ਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਚੌਥੀ ਵਾਰ ਭੱਜਿਆ ਮੁੱਖ ਮੰਤਰੀ   8736 ਕੱਚੇ ਅਧਿਆਪਕ

14 ਅਕਤੂਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਕਰਾਂਗੇ ਸੂਬਾ ਪੱਧਰੀ ਰੋਸ ਰੈਲੀ ਤਰਲੋਕ  ਸਿੰਘ 
ਫਿਰੋਜ਼ਪੁਰ  ਨਕੋਦਰ ਮਹਿਤਪੁਰ ਅਕਤੂਬਰ (ਹਰਜਿੰਦਰ ਪਾਲ ਛਾਬੜਾ) – 8736 ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਧਰਨਾ ਲਗਾਤਾਰ ਜਾਰੀ ਹੈ। ਮਨਪ੍ਰੀਤ ਸਿੰਘ ਮੋਗਾ ਦੀ ਨੁਮਾਇੰਦਗੀ ਹੇਠ ਧਰਨਾ ਅੱਜ 117ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਜਿਲਾ ਆਗੂ ਹਰਪ੍ਰੀਤ ਹੇਅਰ ਅਤੇ ਪਰਵਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਵੱਡਾ ਧੋਖਾ ਕੀਤਾ। ਮੁੱਖ ਮੰਤਰੀ ਪੰਜਾਬ ਚੌਥੀ ਵਾਰ ਮੀਟਿੰਗ ਕਰਨ ਤੋਂ ਭੱਜਿਆ ਹੈ। ਸਾਡੀ ਪਟਿਆਲਾ ਪ੍ਰਸ਼ਾਸਨ ਵਲੋਂ ਮੀਟਿੰਗ ਫਿਕਸ ਕਰਵਾਈ ਗਈ ਪਰ ਪਹਿਲਾਂ ਤਾਂ ਬਿਨਾਂ ਕਾਰਨ ਦੱਸੇ ਹੀ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਰਹੀ ਪਰ ਲੰਘੀ 4 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਣੀ ਤਹਿ ਹੋਈ ਸੀ ਪਰ ਮੁੱਖ ਮੰਤਰੀ ਆਪ ਨਾ ਆ ਕੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਅਤੇ ਅਮਨ ਅਰੋੜਾ ਕੈਬਨਿਟ ਮੰਤਰੀ ਨਾਲ ਕਰਵਾਈ।ਪਰ ਇਸ ਮੀਟਿੰਗ ਨੂੰ ਇਕ ਟਾਈਮ ਪਾਸ ਮੀਟਿੰਗ ਕਹਿ ਸਕਦੇ ਹਾਂ।
ਆਗੂਆਂ ਨੇ ਦੱਸਿਆ ਕਿ ਆਉਣ ਵਾਲੀ 14 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਪੰਜਾਬ ਪੱਧਰ ਤੇ ਵੱਡੇ ਰੂਪ ਵਿਚ ਰੈਲੀ ਕਰਾਗੇ , ਉਥੇ ਗੁਪਤ ਅੈਕਸ਼ਨ ਵੀ ਕੀਤੇ ਜਾਣਗੇ ਜਿਸ ਦਾ ਜਾਨੀ ਤੇ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।ਸਾਥੀ ਇੰਦਰਜੀਤ ਸਿੰਘ ਮਾਨਸਾ ਲਗਾਤਾਰ ਪਾਣੀ ਵਾਲੀ ਟੈਂਕੀ ਤੇ ਡਟਿਆ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਸਾਡੀਆਂ ਜਾਇਜ ਅਤੇ ਹੱਕੀ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ।।ਪੰਜਾਬ ਸਰਕਾਰ ਜਿੰਨਾ ਜ਼ਿਆਦਾ ਸਮਾਂ ਲੰਘਾਉਣ ਦੀ ਕੋਸ਼ਿਸ਼ ਕਰਦੀ ਰਹੇਗੀ, ਸੰਘਰਸ਼ ਵੀ ਦਿਨੋਂ ਦਿਨ ਤਿੱਖਾ ਹੁੰਦਾ ਰਹੇਗਾ। ਆਉਣ ਵਾਲੇ ਦਿਨਾਂ ਵਿੱਚ  ਕੋਈ ਸਾਰਥਕ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਸਰਕਾਰ ਨੂੰ ਥਾਂ ਥਾਂ ਘੇਰਿਆ ਜਾਵੇਗਾ। ਕਿਸੇ ਵੀ ਮੰਤਰੀ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ। ਪਹਿਲਾਂ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਪੰਜਾਬ ਸਰਕਾਰ ਮੁੱਕਰ ਚੁੱਕੀ ਹੈ ਜਿਸਦਾ ਜਵਾਬ ਆਉਣ ਵਾਲੇ ਦਿਨਾਂ ਵਿਚ ਦੇਣ ਜਾ ਰਹੇ ਹਾਂ।ਇਸ ਸਮੇਂ  ਅਮਨ ਵਰਮਾ,ਅਵਤਾਰ ਫਿਲੋਰ,ਰਛਪਾਲ ਨੂਰਮਹਿਲ  ਤਰਲੋਚਨ ਆਦਮਪੁਰ, ਸੰਦੀਪ ਆਦਮਪੁਰ  ਪਰਮਜੀਤ ਸਿੰਘ,ਮਨੋਜ ਕੁਮਾਰ,ਨਿਰਮਲ ਸਿੰਘ ਅਤੇ ਹੋਰ ਲੇਡੀਜ਼ ਟੀਚਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -458
Next articleਧਾਰਾ  370 ਨੂੰ ਖਤਮ ਕਰਨ ਦੇ ਫੈਸਲੇ ਨੂੰ ਬਰਕਰਾਰ ਰਖਣ ਵਾਲੇ  ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾ -ਖੋਜੇਵਾਲ