ਕਵਾਲ ਮਾਣਕ ਅਲੀ ਦੀਆਂ ਕਵਾਲੀਆਂ ਤੇ ਝੂਮੇ ਸ਼ਰਧਾਲੂ
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ):- ਪਿੰਡ ਦੁਸਾਂਝ ਖੁਰਦ ਵਿਖੇ ਸਥਿਤ ਦਰਬਾਰ ਲੱਖ ਦਾਤਾ ਪੀਰ ਗਿਆਰਵੀਂ ਵਾਲੀ ਸਰਕਾਰ ਦੇ ਪਵਿੱਤਰ ਦਰਬਾਰ ਤੇ ਗੱਦੀ ਨਸ਼ੀਨ ਸਾਈ ਸੋਮੇ ਸ਼ਾਹ ਮੁੱਖ ਸਲਾਹਕਾਰ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ (ਰਜਿ:) ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਤਿੰਨ ਦਿਵਸੀ 43ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੁਰਸ਼ਦ ਸਾਈ ਜੀਵਨ ਸ਼ਾਹ ਜੀ ਕਾਦਰੀ ਨਾਰੇ ਵਾਲੀ ਸਰਕਾਰ ਹਾਜ਼ਰ ਹੋਏ। ਉਨ੍ਹਾਂ ਆਈਆਂ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਪਹਿਲੇ ਦਿਨ ਦਰਬਾਰ ਲੱਖ ਦਾਤਾ ਪੀਰ ਗਿਆਰਵੀਂ ਵਾਲੀ ਸਰਕਾਰ ਦੇ ਪਵਿੱਤਰ ਦਰਬਾਰ ਵਿਖੇ ਚਿਰਾਗ ਰੋਸ਼ਨ ਕੀਤੇ ਗਏ ਅਤੇ ਮਹਿੰਦੀ ਦੀ ਰਸਮ ਤੋਂ ਉਪਰੰਤ ਧਾਰਮਿਕ ਪ੍ਰੋਗਰਾਮ ਕੀਤਾ ਗਿਆ। ਦੂਸਰੇ ਦਿਨ ਪੰਜਾਬੀ ਲੋਕ ਗਾਇਕ ਰਣਵੀਰ ਰਾਣਾ, ਬ੍ਰਦਰਜ ਕਵਾਲ, ਸ਼ਕੀਲ ਸਾਬਰੀ ਅਤੇ ਜੁਲਕਰ ਅਲੀ ਨੇ ਕਵਾਲੀਆਂ ਅਤੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰੋਗਰਾਮ ਦੇ ਤੀਸਰੇ ਦਿਨ ਮਾਣਕ ਅਲੀ ਨੇ ਸਟੇਜ ਨੂੰ ਸੰਭਾਲਿਆ। ਉਨ੍ਹਾਂ “ਭਰ ਦਿੱਤਾ ਕਾਸਾ ਜਦੋਂ ਵੀ ਮੈਂ ਮੰਗਿਆ,,,, ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ,,,, ਆਜਾ ਮਾਹੀ,,,, ਪਾ ਕੇ ਰੱਖਦੀ ਸੁਹਾਗ ਵਾਲਾ ਚੂੜਾ ਜਦੋਂ ਦੀ ਤੇਰੀ ਹੀਰ ਬਣ ਗਈ,,,, ਮੈਂ ਖਾਲੀ ਝੋਲੀ ਲੈ ਕੇ,,,,, ਮੇਰਾ
ਮੁਰਸ਼ਦ ਕਰਮ ਕਰੇ,,,, ਮੈਂ ਡੁੱਬਦੀ ਤਰ ਜਾਣਾ,,, ਆਦਿ ਕੁਵਾਲੀਆਂ ਬੁਲੰਦ ਅਵਾਜ਼ ਵਿਚ ਗਾ ਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਉਪਰੰਤ ਕਵਾਲ ਮਨਵਰ ਅਲੀ ਨੇ ਆ ਗਿਆ ਦੇਖੋ ਅਰਸ਼ਾਂ ਦਾ ਲਾੜਾ,,, ਮੇਲਾ ਲੱਗਦਾ ਅਲੀ,,, ਆਦਿ ਕਵਾਲੀਆਂ ਰਾਹੀਂ ਦਰਬਾਰ ਵਿੱਚ ਹਾਜ਼ਰੀ ਲਗਵਾਈ। ਇਸ ਉਪਰੰਤ ਪੰਮਾ ਨਸਰਾਲੇ ਵਾਲੇ ਨੇ ਲੱਖ ਦਾਤਾ ਪੀਰ ਗਿਆਰਵੀਂ ਵਾਲੀ ਸਰਕਾਰ ਦੀਆਂ ਧਾਰਮਿਕ ਭੇਟਾਂ ਪੇਸ਼ ਕਰਕੇ ਸੰਗਤਾਂ ਦੀ ਵਾਹ ਵਾਹ ਵਟੋਰੀ। ਇਸ ਸਲਾਨਾ ਜੋੜ ਮੇਲੇ ਵਿੱਚ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ (ਰਜਿ:) ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਸਾਈ ਪੱਪਲ ਸ਼ਾਹ ਜੀ, ਸਾਈ ਪਰਮਜੀਤ ਸਿੰਘ ਬਛੂਆਂ ਵਾਲੇ, ਬਾਬਾ ਪਰਵਿੰਦਰ ਮੁਕੰਦਪੁਰ ਵਾਲੇ, ਸਾਈ ਮਹਿਤਾਬ ਮੁਹੰਮਦ ਮਹਾਲੋਂ ਵਾਲੇ, ਬੀਬਾ ਸੁਖਰਾਜ ਰਾਹੋ ਦਰਬਾਰ ਲੱਖ ਦਾਤਾ ਪੀਰ ਰਾਹੋਂ, ਸਾਈ ਪ੍ਰੀਤੀ ਮਹੰਤ, ਸਾਈਂ ਜਸਵੀਰ ਸਾਬਰੀ ਖਾਨਖਾਨਾ ਵਾਲੇ, ਅਮਰੀਕ ਸਿੰਘ ਕਾਹਮਾ ਦਰਬਾਰ ਸ਼ਾਹ ਜਿੰਦਾ ਪੀਰ ਵਾਲੇ, ਸਾਈਂ ਬਿੱਲੇ ਸ਼ਾਹ ਜੀ ਕਰੀਹੇ ਵਾਲੇ, ਗੋਪੀ ਸ਼ਾਹ ਜਲੰਧਰ ਵਾਲੇ ਆਦਿ ਨੇ ਸਾਈ ਸੋਮੇ ਸ਼ਾਹ ਜੀ ਨੂੰ ਸਿਰੋਪਾ, ਛਾਲ, ਨੋਟਾਂ ਅਤੇ ਫੁੱਲਾਂ ਦੇ ਹਾਰਾਂ ਅਤੇ ਬਸਤਰ ਭੇਂਟ ਕਰਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕੁਲਰਾਜ ਮੁਹੰਮਦ ਵੱਲੋਂ ਬਾਖੂਬੀ ਨਿਭਾਈ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


