ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਅੰਤ ਦੀ ਗਰਮੀ ਵਿੱਚ ਕੁਦਰਤ ਨਾਲ ਪਿਆਰ ਕਰਨ ਵਾਲੇ ਸਰਦਾਰ ਦਿਲਬਾਗ ਸਿੰਘ ਬਾਗੀ ਜੀ ਪਿੰਡ ਪਿੰਡ ਜਾਕੇ ਬੂਟੇ ਲਗਵਾਉਣ ਲਈ ਟੋਏ ਪੁੱਟਵਾਂ ਰਹੇ ਹਨ ਸਾਡੇ ਪਿੰਡ ਸੱਲ੍ਹ ਕਲਾਂ ਸੱਲ੍ਹ ਖੁਰਦ ਸ਼ਮਸ਼ਾਨ ਘਾਟ ਅਤੇ ਸਕੂਲ ਦੀ ਗਰਾਊਂਡ ਵਿੱਚ ਟਰੈਕਟਰ ਦੇ ਨਾਲ ਟੋਏ ਕੱਢਣ ਵਾਲੀ ਮਸ਼ੀਨ ਦੇ ਨਾਲ ਟੋਏ ਕੱਢ ਰਹੇ ਹਨ। ਸਰਦਾਰ ਸ਼ਮਿੰਦਰ ਸਿੰਘ ਗਰਚਾ ਜੀ ਦੇ ਆਪਣੇ ਪਲਾਂਟ ਵਿੱਚ ਜੋ ਕਿ ਪਿੰਡ ਦੇ ਬਿਲਕੁਲ ਨਜ਼ਦੀਕ ਹੈ ਉਸ ਵਿੱਚ ਵੀ ਟੋਏ ਕੱਢ ਰਹੇ ਹਨ ਅਸੀਂ ਜਿਥੇ ਸਰਦਾਰ ਸ਼ਮਿੰਦਰ ਸਿੰਘ ਗਰਚਾ ਜੀ ਦੇ ਧੰਨਵਾਦੀ ਹੋਵਾਂਗਾ ਕਿ ਉਨ੍ਹਾਂ ਨੇ ਪਿੰਡ ਨੂੰ ਸੁੰਦਰ ਬਣਾਉਣ ਲਈ ਅਤੇ ਕੁਦਰਤ ਨਾਲ ਪਿਆਰ ਵਧਾਉਣ ਲਈ ਬੂਟੇ ਫਲ ਦਾਰ, ਫੁੱਲ ਵਾਲੇ ਅਤੇ ਬਿਮਾਰੀਆਂ ਨੂੰ ਦੂਰ ਕਰਨ ਵਾਲੇ ਬੂਟਿਆਂ ਲਈ ਜਗ੍ਹਾ ਵਰਤੋਂ ਵਿੱਚ ਲਿਆਂਦੀ ਹੈ ਉਥੇ ਹੀ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਜੀ ਦੇ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਐਨੀਂ ਦੁੱਪ ਵਿੱਚ ਆਕੇ ਇਹ ਕੰਮ ਕਰਵਾਇਆ ਅਤੇ ਕਿਹਾ ਕਿ ਇੱਕ ਦੋ ਦਿਨਾਂ ਤੱਕ ਬੂਟੇ ਲਗਾਏ ਜਾਣਗੇ। ਇਹਨਾਂ ਦੇ ਨਾਲ ਸਨ ਹਰਪ੍ਰੀਤ ਕੁਮਾਰ ਸਰਪੰਚ, ਚਰਨਜੀਤ ਸਿੰਘ ਨੰਬਰਦਾਰ, ਜਸਵੰਤ ਸਿੰਘ ਗਰਚਾ ਅਤੇ ਮਿੱਟੀ ਬਿਛਾਉਣ ਦੀ ਸੇਵਾ ਕਰਨ ਵਾਲੇ ਜਸਵੀਰ ਸਿੰਘ ਫੀਰੀ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



