ਸ਼ਾਹਕੋਟ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਕਿਲੀ ਪਿੰਡ ਵਿਖੇ ਮਹਿਲਾ ਵਿੰਗ ਬਲਾਕ ਪ੍ਰਧਾਨਾਂ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਬਲਾਕ ਪ੍ਰਧਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੀਟਿੰਗ ਦੌਰਾਨ ਜਿਥੇ ਅਹਿਮ ਮੁਦਿਆਂ ਤੇ ਵਿਚਾਰ ਚਰਚਾ ਹੋਈ ਉਥੇ ਪੰਜਾਬ ਵਿੱਚ ਆਏ ਹੜਾਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬੀਬੀ ਰਣਜੀਤ ਕੌਰ ਕਾਕੜ ਡਾਇਰੈਕਟਰ ਇੰਫੋਟੈਕ ਪੰਜਾਬ ਨੇ ਬਲਾਕ ਪ੍ਰਧਾਨਾਂ ਨੂੰ ਸੰਬੋਧਨ ਕਰਦਿਆਂ ਦਿਨ ਰਾਤ ਅਣਥੱਕ ਮਿਹਨਤ ਨਾਲ ਹੜ ਪੀੜਤਾਂ ਦੀ ਸੇਵਾ ਕਰ ਰਹੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਜਿਸ ਕਾ ਖੇਤ ਉਸ ਦੀ ਰੇਤ ਲਾਗੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਹੜ ਵਰਗੇ ਹਲਾਤਾਂ ਨਾਲ ਸਾਰਾ ਪੰਜਾਬ ਇਕਜੁੱਟ ਹੋ ਕੇ ਲੜ ਰਿਹਾ ਹੈ ਇਸ ਨਾਲ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਏਕਤਾ ਦਾ ਪ੍ਰਤੀਕ ਹੈ। ਇਸ ਮੀਟਿੰਗ ਨੂੰ ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ, ਅਤੇ , ਜ਼ੋਨ ਇੰਚਾਰਜ ਕ੍ਰਿਸ਼ਨਾ ਗਰੇਵਾਲ ਜੀ ਅਤੇ ਜਿਲ੍ਹਾ ਪ੍ਰਧਾਨ ਪ੍ਰੀਤੀ ਸ਼ਰਮਾ (ਜਲੰਧਰ) ਵੱਲੋ ਵੀ ਸੰਬੋਧਨ ਕਰਦਿਆਂ ਅਲੱਗ ਅਲੱਗ ਮੁਦਿਆਂ ਤੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮਹਿਲਾਂ ਵਿੰਗ ਦੇ ਪ੍ਰਧਾਨਾ ਦੀ ਸਫਲ ਰਹੀ ਮੀਟਿੰਗ ਦਾ ਸਿਹਰਾ ਬਲਾਕ ਪ੍ਰਧਾਨਾਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਇਸ ਮੀਟਿੰਗ ਦੌਰਾਨ ਜਿਥੇ ਬਲਾਕ ਪ੍ਰਧਾਨਾਂ ਵੱਲੋਂ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕੀਤੇ ਉਥੇ ਹਾਜ਼ਰ ਲੋਕਾਂ ਵੱਲੋਂ ਹਰ ਸਹਿਯੋਗ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਮੀਟਿੰਗ ਦੌਰਾਨ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਬੀਬੀ ਰਣਜੀਤ ਕੌਰ ਕਾਕੜ ਨੇ ਕਿਹਾ ਕਿ ਇਹ ਇੱਕ ਨਵਾਂ ਕਦਮ ਹੈ ਜੋ “ਆਮ ਆਦਮੀ ਪਾਰਟੀ” ਦੀ ਮਜ਼ਬੂਤੀ ਤੇ ਲੋਕਾਂ ਦੀ ਭਲਾਈ ਵੱਲ ਲੈ ਕੇ ਜਾਵੇਗਾ। ਇਸ ਮੌਕੇ ਹਲਕਾ ਕੋਆਰਡੀਨੇਟਰ ਅਮਨਪ੍ਰੀਤ ਮਨਪ੍ਰੀਤ ਕੌਰ ਹਾਜ਼ਰ ਹੋਏ।
ਪਿੰਡ ਕਿਲੀ ਮਹਿਲਾ ਵਿੰਗ ਦੇ ਬਲਾਕ ਪ੍ਰਧਾਨਾਂ ਦੀ ਹੰਗਾਮੀ ਮੀਟਿੰਗ ਹੋਈ, ਅਹਿਮ ਮੁਦਿਆਂ ਤੇ ਹੋਈ ਵਿਚਾਰ ਚਰਚਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



