*ਪੰਜਾਬ ਦੀ ਆਵਾਜ*

ਗੁਰਚਰਨ ਸਿੰਘ ਧੰਜੂ

(ਸਮਾਜ ਵੀਕਲੀ)

ਇਹ ਨਹੀਂ ਦਬਾਇਆਂ ਦਬ ਦੀ
ਪੰਜਾਬ ਦੀ ਆਵਾਜ
ਚੁੱਪ ਵੱਟੀ ਸਮੇਂ ਦਿਆਂ ਹਾਕਮਾਂ
ਕੀ ਹੈ ਇਸ ਵਿਚ ਰਾਜ
ਅੱਜ ਸੌਂ ਗਿਆ ਸਾਰਾ ਮੀਡਿਆ
ਲਈ ਆਪਣੀ ਜਮੀਰ ਮਾਰ
ਕੌਲੀ ਚੱਟ ਬਣ ਗਏ ਹੁਣ ਦੇਖ ਲਵੋ
ਇਹਨਾਂ ਨੂੰ ਦੇਸ਼ ਨਾਲ ਨਾਂ ਪਿਆਰ
ਇਕੱਠ ਹੋਇਆ ਸ਼ਹਿਰ ਮਾਨਸਾ
ਇਹਨਾ ਦੇ ਕੰਨ ਤੇ ਨਾਂ ਹੋਈ ਖਾਜ
ਇਹ ਨਹੀਂ ਦਬਾਇਆ ਦਬ ਦੀ
ਪੰਜਾਬ ਦੀ ਆਵਾਜ
ਚੁੱਪ ਵੱਟੀ ਸਮੇਂ ਦਿਆਂ ਹਾਕਮਾਂ
ਕੀ ਹੈ ਇਸ ਵਿੱਚ ਰਾਜ
ਓਥੇ ਸੱਚ ਝੂਠ ਨੇਂ ਝਗੜ ਦੇ
ਸਾਰਾ ਆਲਮ ਪਿਆ ਸੁਣਦਾ
ਵੇਖਿਆ ਸੱਚ ਸੂਰਜ ਵਾਂਗੂੰ ਚਮਕ ਦਾ
ਇਹ ਮਸਲਾ ਨਹੀਂ ਹੁਣਦਾ
ਗੱਲ ਸੁਣ ਲਵੋ ਵਾ ਵਾ ਕਰਨ ਵਾਲਿਓ
ਫਿਕੇ ਪੈਣਗੇ ਤੁਹਾਡੇ ਸਾਜ
ਇਹ ਨਹੀਂ ਦਬਾਇਆਂ ਦਬ ਦੀ
ਪੰਜਾਬ ਦੀ ਆਵਾਜ
ਚੁੱਪ ਵੱਟੀ ਸਮੇਂ ਦਿਆਂ ਹਾਕਮਾਂ
ਕੀ ਹੈ ਇਸ ਵਿਚ ਰਾਜ
ਨਸ਼ਾ ਵੰਡਣ ਵਾਲਿਆਂ ਨੂੰ ਨਾਂ ਕੁਝ ਆਖਿਆ
ਰੋਕਣ ਵਾਲਿਆਂ ਨੂੰ ਕਿਉਂ ਫੜਿਆ
ਸਜਾ ਭਰੀ ਪੰਚਾਇਤ ਪਹਿਲਾਂ ਤੋਂ ਸੁਣਾਵਦੀਂ
ਜਿਸ ਨੇਂ ਗੁਨਾਂਹ ਕੋਈ ਕਰਿਆ
ਅੱਜ ਠਾਠਾਂ ਮਾਰਦੇ ਇਕੱਠ ਵਿੱਚ
ਖੁੱਲ ਗਿਆ ਤੁਹਾਡਾ ਪਾਜ
ਇਹ ਨਹੀਂ ਦਬਾਇਆਂ ਦਬ ਦੀ
ਪੰਜਾਬ ਦੀ ਆਵਾਜ
ਚੁੱਪ ਵੱਟੀ ਸਮੇਂ ਦਿਆਂ ਹਾਕਮਾਂ
ਕੀ ਹੈ ਇਸ ਵਿੱਚ ਰਾਜ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਹੋਸਾਪਣ’
Next article ਮੇਰਾ ਦੇਸ਼ ਮਹਾਨ