
ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਸਪਾ ਯੂਨਿਟ ਪਿੰਡ ਮਾਨਾ ਹਲਕਾ ਚੱਬੇਵਾਲ ਦੇ ਵਲੌ ਕੱਲ ਐਡਵੋਕੇਟ ਪਲਵਿੰਦਰ ਮਾਨਾ ਜੀ ਦੇ ਗ੍ਰਹਿ ਵਿਖੇ ਬਸਪਾ ਦੇ ਰਾਸ਼ਟਰੀ ਪ੍ਰਧਾਨ ਸਤਿਕਾਰ ਯੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਮਨਾਇਆ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਕੁਦਰਤ ਪਰਮਾਤਮਾ ਅੱਗੇ ਭੈਣ ਕੁਮਾਰੀ ਮਾਇਆਵਤੀ ਜੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਬਸਪਾ ਵਰਕਰਾਂ ਨੂੰ ਮੁਬਾਰਕਾ ਦਿੱਤੀਆ। ਇਸ ਦੌਰਾਨ ਪਿੰਡ ਵਾਸੀਆਂ ਨੇ ਸ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਸਾਂਸਦ ਸਾਬਕਾ ਵਿਧਾਇਕ ਮੌਜੂਦਾ ਬਸਪਾ ਪੰਜਾਬ ਪ੍ਰਧਾਨ ਜੀ ਵਲੋ ਚਲਾਈ ਗਈ “ਪੰਜਾਬ ਸੰਭਾਲੋ ਮੁਹਿੰਮ” ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਰੇ ਪੰਜਾਬ ਅੰਦਰ ਬਸਪਾ ਦਾ ਆਧਾਰ ਦਿਨ ਵ ਦਿਨ ਵੱਧ ਰਿਹਾ ਹੈ, ਪੰਜਾਬ ਦੇ ਲੋਕ ਬਸਪਾ ਦੇ ਨੀਲੇ ਝੰਡੇ ਹੇਠ ਇੱਕਠੇ ਹੋ ਰਹੇ ਹਨ, ਜੇਕਰ ਇਸੇ ਤਰ੍ਹਾਂ ਬਸਪਾ ਮਜ਼ਬੂਤ ਸਥਿਤੀ ਵਿਚ ਰੇਹੀ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਧੀਆ ਨਤੀਜੇ ਆਉਣਗੇ I ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸੰਭਾਲੋ ਮੁਹਿੰਮ ਜਿੰਦਾਬਾਦ ਦੇ ਨਾਹਰੇ ਲਗਾਏ । ਇਸ ਮੌਕੇ ਹਾਜਰ ਸਾਥੀਆ ਵਿਚ ਸੂਬੇਦਾਰ ਹਰਭਜਨ ਸਿੰਘ ਜੀ, ਬਾਬੂ ਰੌਸ਼ਨ ਲਾਲ ਜੀ, ਠੇਕੇਦਾਰ ਬਲਵੀਰ ਸਿਘ ਜੀ ਸਾਬਕਾ ਸਰਪੰਚ, ਡਾ ਸਰਵਣ ਸਿੰਘ ਜੀ, ਪਰਦੀਪ ਕੁਮਾਰ, ਜਸਬੀਰ ਸਿੰਘ, ਸਤੀਸ਼ ਕੁਮਾਰ ਸਾਬਕਾ ਸਰਪੰਚ, ਸੁਰਿੰਦਰ ਕੌਰ ਸਾਬਕਾ ਸਮਿਤੀ ਮੈਂਬਰ, ਸਵਿੰਦਰ ਕੌਰ ਸਾਬਕਾ ਸਰਪੰਚ, ਮਨਦੀਪ ਕੌਰ ਸਾਬਕਾ ਪੰਚ, ਸੁਰਿੰਦਰ ਕੌਰ, ਲਖਵਿੰਦਰ ਕੌਰ, ਸੁਖਵਿੰਦਰ ਕੌਰ, ਤਰਸੇਮ ਕੌਰ, ਰਾਜਵਿੰਦਰ ਕੌਰ ਪੰਚ, ਮਨਜੀਤ ਕੌਰ, ਰੇਖਾ, ਮੁਸਕਾਨ, ਮੋਹਨ ਲਾਲ, ਕਸਤੂਰੀ ਲਾਲ, ਸੰਤੋਖ ਸਿੰਘ, ਤੇਜਪਾਲ,ਜਗਦੀਪ, ਅਨਿਕੇਟ, ਸਮੀਰ, ਸੌਰਵ, ਸ਼ੁਭਦੀਪ, ਸਵਰਨ ਕੌਰ, ਗੁਰਬਕਸ਼ ਕੌਰ, ਸੀਤਲ ਕੌਰ ਅਤੇ ਬੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



