ਪ੍ਰੋਗਰਾਮ ਹੋਣ ਨਹੀਂ ਦੇਣਾ। ਮੈ ਝੱਟ ਆਪਣਾ ਮੋਟਰਸਾਈਕਲ ਚੁੱਕਿਆ ਤੇ ਤੁਰ ਪਿਆ ਪ੍ਰੋਗਰਾਮ ਬੰਦ ਕਰਵਾਉਣ ਵਾਲ਼ੇ ਕਾਫ਼ਿਲੇ ਵਿਚ ਸ਼ਾਮਲ ਹੋਣ।  ਇਸ ਵੇਲ਼ੇ ਮੇਰੀ ਹਾਲਤ ਉਸ ਟਟੀਹਰੀ ਵਰਗੀ ਸੀ, ਜਿਹੜੀ ਉਪਰ ਲੱਤਾਂ ਕਰਕੇ ਸੋਂਦੀ ਕੇ ਜੇ ਅਸਮਾਨ ਡਿੱਗਿਆ ਤਾਂ ਮੈਂ ਹੀ ਰੋਕਣਾ। ਮੈਨੂੰ ਵੀ ਲਗਦਾ ਸੀ ਕੇ ਸਾਰੀ ਕੌਮ ਦਾ ਭਾਰ ਮੇਰੇ ਮੋਢਿਆਂ ਤੇ ਹੈ।  ਤੇਜੀ ਨਾਲ਼ ਮੋਟਰਸਾਈਲਕ ਭਜਾਉਂਦੇ ਪਤਾ ਨਹੀਂ ਲੱਗਾ ਕਦੋਂ ਇਕ ਗੱਡੀ ਨਾਲ਼ ਟਕਰਾ ਗਿਆ ਅਤੇ ਹੋਸ਼ ਆਈ ਤਿੰਨ ਦਿਨ ਬਾਅਦ ਲੁਧਿਆਣੇ  DMC ਵਿਚ ਘਰਦਿਆਂ ਨੇ ਦੱਸਿਆ ਕੇ ਕੁਝ ਬੰਦੇ ਤੈਨੂੰ ਚੁੱਕ ਕੇ ਹਸਪਤਾਲ ਛੱਡ ਗਏ ਸੀ ਅਤੇ ਨਾਲ਼ ਈ ਸਾਨੂੰ ਫੋਨ ਕਰ ਦਿੱਤਾ ਸੀ। ਜਦੋਂ ਤੱਕ ਅਸੀਂ ਨਹੀਂ ਆਏ ਉਹ ਇਥੇ ਹੀ ਰਹੇ।  ਠੀਕ ਹੋਣ ਉਪਰੰਤ ਮਨ ਵਿਚ ਖਿਆਲ ਆਇਆ ਕੇ ਕਿਉ ‘ਨ ਉਨ੍ਹਾਂ ਭਲੇ ਪੁਰਖਾਂ ਦਾ ਧੰਨਵਾਦ ਕੀਤਾ ਜਾਵੇ। ਉਨ੍ਹਾਂ ਦਾ ਨੰਬਰ ਲੈਕੇ ਰਾਬਤਾ ਕੀਤਾ ਅਤੇ ਦੱਸਿਆ ਕੇ ਤੁਸੀਂ ਮੈਨੂੰ ਹਸਪਤਾਲਛੱਡ ਕੇ ਆਏ ਸੀ ਮੈਂ ਧੰਨਵਾਦ ਕਰਨ ਤੁਹਾਡੇ ਘਰ ਆਉਣਾ। ਉਨ੍ਹਾਂ ਨੇ ਕਿਹਾ…ਜੀ ਆਇਆ ਨੂੰ ਜਦੋਂ ਮਰਜ਼ੀ ਆਓ।  ਮੈਂ ਸਮਾਂ ਕੱਢ ਕੇ ਉਨ੍ਹਾਂ ਦੇ ਘਰ ਗਿਆ ਤਾਂ ਸਾਹਮਣੇ ਘਰ ਦੀ ਕੰਧ ਉਪਰ ਲੱਗੀ ਨੂਰ ਮਹਿਲ ਵਾਲ਼ੇ ਬਾਬੇ ਦੀ ਤਸਵੀਰ ਦੇਖ ਮੇਰਾ  ਮੂੰਹ ਉਡ ਗਿਆ, ਇਹ ਕੀ ਮੈਂ ਜਿਸਦੇ ਪ੍ਰੋਗਰਾਮ ਰੱਦ ਕਰਵਾਉਣ ਲਈ ਉਸਦੇ ਭਗਤਾਂ ਨਾਲ਼ ਲੜਨ ਲਈ ਤਿਆਰ ਸੀ, ਉਸੇ ਦੇ ਭਗਤਾਂ ਨੇ ਮੇਰੀ ਜਾਨ ਬਚਾਈ। ਮੈਨੂੰ ਸਮਝ ਆਇਆ ਕੇ ਕਿਸੇ ਵੀ ਸੰਸਥਾ, ਧਰਮ , ਫਿਰਕੇ ਵਿਚ ਕੁਝ ਲੋਕ ਗ਼ਲਤ ਹੋ ਸਕਦੇ ਪਰ ਸਾਰੇ ਮਾੜੇ ਨਹੀਂ ਹੁੰਦੇ। ਮੇਰੀ ਸਾਰੀ ਹਉਮੈ ਛੂ ਮੰਤਰ ਹੋ ਗਈ ਸੀ।  ਹੁਣ ਪਹਿਲਾਂ ਨਾਲੋਂ ਵੱਧ ਗੁਰੂ ਘਰ ਜਾਨਾ ਪਰ ਨਜ਼ਰ ਦੂਜਿਆਂ ਵਲ ਨਹੀਂ ਆਪਣੇ ਅੰਦਰ ਵਲ ਹੁੰਦੀ, ਹੁਣ ਮੈ ਗਲਤੀ ਲੋਕਾਂ ਦੀ ਨਹੀਂ ਆਪਣੀ ਲੱਭਦਾਂ, ਹੁਣ ਮੈਨੂੰ ਸਮਝ ਆ ਗਿਆਂ ਕੇ ” ਹਮ ਨਹੀਂ ਚੰਗੇ, ਬੁਰਾ ਨਹੀ ਕੋਇ ” ਹੜ ਪ੍ਰਭਾਵਿਤ ਇਲਾਕਿਆਂ ਵਿਚ ਇਕੱਠੇ ਸੇਵਾ ਕਰਦੇ ਡੇਰਾ ਸੱਚਾ ਸੌਦਾ ਡੇ ਸੇਵਾਦਾਰ ਅਤੇ ਇਕ ਅਮ੍ਰਿਤਧਾਰੀ ਗੁਰ ਸਿੱਖ ਨੂੰ ਇਕੱਠੇ ਸੇਵਾ ਕਰਦੇ ਦੇਖ ਆਪਣੇ ਮਿੱਤਰ ਚੰਦ ਸਿੰਘ ਦੀ ਦੱਸੀ ਇਹ ਕਹਾਣੀ ਯਾਦ ਆ ਗਈ।
ਸੋਨੂੰ ਮੰਗਲ਼ੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਵੱਦੀ ਟਕਸਾਲ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦੇ ਭਰੇ ਚਾਰ ਟਰੱਕ ਰਵਾਨਾ ਕੀਤੇ
Next articleਕਿਸੇ ਚਿਨੌਤੀ ਤੋਂ ਘੱਟ ਨਹੀ ਪੰਜਾਬ ਚੋਂ ਹੜਾਂ ਦਾ ਪ੍ਰਕੋਪ