(ਸਮਾਜ ਵੀਕਲੀ) ਪਿਛਲੇ ਮਹੀਨੇ ਭਾਈਚਾਰੇ ਦੀ ਸੰਸਥਾ ਅਲਫ਼ਾਜ਼ ਪ੍ਰਕਾਸ਼ਨ ਵੱਲੋਂ ਚਾਰ ਪੁਸਤਕਾਂ ਪਹੁ ਫੁਟਾਲਾ (ਨਾਵਲ), ਹਵਾਲਾਤ (ਨਾਵਲ), ਚੌਵੀ ਖੂਹਾਂ ਤੇ (ਕਵਿਤਾ) ਅਤੇ ਨਾਨੀ ਦੀਆਂ ਬਾਤਾਂ (ਬਾਲ ਸਹਿਤ) ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਦਵਿੰਦਰ ਸਿੰਘ ਸੇਖਾ ਦਾ ਨਾਵਲ ਪਹੁ ਫੁਟਾਲਾ ਪਹਿਲੀ ਵਾਰ 1999 ਵਿੱਚ ਪ੍ਰਕਾਸ਼ਿਤ ਹੋਇਆ ਸੀ। ਹੁਣ ਇਸ ਦੀ ਦੂਜੀ ਛਾਪ ਛਾਪੀ ਗਈ ਹੈ। 124 ਪੰਨਿਆਂ ਦੇ ਇਸ ਨਾਵਲ ਦੀਆਂ 300 ਕਾਪੀਆਂ (ਪੇਪਰ ਬੈਕ) ਛਾਪਣ ਤੇ ਸੰਸਥਾ ਦਾ 24 ਹਜ਼ਾਰ ਰੁਪਿਆ ਖ਼ਰਚ ਹੋਇਆ ਹੈ। ਭਾਵ ਇਕ ਕਾਪੀ ਤੇ ਕੇਵਲ 80 ਰੁਪਏ ਖ਼ਰਚ ਹੋਏ ਹਨ। ਸੰਸਥਾ ਦਾ ਯਤਨ ਹੈ ਕਿ ਪਾਠਕਾਂ ਨੂੰ ਇਹ ਨਾਵਲ ਕੇਵਲ 100 ਰੁਪਏ ਵਿੱਚ ਉਪਲਬਧ ਹੋ ਜਾਵੇ। ਅੱਜ ਇਸ ਨਾਵਲ ਨਾਲ ਜਾਣ ਪਹਿਚਾਣ ਪੰਜਾਬੀ ਦੇ ਪ੍ਰਸਿੱਧ ਆਲੋਚਕ ਨਿਰੰਜਨ ਬੋਹਾ ਵੱਲੋਂ ਕੀਤੇ ਮੁਲਾਂਕਣ ਰਾਹੀਂ। ਬਾਕੀ ਪੁਸਤਕਾਂ ਦੀ ਜਾਣ ਪਹਿਚਾਣ ਜਲਦੀ ਹੀ।
ਮੁਲਾਂਕਣ ਦਾ ਲਿੰਕ:
https://youtu.be/FL3obzKqPOY
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



