ਨਵੀਆਂ ਵੋਟਾਂ ਬਨਾਉਣ ਲਈ ਵੋਟਰ ਜਾਗਰੁਕਤਾ ਕੈਂਪ ਜਾਰੀ

ਫ਼ੋਟੋ ਕੈਪਸ਼ਨ - ਵੋਟਰ ਜਾਗਰੂਕਤਾ ਕੈਂਪ ਦੌਰਾਨ ਹਾਜਿਰ ਨੋਡਲ ਅਫ਼ਸਰ ਬ੍ਰਿਜ ਲਾਲ, ਗੁਰਿੰਦਰ ਸਿੰਘ, ਰਣਵਿਜੇ ਸਿੰਘ ਤੇ ਬੂਥ ਲੈਵਲ ਅਫ਼ਸਰ

ਆਦਮਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਆਦਮਪਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਸਾਰੇ ਬੂਥਾਂ ਵਿੱਚ ਵੋਟਾਂ ਬਨਾਉਣ ਲਈ ਵੋਟਰ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਆਦਮਪੁਰ ਦੇ ਨੋਡਲ ਅਫ਼ਸਰ ਬ੍ਰਿਜ ਲਾਲ , ਗੁਰਿੰਦਰ ਸਿੰਘ ਤੇ ਸੁਪਰਵਾਈਜ਼ਰ ਰਣਵਿਜੇ ਸਿੰਘ ਨੇ ਦੱਸਿਆ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕ ਆਪਣੇ ਪਿੰਡਾਂ ਦੇ ਬੀ ਐਲ ਓ ਨਾਲ ਸੰਪਰਕ ਕਰਕੇ ਆਪਣੀਆਂ ਵੋਟਾਂ ਬਨਾਉਣ । ਇਸ ਦੇ ਨਾਲ ਹੀ ਆਪਣੇ ਮੋਬਾਈਲ ਤੇ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਆਨਲਾਈਨ ਵੋਟ ਵੀ ਬਣਾਈ ਜਾ ਸਕਦੀ ਹੈ । ਆਪਣਾ ਵੋਟਰ ਕਾਰਡ ਵੀ ਆਨਲਾਈਨ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ । ਬੀ ਐਲ ਓਜ਼ ਵੱਲੋਂ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਅੱਜ ਸਰਕਾਰੀ ਮਿਡਲ ਸਕੂਲ ਮਾਣਕਰਾਏ ਵਿਖੇ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ 29 ਵਾਂ ਸਾਲਾਨਾ ਉਰਸ ਮੇਲਾ 20 ,21, 22 ਨੂੰ – ਕਿਰਨ ਮਹੰਤ ਕਾਕੀ ਪਿੰਡ
Next articleਕਾਰਜ ਸਾਧਕ ਅਫਸਰ ਦੀ ਅਗਵਾਈ ਚ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ