HOME ਵਿਰਸਾ ਫਾਊਂਡੇਸ਼ਨ ਵੱਲੋਂ ਮੀਡੀਆ ਸ਼ਖਸ਼ੀਅਤਾਂ ਦਾ ਸਨਮਾਨ- ਪੰਜ ਕਿਤਾਬਾਂ ਵੀ ਕੀਤੀਆਂ ਰਿਲੀਜ਼

ਵਿਰਸਾ ਫਾਊਂਡੇਸ਼ਨ ਵੱਲੋਂ ਮੀਡੀਆ ਸ਼ਖਸ਼ੀਅਤਾਂ ਦਾ ਸਨਮਾਨ- ਪੰਜ ਕਿਤਾਬਾਂ ਵੀ ਕੀਤੀਆਂ ਰਿਲੀਜ਼

ਵੈਨਕੂਵਰ   (ਸਮਾਜ ਵੀਕਲੀ)  ( ਮਲਕੀਤ ਸਿੰਘ)– ਵਿਦੇਸ਼ਾਂ ਚ ਪੰਜਾਬੀ ਸੱਭਿਆਚਾਰ ਦੀ ਪਛਾਣ ਨੂੰ ਬਰਕਰਾਰ ਰੱਖਣ ਲਈ ਕਾਰਜਸ਼ੀਲ ਵਿਰਸਾ ਫਾਊਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਐਫਸਫੋਰਡ ਸ਼ਹਿਰ ਦੇ ਖੁੱਲੇ ਖੇਤਾਂ ਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਪੰਜਾਬੀਅਤ ਦੇ ਪਸਾਰ ਲਈ ਯਤਨਸ਼ੀਲ ਮੀਡੀਆ ਨਾਲ ਜੁੜੀਆਂ ਕੁਝ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਪਾਕਿਸਤਾਨੀ ਲੇਖਿਕਾ ਡਾ ਆਸਮਾ ਕਾਦਰੀ ਦੀ ਕਿਤਾਬ ‘ਜਿਮੀ ਪੁੱਛੇ ਅਸਮਾਨ’ ਮਨਜੀਤ ਕੌਰ ਗਿੱਲ ਦੀ ਕਿਤਾਬ ‘ਵਿਰਸੇ ਦਾ ਸੰਦੂਕ’ ਹਰਪ੍ਰੀਤ ਧਾਲੀਵਾਲ ਦੀ ਕਿਤਾਬ ‘ਸੈਲਫ ਇਮਪਾਰਮੈਂਟ’ ਡਾ ਸੁਦਰਸ਼ਨ ਭਗਤ ਅਤੇ ਡਾ ਨਿਸ਼ਾ ਡੋਗਰਾ ਦੀ ਕਿਤਾਬ ‘ਸਿਹਤ ਵੇਲਾ‘ ਅਤੇ ਡਾ ਰਿਸ਼ੀ ਸਿੰਘ ਅਤੇ ਸੰਦੀਪ ਸ਼ੰਕਰ ਦੀ ਲਿਖੀ ਕਿਤਾਬ ‘ਸਿੱਖ ਹੈਰੀਟੇਜ’ ਵੀ ਰਿਲੀਜ਼ ਕੀਤੀ ਗਈ ਇਸ ਮੌਕੇ ਤੇ ਪੁਰਾਤਨ ਵਿਰਸੇ ਨਾਲ ਸੰਬੰਧਿਤ ਨਾਲ ਸਜਾਏ ਮੰਚ ਤੋਂ ਕੁਝ ਔਰਤਾਂ ਵੱਲੋਂ ਪੰਜਾਬੀ ਬੋਲੀਆਂ ਦੀਆਂ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ ਅਖੀਰ ਚ ਉਕਤ ਫਊਡੇਸਨ ਦੀ ਆਗੂ ਧਰਮਵੀਰ ਧਾਲੀਵਾਲ ,ਦਵਿੰਦਰ ਬਚਰਾ ਅਤੇ ਬਲਜਿੰਦਰ ਸੰਧੂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਜਿਕਰਯੋਗ ਹੈ ਕਿ ਉਕਤ ਫਾਊਡੇਸਨ ਵੱਲੋ 9 ਅਗਸਤ ਨੂ ਇਸੇ ਥਾਂ ਤੇ ਕਰਵਾਏ ਜਾਣ ਵਾਲੇ ਵਿਰਸੇ ਦੇ ਮੇਲੇ ਦੀਆਂ ਤਿਆਰੀਆਂ ਨੂੰ ਵੀ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੁਦਰਤ ਨਾਲ ਪਿਆਰ ਕਰਨ ਵਾਲੇ ਸਰਦਾਰ ਦਿਲਬਾਗ ਸਿੰਘ ਬਾਗੀ ਜੀ।
Next articleਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਘਿਰਾਓ 16 ਨੂੰ