ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਹਾੜੇ ਮੌਕੇ ਦੋਆਬਾ ਖੇਤਰ ਵਿਚ ਸਫ਼ਲ ਰੈਲੀ ਕਰਨ ਤੋਂ ਬਾਅਦ ਹੁਣ ਮਾਲਵਾ ਖੇਤਰ ਵਿਚ ਬਸਪਾ ਨੇ ਪੂਰੇ ਦਮ ਖ਼ਮ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਦਿੱਤੇ ਹਨ ਜਿਸ ਨਾਲ ਰਾਜਨੀਤਕ ਹਲਕਿਆਂ ਵਿਚ ਵੱਡੀ ਹਲਚਲ ਦੀ ਚਰਚਾ ਛਿੜ ਗਈ ਹੈ। ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਸਪਾ ਵਲੋਂ ਆਰੰਭ ਕੀਤੀ ਗਈ ਸਤਾ ਸੰਭਾਲੋ ਮੁਹਿੰਮ ਤਹਿਤ ਡਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਦੀ ਗਤੀਸ਼ੀਲ ਅਗਵਾਈ ਵਿਚ 9 ਅਪਰੈਲ ਨੂੰ ਹਲਕਾ ਬੁਢਲਾਡਾ, 10 ਅਪਰੈਲ ਨੂੰ ਹਲਕਾ ਨਿਹਾਲ ਸਿੰਘ ਵਾਲਾ, 11 ਅਪਰੈਲ ਨੂੰ ਸਮਾਜਿਕ ਕ੍ਰਾਂਤੀ ਦੇ ਦੂਤ ਮਹਾਤਮਾ ਜੋਤੀ ਰਾਉ ਫੂਲੇ ਜੀ ਦੇ ਜਨਮ ਦਿਵਸ ਮੌਕੇ ਫਿਰੋਜ਼ਪੁਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਯਾਦ ਨੂੰ ਸਮਰਪਿਤ “ਸਤਾ ਪ੍ਰਾਪਤ ਕਰੋ” ਵਿਸ਼ਾਲ ਸੰਮੇਲਨ ਜੀ. ਟੀ. ਰੋਡ ਨੇੜੇ ਹਰਿਆਲੀ ਪੈਟਰੋਲ ਪੰਪ ਫਿਰੋਜ਼ਪੁਰ ਵਿਖੇ ਹੋਵੇਗਾ। ਏਸੇ ਲੜੀ ਵਿਚ 14 ਅਪ੍ਰੈਲ ਨੂੰ ਵਿਸਾਖੀ ਦੇ ਪਵਿਤਰ ਦਿਹਾੜੇ ਮੌਕੇ ਇਤਿਹਾਸਕ ਧਰਤੀ ਤਲਵੰਡੀ ਸਾਬੋ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿਖੇ ਵਿਸ਼ਾਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਬਦਲਾਅ ਦੇ ਨਾਂ ਤੇ ਪੰਜਾਬੀਆਂ ਨਾਲ ਠੱਗੀ ਮਾਰਨ ਵਾਲੀ ਭਗਵੰਤ ਮਾਨ ਸਰਕਾਰ ਦਾ ਪਰਦਾਫਾਸ਼ ਕੀਤਾ ਜਾਵੇਗਾ। ਬਸਪਾ ਵਲੋਂ ਮਾਲਵੇ ਅੰਦਰ ਕੀਤੀਆਂ ਜਾ ਰਹੀਆਂ ਵੱਡੀਆਂ ਰੈਲੀਆਂ ਨਾਲ ਪੰਜਾਬ ਦੀ ਸਿਆਸੀ ਫਿਜ਼ਾ ਬਿਲਕੁਲ ਬਦਲ ਜਾਵੇਗੀ। ਅਣਖੀ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 78 ਸਾਲ ਤੋਂ ਰਾਜ ਕਰਨ ਵਾਲੀਆਂ ਧਿਰਾਂ ਜਿਨ੍ਹਾਂ ਨੇ ਪੰਜਾਬ ਨੂੰ ਕੰਗਾਲ ਅਤੇ ਬਰਬਾਦ ਕਰਕੇ ਰੱਖ ਦਿਤਾ ਹੈ, ਉਹਨਾਂ ਨੂੰ ਨਕਾਰ ਕੇ ਬਹੁਜਨ ਸਮਾਜ ਪਾਰਟੀ ਵਲੋਂ ਵਿੱਢੇ ਪੰਜਾਬ ਸੰਭਾਲੋ ਅੰਦੋਲਨ ਦਾ ਹਿੱਸਾ ਬਣੋ।
ਲਾਲ ਸਿੰਘ ਸੁਲਹਾਣੀ ਜਰਨਲ ਸਕੱਤਰ ਬਸਪਾ ਪੰਜਾਬ ਇੰਚਾਰਜ ਬਠਿੰਡਾ ਜੋ਼ਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


