HOME “ਯੁੱਧ ਨਸ਼ਿਆਂ ਵਿਰੁੱਧ “ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ – ਜੱਗਾ ਮਜੀਠਾ

“ਯੁੱਧ ਨਸ਼ਿਆਂ ਵਿਰੁੱਧ “ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ – ਜੱਗਾ ਮਜੀਠਾ

2
ਕੈਪਸ਼ਨ ਕਰਕੇ ਕਨੇਡਾ ਫੇਰੀ ਦੌਰਾਨ ਕੁਝ ਪਤਵੰਤਿਆਂ ਨਾਲ ਗੱਲਬਾਤ ਕਰਦੇ ਹੋਏ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ

ਪ੍ਰਵਾਸੀ ਪੰਜਾਬੀਆਂ ਦਾ ਸਾਥ ਸਲਾਘਾਯੋਗ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ )-ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਪਿੰਡ ਪੱਧਰ ਤੇ ਭਰਵਾਂ ਜਨਤਕ ਹੁੰਗਾਰਾ ਮਿਲ ਰਿਹਾ ਹੈ। ਅਤੇ ਇਸ ਮੁਹਿਮ ਤਹਿਤ ਹੁਣ ਤੀਕ 141 ਦੇ ਕਰੀਬ ਨਸ਼ਾ ਤਸਕਰ ਕਾਬੂ ਕੀਤੇ ਗਏ ਹਨ ਇਨਾ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਅਤੇ ਸੀਨੀਅਰ ਆਪ ਆਗੂ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨੇ ਆਪਣੀ ਕਨੇਡਾ ਫੇਰੀ ਦੌਰਾਨ ਕੁਝ ਪੰਜਾਬੀ ਪ੍ਰਵਾਸੀ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ| ਜੱਗਾ ਨੇ ਅੱਗੇ ਕਿਹਾ ਕਿ ਪੰਜਾਬ ਚ ਫੈਲੀ ਨਸ਼ਿਆਂ ਦੀ ਭੈੜੀ ਲਾਹਣਤ ਪੁਰਾਣੀਆਂ ਸਰਕਾਰਾਂ ਦੀ ਦੇਣ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸੁਬਾਈ ਸਰਕਾਰ ਵੱਲੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਭੈੜੀ ਲਾਹਨਤ ਨੂੰ ਜੜੋਂ ਪੁੱਟਣ ਦੇ ਮੰਤਵ ਨਾਲ ਚਲਾਈ ਜਾ ਰਹੀ ਯੁੱਧ ‘ਨਸ਼ਿਆਂ ਵਿਰੁੱਧ ਮੁਹਿੰਮ’ ਦਾ ਹੇਠਲੇ ਪੱਧਰ ਤੀਕ ਪੜਾਅਵਾਰ ਅਸਰ ਹੁੰਦਾ ਦਿਖਾਈ ਦੇ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇ ਚ ਸਮੁੱਚਾ ਪੰਜਾਬ ਅਜਿਹੀਆਂ ਅਲਾਮਤਾਂ ਦੂਰ ਰਹਿਤ ਹੋ ਕੇ ਰੰਗਲਾ ਪੰਜਾਬ ਬਣ ਜਾਵੇਗਾ ਅਤੇ ਇਸ ਮੰਤਵ ਲਈ ਪੰਜਾਬੀਆਂ ਸਮੇਤ ਪ੍ਰਵਾਸੀ ਪੰਜਾਬੀਆਂ ਦੇ ਸਾਥ ਦੇਣ ਦੀ ਲੋੜ ਹੈ| ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੀ ਤਰੱਕੀ ਲਈ ਪਾਏ ਜਾਂਦਾ ਯੋਗਦਾਨ ਸ਼ਲਾਘਾ ਯੋਗ ਹੈ| ਇਸ ਮੌਕੇ ਤੇ ਉਨਾਂ ਦੇ ਨਾਲ ਪ੍ਰਕਾਸ਼ ਸਿੰਘ ਉਪਲ, ਨਰਿੰਦਰ ਸਿੰਘ ਉੱਪਲ ,ਜਗਵਿੰਦਰ ਪਾਲ ਸਿੰਘ ਗਿੱਲ ,ਸੰਤੋਖ ਸਿੰਘ ਗਿੱਲ ,ਜਤਿੰਦਰ ਸਿੰਘ ਗਿੱਲ ,ਅਮਰ ਸਿੰਘ ਗਿੱਲ, ਡਾਕਟਰ ਤੇਜਵੰਤ ਚਾਹਲ ,ਜਸਬੀਰ ਸਿੰਘ ਗਿੱਲ ,ਜਸਬੀਰ ਸਿੰਘ ਸੰਧੂ ,ਰਾਜਨ ਚਾਹਲ ਆਦਿ ਹਾਜਰ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਲੰਧਰ ਦੇ ਗੁਰੂ ਨਾਨਕ ਦੇਵ ਜਿਲ੍ਹਾ ਲਾਇਬਰੇਰੀ, ਨੇੜੇ ਸਤਿਗੁਰ ਨਾਮਦੇਵ ਚੌਕ,ਵਿਖੇ ਮੂਲ ਨਿਵਾਸੀ ਸੱਭਿਅਤਾ ਸੰਘ ਯੂਨਿਟ ਪੰਜਾਬ ਵੱਲੋਂ ਇੱਕ ਕਾਵਿ ਸੰਮੇਲਨ ਅਤੇ ਕਲਾਚਾਰਿਕ ਅਭਿਆਨ ਦਾ ਆਯੋਜਨ ਕੀਤਾ ਗਿਆ।
Next articleਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਬਿਆਸ ਦਰਿਆ ਦੇ ਕੰਢੇ ਵਸੇ ਪਿੰਡਾਂ ਦਾ ਕੀਤਾ ਦੌਰਾ