ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਬੁੱਧ ਪੂਰਨਿਮਾ ਦੇ ਮੌਕੇ ਤੇ ਭੰਤੇ ਵਿਨੇ ਥੈਰੋ ਜੀ ਬਹੁਤ ਵਧੀਆ ਪ੍ਰਵਚਨ ਕਰ ਰਹੇ ਸਨ ਉਨ੍ਹਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਬਹੁਤ ਵੱਡੇ ਵਿਦਵਾਨ ਹੋਏ ਹਨ ਉਹ ਬਹੁਤ ਹੀ ਗਿਆਨ ਵਾਨ ਸਨ ਉਨ੍ਹਾਂ ਦੇ ਮਗਰ ਲੱਗ ਕੇ ਅਸੀਂ ਵੀ ਕੁੱਝ ਨਾ ਕੁੱਝ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਾਂ ਪਰ ਇਹ ਜੋ ਮਨੂਵਾਦੀ ਸਰਕਾਰਾਂ ਹਨ ਇਨ੍ਹਾਂ ਦਾ ਜ਼ੋਰ ਲੱਗਾਂ ਹੋਇਆ ਹੈ ਕਿ ਬਾਬਾ ਸਾਹਿਬ ਜੀ ਜੋ ਚਾਹੁੰਦੇ ਸਨ ਕਿ ਸਾਡਾ ਸਮਾਜ ਹੀ ਨਹੀਂ ਬਲਕਿ ਸਾਰੇ ਸਮਾਜਾਂ ਦੇ ਇਨਸਾਨ ਪੜ੍ਹ ਲਿਖ ਕੇ ਵਹਿਮ ਭਰਮ ਉਚ ਨੀਚ ਅਤੇ ਜਾਤ ਪਾਤ ਤੋਂ ਰਹਿਤ ਹੋਵਣ, ਇਨਸਾਨ ਇਨਸਾਨ ਨਾਲ ਪਿਆਰ ਕਰਨ ਅਤੇ ਆਪਣੇ ਦੀਪਕ ਆਪ ਬਣਨ ਪਰ ਇਹ ਸਰਕਾਰਾਂ ਧਰਮ ਦੇ ਨਾਂ ਤੇ ਵੰਡੀਆਂ ਪਾ ਰਹੀਆਂ ਹਨ । ਭੰਤੇ ਵਿਨੇ ਥੈਰੋ ਨੇ ਬੁੱਧ ਪੂਰਨਿਮਾ ਦੇ ਮੌਕੇ ਤੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਜਿਸ ਦਿਨ ਆਪਣੇ ਸਮਾਜ ਦਾ ਬੱਚਾ ਬੱਚਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਵਾਰੇ ਜਾਣਕਾਰੀ ਰੱਖਣ ਲੱਗ ਪਿਆ ਉਸ ਦਿਨ ਤੋਂ ਹੀ ਅਸੀਂ ਸਮਝਾਂਗੇ ਕਿ ਬੁੱਧ ਧਮ ਦਾ ਪ੍ਰਚਾਰ ਪ੍ਰਸਾਰ ਹੋ ਗਿਆ ਹੈ। ਉਹ ਸਰਕਾਰਾਂ ਬਾਬਾ ਸਾਹਿਬ ਨੂੰ ਦਿਬਾਉਣਾ ਚਾਹੁੰਦੀਆਂ ਹਨ।ਬੁੱਧ ਧਮ ਦੀ ਕੀ ਪਹਿਚਾਣ ਮਨੁੱਖ ਮਨੁੱਖ ਇੱਕ ਸਮਾਨ ਭੰਤੇ ਵਿਨੇ ਥੈਰੋ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪੈਰੋਕਾਰਾ ਨੂੰ ਨਿਹਾਲ ਕੀਤਾ। ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਡਾ ਅੰਬੇਡਕਰ ਬੁੱਧਰਿਸਟ ਰਿਸੋਰਸ ਸੈਂਟਰ ਸੂੰਢ, ਮਨਜੀਤ ਸਿੰਘ ਲੋਗੀਆ ਡਾ ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੂੰਢ, ਅਮੋਲਕ ਸਿੰਘ ਚੱਕ ਕਲਾਲ, ਮਾਂ ਰੂਪ ਲਾਲ ,ਜੈ ਪਾਲ ਸੂੰਡਾ, ਜਗਤਾਰ ਸਿੰਘ, ਸੁਰਿੰਦਰ ਮੋਹਣ, ਸ਼ਾਂਤੀ ਦੇਵੀ ਸਾਬਕਾ ਮੁੱਖ ਅਧਿਆਪਕ, ਮਹੇਸ਼ ਕੁਮਾਰ ਬੋਧੀ, ਜੋਗਿੰਦਰ ਕੌਰ ਬੋਧੀ, ਹਰਬਲਾਸ ਬਸਰਾ ਉਪ ਪ੍ਰਧਾਨ, ਸੁਰਿੰਦਰ ਹੀਰਾ ਕੈਸ਼ੀਅਰ, ਪ੍ਰਵੀਨ ਬੰਗਾ,ਅਮਰ ਚੰਦ ਅਟਾਰੀ, ਹਰਜਿੰਦਰ ਸਿੰਘ,ਡਾ ਭੰਗੂ, ਐਡਵੋਕੇਟ ਦਾਦਰਾ,ਰਾਜ ਕੁਮਾਰੀ, ਮੁਨੀਸ਼ ਰਾਣੀ,ਰਜਨੀ ਦੇਵੀ, ਜਸਵਿੰਦਰ ਕੌਰ ਸਾਬਕਾ ਸਰਪੰਚ, ਮਨਜੋਤ ਲੋਗੀਆ, ਅੰਜਲੀ ਵਾਈਸ ਪ੍ਰਿੰਸੀਪਲ, ਹਰਮਨ ਕੁਮਾਰ, ਆਸਾਂ ਰਾਣੀ, ਵਿੱਦਿਆਵਤੀ,ਰਾਮ ਰਤਨ ਜੀ ਨੇ ਪ੍ਰਵਚਨਾਂ ਨੂੰ ਬਹੁਤ ਧਿਆਨ ਨਾਲ ਸੁਣਿਆ।ਇਹ ਪ੍ਰਵਚਨ ਅੱਜ ਬੁੱਧ ਵਿਹਾਰ ਸੂੰਢ ਵਿਖੇ ਕੀਤੇ ਅਤੇ ਸਭ ਲਈ ਖੀਰ ਦਾ ਲੰਗਰ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



