HOME ਜਲੰਧਰ ਦੇ ਗੁਰੂ ਨਾਨਕ ਦੇਵ ਜਿਲ੍ਹਾ ਲਾਇਬਰੇਰੀ, ਨੇੜੇ ਸਤਿਗੁਰ ਨਾਮਦੇਵ ਚੌਕ,ਵਿਖੇ ਮੂਲ...

ਜਲੰਧਰ ਦੇ ਗੁਰੂ ਨਾਨਕ ਦੇਵ ਜਿਲ੍ਹਾ ਲਾਇਬਰੇਰੀ, ਨੇੜੇ ਸਤਿਗੁਰ ਨਾਮਦੇਵ ਚੌਕ,ਵਿਖੇ ਮੂਲ ਨਿਵਾਸੀ ਸੱਭਿਅਤਾ ਸੰਘ ਯੂਨਿਟ ਪੰਜਾਬ ਵੱਲੋਂ ਇੱਕ ਕਾਵਿ ਸੰਮੇਲਨ ਅਤੇ ਕਲਾਚਾਰਿਕ ਅਭਿਆਨ ਦਾ ਆਯੋਜਨ ਕੀਤਾ ਗਿਆ।

1

 (ਸਮਾਜ ਵੀਕਲੀ)   ਜਲੰਧਰ ਦੇ ਗੁਰੂ ਨਾਨਕ ਦੇਵ ਜਿਲ੍ਹਾ ਲਾਇਬਰੇਰੀ, ਨੇੜੇ ਸਤਿਗੁਰ ਨਾਮਦੇਵ ਚੌਕ,ਵਿਖੇ ਮੂਲ ਨਿਵਾਸੀ ਸੱਭਿਅਤਾ ਸੰਘ ਯੂਨਿਟ ਪੰਜਾਬ ਵੱਲੋਂ ਇੱਕ ਕਾਵਿ ਸੰਮੇਲਨ ਅਤੇ ਕਲਾਚਾਰਿਕ ਅਭਿਆਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਭਰ ਤੋਂ ਕਵੀਆਂ, ਸਾਹਿਤਕਾਰਾਂ ਅਤੇ ਬੱਚਿਆਂ ਨੇ ਆਪਣੀਆਂ ਕਲਾਕਾਰੀਆਂ ਪੇਸ਼ ਕੀਤੀਆਂ। ਕਵਿ ਸੰਮੇਲਨ ਦੀ ਸ਼ੁਰੂਆਤ ਉਦਘਾਟਨ ਸਤਰ ਦੇ ਨਾਲ ਮੁਖ ਮਹਿਮਾਨ ਉੱਘੇ ਬਹੁਜਨ ਸਾਹਿਤਕਾਰ ਅਤੇ ਵਿਦਵਾਨ ਸੋਹਣ ਸਹਿਜਲ ਜੀ ਦੁਆਰਾ ਕੀਤੀ ਗਈ। ਇਸ ਸਤਰ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਜੀ ਸੈਂਟਰ ਕਮੇਟੀ ਮੈਂਬਰ, ਮੂਲਨਿਵਾਸੀ ਸੱਭਿਅਤਾ ਸੰਘ ਵਲੋਂ ਕੀਤੀ ਗਈ। ਇਸ ਸਤਰ ਵਿੱਚ ਸੱਭਿਅਤਾ ਅਤੇ ਕਲਾਚਾਰ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਬਾਮਸੇਫ ਸੇਂਟਰ ਕਮੇਟੀ ਮੈਂਬਰ ਮਾ .ਨਿਤਿਨ ਥਾਬਲਕੇ, ਮੰਗਲ ਹੰਸਦਾ ਉਪ ਪ੍ਰਧਾਨ ਮੁਲਨਿਵਾਸੀ ਸੱਭਿਅਤਾ ਸੰਘ, ਸ਼ੀਲ ਬੋਧੀ ਜੀ ਇੰਚਾਰਜ (ਲਿਟਰੇਚਰ) ਮੂਲਨਿਵਾਸੀ ਸੱਭਿਅਤਾ ਸੰਘ ਅਤੇ ਮਨਜੀਤ ਸਿੰਘ ਜੀ, ਪ੍ਰਧਾਨ ਮੂਲਨਿਵਾਸੀ ਸੱਭਿਅਤਾ ਸੰਘ ਪੰਜਾਬ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਤਰ ਵਿੱਚ ਬੱਚਿਆਂ ਵਲੋਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਮਾ ਮਨਜੀਤ ਕੁਮਾਰ ਦੁਆਰਾ ਤਿਆਰ ਕੀਤੇ ਪਿੰਡ ਥਾਬਲਕੇ ਦੇ ਵੱਡੀ ਗਿਣਤੀ ਵਿੱਚ ਹਾਜ਼ਰ ਬੱਚਿਆਂ , ਮਾਸਟਰ ਹਰਮੇਸ਼ ਲਾਲ( ਸਟੇਟ ਐਵਾਰਡੀ) ਧਨੀ ਪਿੰਡ ਦੁਆਰਾ ਤਿਆਰ ਕੀਤੇ ਬੱਚਿਆਂ ਅਤੇ ਹਦੀਆ ਬਾਦ ਫਗਵਾੜੇ ਤੋਂ ਮਾ ਰਮੇਸ਼ ਕੌਲ ਜੀ ਦੁਆਰਾ ਤਿਆਰ ਬੱਚਿਆਂ ਵਲੋਂ, ਮਾਸਟਰ ਕਿਰਨਦੀਪ ਦੀ ਅਗਵਾਈ ਵਿੱਚ ਪ੍ਰਗਤੀ ਕਲਾ ਕੇਂਦਰ ਜਲਾਲਾ ਬਾਦ ਦੁਆਰਾ ਤਿਆਰ ਕਵਿਤਾਵਾਂ, ਨਾਟਕ ਅਤੇ ਕੋਰਿਓਗ੍ਰਾਫੀਆ ਪੇਸ਼ ਕੀਤੀਆਂ ਗਈਆਂ। ਦੁਪਹਿਰ ਤੋਂ ਬਾਅਦ ਦੂਸਰੇ ਸਤਰ ਵਿੱਚ ਬਾਹਰੋਂ ਆਏ ਕਵੀਆਂ ਅਤੇ ਸਾਹਿਤਕਾਰਾਂ ਜਿਨ੍ਹਾਂ ਵਿਚ ਸ. ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ ਪ੍ਰਧਾਨ ਪੰਜਾਬ ਸਾਹਿਤਕ ਮੰਚ ਜਲੰਧਰ ਅਤੇ ਟੀਮ ਮੈਂਬਰਜ਼ ਸ੍ਰੀਮਤੀ ਸਾਹਿਬਾ ਜੀਟਨ ਕੌਰ, ਸਰਦਾਰ ਅਮਰ ਸਿੰਘ ਅਮਰ, ਸਰਦਾਰ ਇੰਦਰ ਸਿੰਘ ਮਿਸਰੀ, ਗੀਤਕਾਰ ਅਵਤਾਰ ਸਿੰਘ ਬੈਂਸ, ਸ੍ਰੀ ਦਲਜੀਤ ਮਹਿੰਮੀ, ਸੁਖਦੇਵ ਸਿੰਘ ਗੰਢਵਾਂ, ਵਿਜੈ ਕੁਮਾਰ ਭਗਤ, ਅਦਬੀ ਦੁਨੀਆਂ ਜਲੰਧਰ ਦੇ ਪ੍ਰਧਾਨ ਸ੍ਰੀ ਜਗਦੀਸ਼ ਡਾਲ਼ੀਆ ਜੀ, ਮੈਡਮ ਸਤਵਿੰਦਰ ਕੌਰ , ਸੁਖਪਾਲ ਸਿੰਘ ਝੰਮਟ ਆਦਿ ਸਾਥੀਆਂ ਨੇ ਅਪਣੀ ਅਪਣੀ ਹਾਜਰੀ ਭਰੀ। ਇਸ ਮੌਕੇ ਮਾ.ਸ਼ੀਲ ਬੋਧੀ ਜੀ ਵਲੋਂ ਮੂਲਨਿਵਾਸੀ ਬਹੁਜਨ ਸੱਭਿਅਤਾ ਸਥਾਪਿਤ ਕਰਨ ਲਈ ਜਾਰੀ ਕੀਤੀ ਗਈ ਪੁਸਤਿਕਾ ਮਾ.ਮਨਜੀਤ ਸਿੰਘ ਪ੍ਰਧਾਨ ਮੂਲਨਿਵਾਸੀ ਸੱਭਿਅਤਾ ਸੰਘ ਪੰਜਾਬ ਨੂੰ ਭੇੱਟ ਕੀਤੀ ਗਈ। ਮਾ.ਸੋਹਣ ਸ਼ਹਿਜਲ ਦੁਆਰਾ ਆਪਣੀਆ ਕਵਿਤਾਵਾਂ ਨਾਲ ਕਾਵਿ ਸੰਮੇਲਨ ਦੀ ਸਮਾਪਤੀ ਕੀਤੀ ਅਤੇ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ । ਅੰਤ ਵਿੱਚ ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਆਏ ਹੋਏ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ । ਅਹਿਮ ਸਿੰਘ ਪ੍ਰਯਾਗਰਾਜ, ਕਰਮ ਸ਼ੀਲ ਭਾਰਤੀ ਅਤੇ ਵਿਜੈ ਵਾਸਤਵਿਕ ਦਿੱਲੀ ਤੋਂ ਖ਼ਾਸ ਤੌਰ ਤੇ ਪੁਹੰਚੇ।ਇਸ ਮੌਕੇ ਮਾ ਰਾਮਨਾਥ ਸੁੰਡਾ ( ਸੰਪਾਦਕ ਮੂਲਨਿਵਾਸੀ ਸੰਗ੍ਰਾਮ), ਮਾ ਬਿਹਾਰੀ ਲਾਲ ਗਿੰਡਾ, ਮਾ, ਰੰਜੀਵ ਕੁਮਾਰ, ਸੋਢੀ ਰਾਮ ਝੱਲੀ, ਅਸ਼ੋਕ ਖੇੜਾ, ਮਾਸਟਰ ਗਿਆਨ, ਰਾਮ ਦਾਸ ਗੁਰੂ, ਆਦਿ ਵਿਸ਼ੇਸ ਤੌਰ ਤੇ ਪਹੁੰਚੇ। ਸਟੇਜ ਦੀ ਕਾਰਵਾਈ ਮਾ. ਹਰਭਜਨ ਲਾਲ ਜੀ ਨੇ ਬਾਖ਼ੂਬੀ ਨਿਭਾਈਂ। ਇਸ ਕਾਵਿ ਸੰਮੇਲਨ ਅਤੇ ਕਲਾ ਚਾਰਿਕ ਅਭਿਆਨ ਨੂੰ ਸਫ਼ਲ ਬਣਾਉਣ ਵਿੱਚ ਮਾ ਅਸ਼ਵਨੀ ਬਲਾਚੌਰ, ਜਤਿੰਦਰ ਸਿੰਘ, ਮੇਹਰ ਚੰਦ, ਗੁਰਪਾਲ ਸਿੰਘ ਆਦਿ ਨੇ ਬਹੁਤ ਅਹਿਮ ਭੁਮਿਕਾ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੇਲਾ ਮਸਤਾਂ ਦਾ ਪਿੰਡ ਮੱਲਾ ਸੋਢੀਆਂ ਵਿਖ਼ੇ ਗਿਆ ਮਨਾਇਆ
Next article“ਯੁੱਧ ਨਸ਼ਿਆਂ ਵਿਰੁੱਧ “ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ – ਜੱਗਾ ਮਜੀਠਾ