

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮਾਤਾ ਗੁਜਰ ਕੌਰ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਯਾਦ ਵਿੱਚ ਹੋਲਾ ਮੁਹੱਲਾ ਲੰਗਰ ਕਮੇਟੀ ਸਮੂਹ ਇਲਾਕਾ ਨਿਵਾਸੀ ਦਾਣਾ ਮੰਡੀ ਬੰਗਾ ਵਿੱਚ ਪਿਛਲੇ ਕਈ ਦਿਨਾਂ ਤੋਂ ਰਸ,ਚਾਹ ਪਕੌੜਿਆਂ ਅਤੇ ਰੋਟੀ ਪ੍ਰਸ਼ਾਦਾ ਦਾ ਲੰਗਰ ਬਹੁਤ ਹੀ ਸ਼ਰਧਾ ਸਬਰ ਸੰਤੋਖ ਨਾਲ ਸੇਵਾ ਕਰ ਰਹੇ ਹਨ ਜਿਹੜੀਆਂ ਸੰਗਤਾਂ ਨੇ ਲਗਭਗ 26 ਸਾਲ ਤੋਂ ਇਹ ਸੇਵਾ ਕਰ ਰਹੇ ਹਨ। ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕਟਾਰੀਆਂ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਦਾਣਾ ਮੰਡੀ ਬੰਗਾ ਵਿਖੇ ਪੁੱਜਦੀਆਂ ਹਨ।ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸੰਗਤਾਂ ਆਉਂਦੀਆਂ ਜਾਂਦੀਆਂ ਹਨ ਉਹ ਸਭ ਸੰਗਤਾਂ ਇਥੇ ਲੰਗਰ ਛੱਕ ਕੇ ਜਾਂਦੀਆਂ ਹਨ ਅਤੇ ਬਾਕੀ ਸੰਗਤਾਂ ਸ਼ਹਿਰ, ਪਿੰਡਾਂ ਵਿੱਚੋਂ ਅਤੇ ਦਿਹਾੜੀਦਾਰ ਵੀ ਲੰਗਰ ਛੱਕ ਕੇ ਜਾਂਦੇ ਹਨ ਅਤੇ ਸ਼ਾਮ ਵਾਸਤੇ ਲੰਗਰ ਲੈਕੇ ਜਾਂਦੇ ਹਨ। ਇਸ ਲੰਗਰ ਵਿੱਚ ਇੱਕ ਗੱਲ ਬਹੁਤ ਚੰਗੀ, ਬਹੁਤ ਵਧੀਆ ਹੈ ਕਿ ਜਿਹੜੀਆਂ ਸੰਗਤਾਂ ਕੋਈ ਦੁੱਖ ਤਕਲੀਫ ਮਹਿਸੂਸ ਕਰਦੀਆਂ ਹਨ ਉਨ੍ਹਾਂ ਲਈ ਡਾਕਟਰ ਸੁਖਵਿੰਦਰ ਸਿੰਘ ਕਲਸੀ ਵੱਲੋਂ ਕੈਂਪ ਲਗਾਇਆ ਗਿਆ ਹੈ ਜਿਹੜਾ ਕਿ ਬਿਲਕੁਲ ਮੁਫਤ ਦੁਵਾਈਆ ਅਤੇ ਚੈਕ ਅੱਪ ਕਰਦੇ ਹਨ,ਫੱਕੀ ਹਰ ਇੱਕ ਸੰਗਤ ਦਾ ਸ਼ਰਧਾਲੂ ਸਵਾਦ ਹੈਂ ਕਹਿ ਕੇ ਕੈਂਪ ਦੀ ਪ੍ਰਸੰਸਾ ਕਰਦਾ ਹੈ ਇਸ ਕੈਂਪ ਵਿੱਚ ਡਾਕਟਰ ਸੁਖਵਿੰਦਰ ਸਿੰਘ ਕਲਸੀ, ਡਾਕਟਰ ਨਿਰਮਲ ਵੈਦ, ਮੈਡਮ ਰਾਣੀ, ਮੈਡਮ ਗੁਰਪ੍ਰੀਤ ਕੌਰ, ਮੈਡਮ ਅਨੂ ਵਰਮਾ ਜੀ ਸੰਗਤਾਂ ਦੀ ਸੇਵਾ ਕਰਦੀਆਂ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



