ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਰਾਏਪੁਰ ਅਰਾਈਆਂ ਦੇ ਨੌਜਵਾਨ ਸਭਾ ਦੇ ਨੌਜਵਾਨਾਂ ਵਲੋਂ ਪੂਰੇ ਪਿੰਡ ਦੇ ਆਲੇ-ਦੁਆਲੇ 600 ਛਾਂਦਾਰ ਬੂਟੇ ਲਗਾਏ ਗਏ | ਇਸ ਮੌਕੇ ਬੋਲਦਿਆਂ ਸਮੂਹ ਨੌਜਵਾਨਾਂ ਨੇ ਕਿਹਾ ਕਿ ਬੂਟਿਆਂ ਨੂੰ ਲਗਾਉਣ ਦੇ ਨਾਲ ਨਾਲ ਸਾਨੂੰ ਉਨਾਂ ਦੇ ਪਾਲਣ ਪੌਸ਼ਣ ਤੱਕ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਜਿਆਦਾਤਰ ਬੂਟੇ ਪਸ਼ੂਆਂ ਦੁਆਰਾ ਤਬਾਹ ਕਰ ਦਿੱਤੇ ਜਾਂਦੇ ਹਨ | ਇਸ ਮੌਕੇ ਪੰਮਾ ਧੀਰ, ਬਲਵਿੰਦਰ ਪੰਚਾਇਤ ਮੈਂਬਰ, ਰਾਹੁਲ, ਰੋਹਿਤ, ਸੁਨੀਲ, ਗੁਰਵਿੰਦਰ, ਦਮਨ, ਸਾਹਿਬ, ਰਿਤਿਕ ਆਦਿ ਨੌਜਵਾਨ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly