HOME ਨਰਸਿੰਗ ਦਿਵਸ: ਸੇਵਾਵਾਂ ਤੇ ਜਜ਼ਬੇ ਦੀ ਸ਼ਲਾਘਾ ਢਾਹਾਂ ਕਲੇਰਾਂ ਹਸਪਤਾਲ ’ਚ ‘ਨਰਸਿੰਗ...

ਨਰਸਿੰਗ ਦਿਵਸ: ਸੇਵਾਵਾਂ ਤੇ ਜਜ਼ਬੇ ਦੀ ਸ਼ਲਾਘਾ ਢਾਹਾਂ ਕਲੇਰਾਂ ਹਸਪਤਾਲ ’ਚ ‘ਨਰਸਿੰਗ ਦਿਵਸ’ ਮਨਾਇਆ

2
ਕੈਪਸ਼ਨ- ਨਰਸਿੰਗ ਸਟਾਫ਼ ਨੂੰ ਸ਼ੁੱਭ ਕਾਮਨਾਵਾਂ ਦੇਣ ਸਮੇਂ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਪ੍ਰਬੰਧਕ।

ਬੰਗਾ,   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਅੱਜ ਨਰਸਿੰਗ ਦਿਵਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਰਸਿੰਗ ਜਜ਼ਬੇ ਨੂੰ ਸਲਾਮ ਕਰਦਿਆਂ ਇਸ ਵਰਗ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਹਸਪਤਾਲ ਦੇ ਪ੍ਰਬੰਧਕੀ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਨਰਸਿੰਗ ਦੀ ਜਨਮਦਾਤਾ ਫਲੋਰੈਂਸ ਨਾਈਟਨਗੇਲ ਦੇ ਜਨਮ ਦਿਨ ਨੂੰ ਸਮਰਪਿਤ ਇਸ ਦਿਵਸ ਮੌਕੇ ਉਹਨਾਂ ਦੀ ਨਰਸਿੰਗ ਨੂੰ ਦੇਣ ਨੂੰ ਯਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਸਮੂਹ ਨਰਸਿੰਗ ਸਟਾਫ਼ ਨੂੰ ਇਸ ਮਿਸ਼ਨ ਦੇ ਪੂਰਨਿਆਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਉਕਤ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਬਲਵਿੰਦਰ ਸਿੰਘ, ਨਰਸਿੰਗ ਸੁਪਰਡੈਂਟ ਦਵਿੰਦਰ ਕੌਰ, ਡਿਪਟੀ ਨਰਸਿੰਗ ਸੁਪਰਡੈਂਟ ਸਰਬਜੀਤ ਕੌਰ ਨੇ ਵੀ ਨਰਸਿੰਗ ਦਿਵਸ ਮੌਕੇ ਇਸ ਕਾਰਜ ਨੂੰ ਸਮਾਜ ਦਾ ਮਾਣ ਦੱਸਿਆ। ਉਹਨਾਂ ਕਿਹਾ ਕਿ ਇਹ ਕਿੱਤਾ ਸੇਵਾ ਅਤੇ ਰੁਜ਼ਗਾਰ ਪੱਖ ਤੋਂ ਸਮਾਜ ਅੰਦਰ ਸਤਿਕਾਰਤ ਸਥਾਨ ਰੱਖਦਾ ਹੈ ਜਿਸ ਲਈ ਸੇਵਾਵਾਂ ਨਿਭਾਉਣ ਵਾਲਾ ਨਰਸਿੰਗ ਵਰਗ ਸਦਾ ਸਤਿਕਾਰਿਆ ਜਾਂਦਾ ਹੈ। ਉਕਤ ਬੁਲਾਰਿਆਂ ਨੇ ਇਸ ਵਾਰ ਕੌਮਾਂਤਰੀ ਪੱਧਰ ‘ਤੇ ਨਰਸਿੰਗ ਦਿਵਸ ਨੂੰ ‘ਨਰਸਾਂ ਦੀ ਵਿੱਤੀ ਤੰਦਰੁਸਤੀ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੀ ਹੈ’ ਵਾਲੇ ਬੈਨਰ ਦੀ ਵੀ ਪ੍ਰੋੜਤਾ ਕੀਤੀ ਅਤੇ ਇਸ ਨੂੰ ਇਸ ਅਦਾਰੇ ਅੰਦਰ ਲਾਗੂ ਕਰਨ ਦਾ ਭਰੋਸਾ ਜਿਤਾਇਆ। ਨਰਸਿੰਗ ਵਰਗ ਨੂੰ ਸ਼ੁੱਭ ਕਾਮਨਾਵਾਂ ਦੇਣ ਵਾਲਿਆਂ ‘ਚ ਫਰੰਟ ਡੈੱਸਕ ਮੈਨੇਜਰ ਜੋਤੀ ਭਾਟੀਆ, ਮੀਡੀਆ ਕੋ-ਆਰਡੀਨੇਟਰ ਸੁਰਜੀਤ ਮਜਾਰੀ ਵੀ ਸ਼ਾਮਲ ਸਨ। ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਰਸਿੰਗ ਅਫ਼ਸਰ ਵਜੋਂ ਤਾਇਨਾਤ ਸਮੂਹ ਵਾਰਡ ਇੰਚਾਰਜ ਸ਼ਾਮਲ ਸਨ। ਇਹਨਾਂ ਵਿੱਚ ਗੁਰਪ੍ਰੀਤ ਕੌਰ ਐਂਮਰਜੈਂਸੀ ਵਾਰਡ, ਸੁਨੀਤਾ ਮੈਡੀਸਨ/ ਗਾਇਨੀ ਵਾਰਡ, ਬਲਜੀਤ ਕੌਰ ਸਰਜਰੀ ਵਾਰਡ, ਕਿਰਨ ਐਚ ਡੀ ਯੂ ਵਾਰਡ, ਸੋਨੀਆ ਸਿੰਘ ਆਈ ਸੀ ਯੂ ਵਾਰਡ, ਆਈ ਸੀ ਐਨ ਮਨਜੋਤ ਕੌਰ, ਡਰੈਸਿੰਗ ਓ ਪੀ ਡੀ ਇੰਚਾਰਜ ਬਲਵੀਰ ਕੌਰ, ਨਰਸਿੰਗ ਅਫ਼ਸਰ ਪਰਮਿੰਦਰ ਕੌਰ, ਓ ਪੀ ਡੀ ਇੰਚਾਰਜ ਬਲਵੀਰ ਕੌਰ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਸਪਾ ਦੇ ਮਿਸ਼ਨਰੀ ਪੈਰੋਕਾਰ ਪ੍ਰੇਮ ਮਾਨ ਵਰਗੇ ਹੋਣੇ ਚਾਹੀਦੇ ਹੈ
Next articleਜੰਗਬੰਦੀ ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਵੀ ਲਿਆ ਸੁੱਖ ਦਾ ਸਾਹ