
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੋਸਾਇਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿਚ ਕਰਵਾਇਆ ਗਿਆ ਇਸ ਮੌਕੇ ਪ੍ਰਧਾਨ ਮੈਡਮ ਮਨਜੀਤ ਕੌਰ ਬੋਲਾ ਜੀ ਨੇ ਦੱਸਿਆ ਕਿ ਸੋਸਾਇਟੀ ਵੱਲੋਂ 26 ਮਾਰਚ ਦਿਨ ਵੀਰਵਾਰ ਨੂੰ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਂਡੇਸ਼ਨ ਖਟਕੜ ਕਲਾਂ ਇਮਾਰਤ ਦੀ ਉਸਾਰੀ ਨਿਰਵਿਘਨ ਮੁਕੰਮਲ ਹੋਣ ਲਈ ਅਤੇ ਸੋਸਾਇਟੀ ਵੱਲੋਂ ਉਲੀਕੇ ਪ੍ਰੋਜੈਕਟਾਂ ਦੀ ਸਫਲਤਾ ਵਜੋਂ ਸ਼ੁਕਰਾਨਾ ਸਮਾਗਮ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾ ਵਿਖੇ ਕਰਵਾਇਆ ਗਿਆ ਹੈ, ਜਿਸ ਵਿਚ ਪਾਠ ਉਪਰੰਤ ਭਾਈ ਗੁਰਮੁੱਖ ਸਿੰਘ ਹਜ਼ੂਰੀ ਰਾਗੀ ਸ਼੍ਰੀ ਚਰਨ ਕੰਵਲ ਸਾਹਿਬ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਭੋਗ ਉਪਰੰਤ ਸਾਹਿਤਕਾਰ ਬੀਬੀ ਨਿਰਮਲ ਕੌਰ ਕੋਟਲਾ ਜੀ ਅਤੇ ਡਾਕਟਰ ਸਵਰਨਜੀਤ ਕੌਰ ਗਰੇਵਾਲ ਜੀ ਨੂੰ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਅਤੇ ਪੰਜਾਬ ਵਿਚ ਆਏ ਹੜ੍ਹਾਂ ਮੌਕੇ ਹੜ੍ਹ ਪੀੜਤਾਂ ਦੀ ਵੱਧ ਚੜ੍ਹ ਕੇ ਮਦਦ ਕਰਨ ਵਾਲੇ ਸਾਥੀਆਂ ਦਾ ਸੋਸਾਇਟੀ ਵੱਲੋਂ ਸਨਮਾਨ ਕੀਤਾ ਗਿਆ, ਇਸ ਮੌਕੇ ਪ੍ਰੋਫੈਸਰ ਜਗਮੋਹਣ ਸਿੰਘ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਪਰਿਵਾਰਕ ਮੈਂਬਰ ਵੀ ਸਮਾਗਮ ਚ ਸ਼ਿਰਕਤ ਕੀਤੀ। ਇਸ ਮੌਕੇ ਸੋਸਾਇਟੀ ਮੈਬਰਾਂ ਵਿਚ, ਮੈਡਮ ਮਨਜੀਤ ਕੌਰ ਬੋਲਾ, ਮੈਡਮ ਹਰਪ੍ਰੀਤ ਕੌਰ, ਗਾਇਕ ਗੀਤਕਾਰ ਅਮਰਦੀਪ ਬੰਗਾ, ਸੁਰਿੰਦਰ ਸਿੰਘ ਖਾਲਸਾ ਨੌਰਾ, ਜਰਨੈਲ ਸਿੰਘ ਕਾਹਮਾ, ਕੁਲਬੀਰ ਪਾਬਲਾ, ਸਰਬਜੀਤ ਮੰਗੂਵਾਲ, ਡਾਕਟਰ ਹਰੀ ਕ੍ਰਿਸ਼ਨ, ਪ੍ਰਿੰਸੀਪਲ ਜਸਵੀਰ ਸਿੰਘ ਖਾਨਖਾਨਾ, ਮੈਡਮ ਗੁਰਵਿੰਦਰ ਕੌਰ, ਆਦਿ ਹਾਜ਼ਿਰ ਸਨ|
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



