HOME ਜੰਗ ਸਦਾ ਬੁੱਢੇ ਛੇੜਦੇ ਨੇ, ਲੜਦੇ ਨੌਜਵਾਨ ਹਨ। ਮਰਦੇ ਬੱਚੇ ਹਨ,...

ਜੰਗ ਸਦਾ ਬੁੱਢੇ ਛੇੜਦੇ ਨੇ, ਲੜਦੇ ਨੌਜਵਾਨ ਹਨ। ਮਰਦੇ ਬੱਚੇ ਹਨ, ਕੌਮਾਂ ਅਤੇ ਦੇਸ਼ਾਂ ਦਾ ਭਵਿੱਖ ਮਰਦਾ ਹੈ, ਮਨੁੱਖਤਾ ਅੰਦਰ ਚੰਗੇ ਦੀ ਆਸ ਤੇ ਭਲੇ ਦੀ ਕਾਮਨਾ ਮਰਦੀ ਹੈ।

2

ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਇਨ੍ਹਾਂ ਜੰਗ ਛੇੜਨ ਵਾਲੇ ਬੁੱਢਿਆਂ ਨੇ ਆਪ ਸਾਰੀ ਜ਼ਿੰਦਗੀ ਇੱਕ ਜੰਗ ਨਹੀਂ ਲੜੀ ਹੁੰਦੀ। ਸਿਵਾਏ ਰਾਜਨੀਤੀ ਤੋਂ ਇਨ੍ਹਾਂ ਕੁਝ ਨਹੀਂ ਕੀਤਾ ਹੁੰਦਾ। ਇਹ ਮਾਨਸਿਕ ਤੌਰ ‘ਤੇ ਭ੍ਰਿਸ਼ਟ, ਡਰੇ ਹੋਏ ਸੱਤਾ ਦੀ ਲਾਲਸਾ ਵਿੱਚ ਮਨੋ-ਰੋਗੀ ਹੋ ਚੁੱਕੇ ਹੁੰਦੇ ਨੇ। ਇਨ੍ਹਾਂ ਨੂੰ ਘਰਾਂ, ਰਿਸ਼ਤਿਆਂ ਤੇ ਮਨੁੱਖਤਾ ਦਾ ਕੋਈ ਮੋਹ ਨਹੀਂ ਹੁੰਦਾ। ਇਨ੍ਹਾਂ ਅੰਦਰੋਂ ਜ਼ਿੰਦਗੀ ਮਰ ਚੁੱਕੀ ਹੁੰਦੀ ਹੈ ਤੇ ਇਹ ਚੱਲਦੇ-ਫਿਰਦੇ ਮਾਨਵ-ਬੰਬ ਹੁੰਦੇ ਹਨ। ਇਹ ਧਰਮ ਤੇ ਦੇਸ਼-ਭਗਤੀ ਜਿਹੇ ਨਾਹਰਿਆਂ ਨਾਲ ਸੱਤਾ ਹਾਸਿਲ ਕਰਦੇ ਨੇ ਪਰ ਇਹੀ ਸਭ ਤੋਂ ਵੱਧ ਧਰਮ ਅਤੇ ਦੇਸ਼-ਵਿਰੋਧੀ ਹੁੰਦੇ ਨੇ। ਕਿਹੜਾ ਧਰਮ ਮਸੂਮਾਂ ਦੀ ਹੱਤਿਆ ਸਿਖਾਉਂਦਾ ਹੈ! ਕਦੇ ਇਤਿਹਾਸ ਨੂੰ ਫਰੋਲ ਕੇ ਵੇਖੋ! ਲੱਗਭਗ ਹਰ ਯੁੱਧ ਸੱਤਾ ਹਾਸਿਲ ਕਰਨ ਜਾਂ ਸੱਤਾ ਵਿੱਚ ਟਿਕੇ ਰਹਿਣ ਦੀ ਕੋਸ਼ਿਸ਼ ਹੈ। ਇਨ੍ਹਾਂ 165 ਬੱਚੀਆਂ ਦੀ ਮੌਤ ਆਪਣੇ ਆਪ ਨੂੰ ਸੱਭਿਅਕ ਕਹਿਣ ਵਾਲੇ ਅਜੋਕੇ ਸਮਾਜ ਉੱਤੇ ਲਾਨ੍ਹਤ ਹੈ। ਜੇ ਇਹ ਲਾਸ਼ਾਂ ਤੇ ਕਬਰਾਂ ਵੇਖ ਕੇ ਵੀ ਜੇ ਤੁਸੀਂ “ਅਮਰੀਕਾ-ਇਜ਼ਰਾਈਲ ਨੇ ਕਿਉਂ ਕੀਤਾ,” “ਈਰਾਨ ਨੇ ਕੀ ਕੀਤਾ”, ਇਹ ਕਿਹੜਾ ਸਾਡੇ ਧਰਮ ਦੀਆਂ ਬੱਚੀਆਂ ਸਨ!” ਵਰਗੇ ਤਰਕਾਂ ਵਿੱਚ ਉਲਝੇ ਹੋਏ ਹੋ ਤਾਂ ਮੁਆਫ਼ ਕਰਨਾ, ਤੁਸੀਂ ਸੱਚਮੁੱਚ ਬੁੱਢਿਆਂ ਦੀ ਸਾਜਿਸ਼ ਵਿੱਚ ਉਲਝੇ ਹੋਏ ਇੱਕ ਮਾਨਸਿਕ ਤੇ ਭਾਵਨਾਤਮਕ ਬੁੱਢੇ ਹੋ। ਤੁਹਾਡੇ ਅੰਦਰੋਂ ਜਵਾਨੀ ਅਤੇ ਬਚਪਨਾ ਦੋਹੇਂ ਮਰ ਚੁੱਕੇ ਹਨ ਤੇ ਇਨ੍ਹਾਂ 165 ਮੌਤਾਂ ਨਾਲੋਂ ਵਧੇਰੇ ਦੁੱਖਦਾਈ ਇਹ ਦੋ ਮੌਤਾਂ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਤਾ ਗੁਜਰ ਕੌਰ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਮਰਪਿਤ ਹੋਲਾ ਮੁਹੱਲਾ ਦੀ ਖੁਸ਼ੀ ਵਿੱਚ ਲੰਗਰ ਦੀ ਸੇਵਾ ਕਈ ਦਿਨ ਚੱਲਦੀ ਰਹੀ
Next articleਉੱਤਮ ਪੰਜਾਬੀ ਸਾਹਿਤ ਨੂੰ ਸਸਤੇ ਭਾਅ ਤੇ ਪਾਠਕਾਂ ਤੱਕ ਪੁੱਜਦਾ ਕਰਨ ਲਈ ਪੰਜਾਬੀ ਭਾਸ਼ਾ ਪਸਾਰ ਅਭਾਈਚਾਰਾ ਦਾ ਨਵਾਂ ਉਪਰਾਲਾ