HOME ਕਿਸੇ ਚਿਨੌਤੀ ਤੋਂ ਘੱਟ ਨਹੀ ਪੰਜਾਬ ਚੋਂ ਹੜਾਂ ਦਾ ਪ੍ਰਕੋਪ

ਕਿਸੇ ਚਿਨੌਤੀ ਤੋਂ ਘੱਟ ਨਹੀ ਪੰਜਾਬ ਚੋਂ ਹੜਾਂ ਦਾ ਪ੍ਰਕੋਪ

1
ਪੱਤਰਕਾਰ ਹਰਜਿੰਦਰ ਸਿੰਘ ਚੰਦੀ

  (ਸਮਾਜ ਵੀਕਲੀ)  ਪੰਜਾਬ ਹੜ ਦੀ ਚਪੇੜ ਵਿਚ ਹੈ। ਸਵਾਲ ਸਵਾਲੀਆ ਚਿੰਨ੍ਹ ਬਣ ਕਿ ਖੜ੍ਹੇ ਹਨ। ਰਾਜਨੀਤਕ ਨੇਤਾਵਾਂ ਕੋਲ ਜਨਤਾਂ ਦੇ ਕਿਸੇ ਸਵਾਲ ਦਾ ਢੁਕਵਾਂ ਜੁਵਾਬ ਨਹੀਂ ਕਿਉਂਕਿ ਢੁਕਵੇਂ ਪ੍ਰਬੰਧਾਂ ਦੀ ਘਾਟ ਆਪਣਾ ਸਪਸ਼ਟੀਕਰਣ ਦੇਣ ਵਿਚ ਅਸਮਰੱਥ ਸਾਬਤ ਹੋ ਰਹੀ ਹੈ। ਪ੍ਰਸ਼ਾਸਨ  ਹਰ ਵਾਰ ਦੀ ਤਰਾਂ ਪ੍ਰਸ਼ਨ ਚਿੰਨ੍ਹ ਦੇ ਘੇਰੇ ਵਿੱਚ ਹੈ। ਰਾਜਨੀਤਕ ਵਿਰੋਧੀਆਂ ਵਲੋਂ ਸਮਾਜ ਸੇਵਾ ਲਈ ਹੱਥ ਘੱਟ ਤੇ ਰਾਜਨੀਤਕ ਸ਼ੁਰਲੀਆਂ ਜ਼ਿਆਦਾ ਚਲਾਈਆਂ ਜਾ ਰਹੀਆਂ ਹਨ। ਪੰਜਾਬ ਦੇ ਜਾਏ ਰਾਤ ਦਿਨ ਕੁਦਰਤੀ ਕਰੋਪੀ ਨਾਲ ਮੱਥਾ ਡਾਹੀ ਖੜ੍ਹੇ ਹਨ। ਪ੍ਰਸ਼ਾਸਨ ਵੱਲੋਂ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਅਜਿਹੇ ਹਲਾਤਾਂ ਵਿੱਚ ਰਾਹਤ ਸਮੱਗਰੀ ਕਿਸੇ ਦੀ ਤੇ ਤਸਵੀਰਾਂ ਕੋਈ ਖਿਚਾ ਰਿਹਾ ਹੈ। ਅਸਲ ਪੀੜਤਾਂ ਤੱਕ ਸਮਾਨ ਪਹੁੰਚਣ ਦੀ ਜਗ੍ਹਾ ਰਸਤੇ ਵਿਚ ਖੜ੍ਹੇ ਜਮਾਂਖੋਰ ਰੱਜਣ ਦਾ ਨਾਮ ਨਹੀਂ ਲੈ ਰਹੇ। ਮੀਡੀਆ ਵਿੱਚ ਇਨ੍ਹਾਂ ਗੱਲਾਂ ਨੂੰ ਲੈ ਕੇ ਚਰਚਾਂ ਜ਼ੋਰਾਂ ਤੇ ਹਨ। ਅਜਿਹੇ ਹਲਾਤਾਂ ਵਿੱਚ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਜਿਥੇ ਹੋਰ ਢੁਕਵੇਂ ਪ੍ਰਬੰਧਾਂ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ ਉਥੇ ਜਮਾਂਖੋਰੀ ਨੂੰ ਵੀ ਨੱਥ ਪਾਉਣ ਦੀ ਜ਼ਰੂਰਤ ਹੈ। ਲਗਾਤਾਰ ਪੈ ਰਹੀ ਬਾਰਸ਼ ਅਤੇ ਬੱਦਲ ਫ਼ਟਣ ਦੀਆਂ ਘਟਨਾਵਾਂ ਨੇ ਪਬਲਿਕ ਦੇ ਮੱਥੇ ਤੇ ਪ੍ਰੇਸ਼ਾਨੀ ਦੀ ਲਕੀਰ ਹੋਰ ਡੂੰਘੀ ਕੀਤੀ ਹੈ। ਅਜਿਹੇ ਵਿਚ, ਪਸ਼ੂਆਂ ਦੀ ਫੀਡ, ਚਾਰਾ,ਸਬਜ਼ੀਆਂ , ਅਨਾਜ, ਦੁੱਧ , ਸਿਲੰਡਰ ਅਤੇ ਹੋਰ ਆਮ ਵਰਤੋਂ ਦੀਆਂ ਵਸਤਾਂ ਤੋਂ ਇਲਾਵਾ ਮੈਡੀਸਿਨ ਦਵਾਈਆਂ ਦੇ ਰੇਟ ਮਨਮਰਜ਼ੀ ਦੇ ਲਗਾ ਕੇ ਜਿਹੜੇ ਲੋਕ ਮਨੁੱਖਤਾ ਦੇ ਨਾਮ ਤੇ ਕਲੰਕ ਖਟ ਰਹੇ ਹਨ ਉਨ੍ਹਾਂ ਤੇ ਬਣਦੀ ਢੁਕਵੀਂ ਕਾਰਵਾਈ ਵੀ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਦੂਜਾ ਫਲੱਡ ਏਰੀਆ ਕੋਈ ਪਿਕਨਿਕ ਜਗਾਂ ਨਹੀਂ ਹੈ ਜਿਥੇ ਜਾ ਕੇ ਆਮ ਲੋਕਾਂ ਵੱਲੋਂ ਪਾਣੀ ਤੇ ਪੀੜਤ ਲੋਕਾਂ ਦੀਆਂ ਵੀਡੀਓਜ਼ ਬਣਾਈਆਂ ਜਾ ਰਹੀਆਂ ਹਨ ਅਤੇ ਸੈਲਫੀਆ ਲਈਆ ਜਾ ਰਹੀਆਂ ਹਨ। ਅਜਿਹੇ ਤਮਾਸ਼ਬੀਨਾਂ ਤੇ ਪ੍ਰਸ਼ਾਸਨਿਕ ਨਕੇਲ ਕੱਸੀ ਜਾਵੇ। ਦੂਜੇ ਪਾਸੇ ਜਿਨ੍ਹਾਂ ਲੀਡਰਾਂ ਨੇ ਸਿਰਫ ਫੋਟੋ ਕਰਵਾਉਣ ਜਾਣਾ ਉਨ੍ਹਾਂ ਨੂੰ ਥੋੜ੍ਹਾ ਗੁਰੇਜ਼ ਕਰਨਾ ਚਾਹੀਦਾ ਹੈ। ਪੁਲਿਸ ਪ੍ਰਸ਼ਾਸਨ ਨੂੰ ਆਪਣੀ ਬਣਦੀ ਭੂਮਿਕਾ ਮੁਸਤੈਦੀ ਨਾਲ ਨਿਭਾਉਣ ਦੀ ਜ਼ਰੂਰਤ ਹੈ। ਸਮਾਜਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਚਾਹੀਦਾ ਹੈ ਕਿ ਜਿਥੇ ਅਸੀਂ ਆਪਣੇ ਪੰਜਾਬ ਦੇ ਜਾਇਆਂ ਲਈ ਰਾਤ ਦਿਨ ਇਕ ਕਰ ਰਹੇ ਹਾਂ ਉਥੇ ਅਲੱਗ ਅਲੱਗ ਟੀਮਾਂ ਬਣਾ ਕੇ ਪੂਰੀ ਪੜਤਾਲ ਕਰਨ ਤੋਂ ਬਾਅਦ ਜਿਥੇ ਜਿਸ ਚੀਜ਼ ਦੀ ਜ਼ਰੂਰਤ ਹੈ ਉਥੇ ਪਹੁੰਚ ਕੇ ਪੀੜਤ ਪਰਿਵਾਰਾਂ ਦੀ ਸੇਵਾ ਕੀਤੀ ਜਾਵੇ। ਇਹ ਹੋਸਲੇ ਬੁਲੰਦ ਕਰਨ ਦਾ ਸਮਾਂ ਹੈ ਸਦਾ ਇਹ ਦਿਨ ਨਹੀਂ ਰਹਿਣਗੇ ਪੰਜਾਬ ਫਿਰ ਆਪਣੀ ਰਫਤਾਰ ਨਾਲ ਬੁਲੰਦੀਆਂ ਨੂੰ ਛੂਹੇਗਾ ਕਿਉਂਕਿ ਇਸ ਧਰਤੀ ਨੂੰ ਸਿਰ ਲੱਥ ਯੋਧਿਆਂ ਦੀ ਚਰਨਛੋਹ ਪ੍ਰਾਪਤ ਹੈ। ਪੰਜਾਬ ਦੀ ਧਰਤੀ ਤੋਂ ਜੋਂ ਪਸ਼ੂ ਧਨ ਦਰਿਆਵਾਂ ਵਿੱਚ ਰੁੜ ਕੇ ਅਲੱਗ ਅਲੱਗ ਜਗਾਂ ਤੇ ਚਲਾ ਗਿਆ ਹੈ ਉਸ ਦੀ ਵੀਡੀਓ  ਜਨਤਾ ਵੱਲੋਂ ਨਸਰ ਹੋ ਰਹੀ ਹੈ। ਪਬਲਿਕ ਨੂੰ ਬੇਨਤੀ ਹੈ ਕਿ ਇਨ੍ਹਾਂ ਬੇਜੁਬਾਨਾਂ ਦੀ ਰੱਜਵੀਂ ਸੇਵਾ ਕੀਤੀ ਜਾਵੇ ਅਤੇ ਜਦੋਂ ਪਾਣੀ ਦਾ ਪ੍ਰਕੋਪ ਘਟੇ ਤਾਂ ਜਿਨ੍ਹਾਂ ਦੇ ਜਾਨਵਰ ਹਨ ਉਨ੍ਹਾਂ ਨੂੰ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਹੋਏ ਵਾਪਸ ਕਰ ਦਿੱਤੇ ਜਾਣ। ਅੱਜ ਹਰ ਧਰਮ, ਮਜ਼ਹਬ, ਪਾਰਟੀਬਾਜ਼ੀ ਅਤੇ ਸੂਬਿਆ ਦੇਸ਼ ਵਿਦੇਸ਼ ਤੋਂ  ਇਨਸਾਨੀਅਤ ਨਾਤੇ ਫਰਜ਼ ਨਿਭਾਉਂਦੇ ਹੋਏ ਪੰਜਾਬ ਨਾਲ ਮੌਢੇ ਨਾਲ ਮੋਢਾ ਜੋੜ ਕੇ ਖੜਨ ਦੀ ਜ਼ਰੂਰਤ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ।

ਹਰਜਿੰਦਰ ਸਿੰਘ ਚੰਦੀ ਸੂਬਾ ਪ੍ਰੈੱਸ ਸਕੱਤਰ 
ਬੀਕੇਯੂ ਪੰਜਾਬ।
9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਮ ਨਹੀ ਚੰਗੇ ਬੁਰਾ ਨਹੀ ਕੋਇ ॥
Next articleਸਵੇਰੇ ਦੰਦ ਸਾਫ ਕਰੀਏ ਜਾਂ ਰਾਤ ਸੌਣ ਤੋਂ ਪਹਿਲਾਂ ?