(ਸਮਾਜ ਵੀਕਲੀ)
ਤੇ ਉਹ ਵੱਸਦੇ ਰਹੇ ,
ਅਸੀਂ ਰੋਂਦੇ ਰਹੇ
ਪਰ ਉਹ ਹੱਸਦੇ ਰਹੇ।
ਕਿਆ ਵਖਤ ਸੀ ?
ਕਿਆ ਫਿਤਰਤ ਸੀ ਉਹਨਾਂ ਦੀ ?
ਉਹ ਮੁਸਕਰਾਉਂਦੇ ਰਹੇ
ਤੇ ਅਸੀਂ ਜਮੀਂ ਵਿੱਚ ਧੱਸਦੇ ਰਹੇ।
ਕੀਤਾ ਉਹਨਾਂ ਨੇ ਜੋ ਮੇਰੇ ਨਾਲ਼
ਕੁਝ ਚੰਗਾ ਨਹੀਂ ਸੀ ਕੀਤਾ ,
ਉਹ ਜਾਲ਼ ਵਿਛਾਉਂਦੇ ਰਹੇ
ਤੇ ਅਸੀਂ ਉਸ ਵਿੱਚ ਫਸਦੇ ਰਹੇ।
ਰੱਬ ਹੱਥ ਹੈ ਤੇ ਸੀ ਡੋਰ ਅਸਾਡੀ
ਅਸੀਂ ਅਡੋਲ ਖੜੇ ਰਹੇ
ਤੇ ਉਹ ਭਟਕਾਉੰਦੇ ਰਹੇ।
ਪੱਥਰ ਨਹੀਂ ਸੀ ਮੈਂ
ਇੱਕ ਇਨਸਾਨ ਹੀ ਸੀ
ਤੇ ਮੇਰੇ ਅੰਦਰ ਵੀ ਇੱਕ ਜਾਨ ਸੀ ,
ਉਹ ਵਾਰ – ਵਾਰ ਠੋਕਰਾਂ ਮਾਰਦੇ ਰਹੇ ,
ਪਰ ਅਸੀਂ ਆਪਣਾ ਵਜ਼ੂਦ ਵਾਰ – ਵਾਰ ਬਚਾਉਂਦੇ ਰਹੇ।
ਰੱਬ ਨੇ ਰੱਖੀ ਹਮੇਸ਼ਾ ਲਾਜ ਅਸਾਡੀ
ਅਸੀਂ ਡਿੱਗ ਕੇ ਵੀ ਖੜ੍ਹੇ ਹੋਏ ,
ਪਰ ਉਹ ਹਮੇਸ਼ਾ ਸਾਨੂੰ ਹੇਠਾਂ ਗਿਰਾਉਂਦੇ ਰਹੇ।
ਨਾ ਉਹਨਾਂ ਦੀ ਜਿੱਤ ਹੋਈ
ਨਾ ਹੀ ਹੋਈ ਕਦੇ ਹਾਰ ਸਾਡੀ ,
ਅਸੀਂ ਹਮੇਸ਼ਾ ਸਮਝਿਆ ਆਪਣਾ ਉਨ੍ਹਾਂ ਨੂੰ
ਪਰ ਉਹ ਹਰ ਵਾਰ ਸੀਨੇ ਸਾਡੇ ‘ਤੇ ਖੰਜਰ ਚਲਾਉਂਦੇ ਰਹੇ।
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356