ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਦੁਨਿਆ ਦੇ ਹਰ ਇੱਕ ਕੋਨੇ ਵਿੱਚ ਪੰਜਾਬੀ ਵਸੇ ਹੋਏ ਹਨ । ਪੰਜਾਬੀ ਆਪਣੀ ਮਿਹਨਤ ਨਾਲ, ਵਧੀਆ ਸੁਭਾਅ ਅਤੇ ਇਮਾਨਦਾਰੀ ਨਾਲ ਵਧੀਆ ਮੁਕਾਮ ਹਾਸਲ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਚਮਕਾ ਰਹੇ ਹਨ। ਇਸ ਤਰ੍ਹਾਂ ਹੀ ਬੰਗਾ ਦੇ ਨਜਦੀਕ ਪੈਂਦੇ ਪਿੰਡ ਖਮਾਚੋਂ ਦੇ ਕੰਵਲਜੀਤ ਜੱਸੀ ਜੋ ਅੱਜਕਲ ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਹਨ । ਸ਼੍ਰੀ ਕੰਵਲਜੀਤ ਜੱਸੀ ਅਤੇ ਸ਼੍ਰੀਮਤੀ ਹਰਜੀਤ ਕੌਰ ਦੀ ਮਿਹਨਤ ਸਦਕਾ ਉਹਨਾਂ ਦਾ ਬੇਟਾ ਮਿਸਟਰ ਅਰਸ਼ ਜੱਸੀ ਲਾਅ ਆਫ ਕ੍ਰਿਮਿਨਲ ਦੀ ਡਿਗਰੀ ਕਰਕੇ ਕੈਨੇਡਾ ਦੀ ਪੁਲਿਸ ਵਿੱਚ ਪੀਸ ਅਫਸਰ ਦੀ ਪਦਵੀ ਤੇ ਨਿਯੁੱਕਤ ਹੋਏ ਹਨ। ਇਹਨਾਂ ਦੀ ਨਿਯੁਕਤੀ ਨਾਲ ਪਿੰਡ ਖਮਾਚੋਂ ਦਾ ਅਤੇ ਪੰਜਾਬ ਦਾ ਨਾਮ ਰੌਸ਼ਨ ਹੋਇਆ ਹੈ। ਸਾਰੇ ਜੱਸੀ ਪ੍ਰੀਵਾਰ ਨੂੰ ਇਸ ਖੁਸ਼ੀ ਦੇ ਮੌਕੇ ਤੇ ਪ੍ਰਦੀਪ ਜੱਸੀ ਬਸਪਾ ਆਗੂ ਨੇ ਪਰਿਵਾਰ ਨੂੰ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਵਧੀਆ ਪੜਾਈ ਪੜ੍ਹਨ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਹੀ ਬੱਚਿਆਂ ਦਾ ਭਵਿੱਖ ਸੁਨਹਿਰਾ ਹੋ ਸਕਦਾ ਹੈ। ਜੇਕਰ ਬੱਚਿਆਂ ਨੂੰ ਵਧੀਆ ਗਾਈਡ ਕੀਤਾ ਜਾਵੇ ਤਾਂ ਨਤੀਜ਼ੇ ਹਮੇਸ਼ਾਂ ਚੜ੍ਹਦੀ ਕਲਾ ਵਾਲੇ ਹੁੰਦੇ ਹਨ।ਲੋੜਬੰਦ ਬੱਚਿਆਂ ਦੀ ਪੜ੍ਹਾਈ ਵਾਸਤੇ ਆਰਥਿਕ ਮੱਦਦ ਵੀ ਕਰਨੀ ਚਾਹੀਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


