HOME ਰਿਆਤ ਕਾਲਜ ਆਫ਼ ਲਾਅ ਵੱਲੋਂ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਰਿਆਤ ਕਾਲਜ ਆਫ਼ ਲਾਅ ਵੱਲੋਂ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਆਯੋਜਿਤ

4
 ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਰਿਆਤ ਕਾਲਜ ਆਫ ਲਾਅ, ਰੈਲਮਾਜਰਾ ਦੀ ਐਨ.ਐਸ.ਐਸ ਯੂਨਿਟ ਵੱਲੋਂ “ਪਲਾਸਟਿਕ ਪ੍ਰਦੂਸ਼ਣ ਨੂੰ ਹਰਾਓ – ਹੱਲ ਬਣੋ ਥੀਮ ਹੇਠ ਇੱਕ ਵਿਸ਼ਾਲ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ (ਸਟੇਟ ਨੋਡਲ ਏਜੰਸੀ) ਅਤੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦਾ ਸਮਰਥਨ ਪ੍ਰਾਪਤ ਸੀ। “ਪਲਾਸਟਿਕ-ਮੁਕਤ ਵਾਤਾਵਰਣ / ਪਲਾਸਟਿਕ ਪ੍ਰਦੂਸ਼ਣ ਨੂੰ ਹਰਾਓ” ਵਿਸ਼ੇ ‘ਤੇ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦਾ ਮੁਲਾਂਕਣ ਡਾ. ਮੋਨਿਕਾ ਸ਼ਰਮਾ (ਪ੍ਰਿੰਸੀਪਲ), ਮਿਸ ਕਿਰਣ (ਸਹਾਇਕ ਪ੍ਰੋਫੈਸਰ), ਮਿਸ ਸੂਜ਼ਨ ਕਿਰਣ (ਸਹਾਇਕ ਪ੍ਰੋਫੈਸਰ) ਅਤੇ ਡਾ. ਸੋਹੁਨੂ (ਪ੍ਰੋਗਰਾਮ ਅਫਸਰ, ਐਨ.ਐਸ.ਐਸ) ਵੱਲੋਂ ਕੀਤਾ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਮੇਹਕ ਸ਼ਰਮਾ (10ਵਾਂ ਸਮੈਸਟਰ) ਨੇ ਪਹਿਲਾ ਸਥਾਨ, ਕਰੀਨਾ (10ਵਾਂ ਸਮੈਸਟਰ) ਨੇ ਦੂਜਾ ਸਥਾਨ ਅਤੇ ਇਕਨੂਰਪ੍ਰੀਤ (4ਥਾ ਸਮੈਸਟਰ) ਨੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਕਮਲਪ੍ਰੀਤ ਕੌਰ (ਬੀ.ਐੱਸ.ਸੀ ਨਰਸਿੰਗ) ਨੇ ਪਹਿਲਾ ਸਥਾਨ, ਹਰਜਿੰਦਰ (6ਵਾਂ ਸਮੈਸਟਰ) ਨੇ ਦੂਜਾ ਸਥਾਨ ਅਤੇ ਇੰਦਰਪ੍ਰੀਤ (10ਵਾਂ ਸਮੈਸਟਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਕੈਂਪਸ ਵਿੱਚ ਪੰਜ ਪੌਦੇ ਲਗਾਏ ਗਏ । ਪ੍ਰੋਗਰਾਮ ਵਿੱਚ  ਵਿਦਿਆਰਥੀਆਂ ਵੱਲੋਂ “ਪਲਾਸਟਿਕ-ਮੁਕਤ ਵਾਤਾਵਰਣ” ‘ਤੇ ਇੱਕ ਸੋਚ ਪ੍ਰੇਰਕ ਨਾਟਕ (ਸਕਿੱਟ) ਪੇਸ਼ ਕੀਤਾ ਗਿਆ, ਜਿਸ ਵਿੱਚ ਪਲਾਸਟਿਕ ਪ੍ਰਦੂਸ਼ਣ ਦੇ ਨੁਕਸਾਨ ਅਤੇ ਇਸ ਦੇ ਵਿਕਲਪ ਅਪਣਾਉਣ ਦੀ ਲੋੜ ਨੂੰ ਦਰਸਾਇਆ ਗਿਆ। ਜਿਸ ਨੇ ਪਲਾਸਟਿਕ ਦੀ ਵਰਤੋਂ ਘਟਾਉਣ ਦਾ ਮਜ਼ਬੂਤ ਸੰਦੇਸ਼ ਦਿੱਤਾ |ਜਿਸ ਵਿੱਚ ਉਨ੍ਹਾਂ ਨੇ ਖਾਸ ਤੌਰ ‘ਤੇ ਸਿੰਗਲ-ਯੂਜ਼ ਪਲਾਸਟਿਕ ਦੇ ਨੁਕਸਾਨਦਾਇਕ ਪ੍ਰਭਾਵਾਂ ‘ਤੇ ਚਰਚਾ ਕੀਤੀ ਅਤੇ ਇਸ ਦੇ ਦੁਬਾਰਾ ਉਪਯੋਗ ਅਤੇ ਸਹੀ ਨਿਪਟਾਰੇ ਦੇ ਪ੍ਰਯੋਗਿਕ ਹੱਲ ਵੀ ਦੱਸੇ । ਇਸ ਤੋਂ ਬਾਅਦ ਸਾਰੇ ਭਾਗੀਦਾਰਾਂ ਅਤੇ ਕਰਮਚਾਰੀਆਂ ਵੱਲੋਂ ਮਿਲ ਕੇ ਲਾਈਫ ਦੀ ਸ਼ਪਥ ਲਈ ਗਈ, ਜਿਸ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ, ਕੁਦਰਤੀ ਸਰੋਤਾਂ ਦੀ ਰੱਖਿਆ ਕਰਨ ਲਈ ਕੈਂਪਸ ਕਰਮਚਾਰੀਆਂ ਨੂੰ ਸਟੀਲ ਦੀਆਂ ਬੋਤਲਾਂ ਵੰਡੀਆਂ ਗਈਆਂ |ਲਗਭਗ 80 ਐਨ.ਐਸ.ਐਸ ਵੋਲੰਟੀਅਰਾਂ ਨੇ ਸ਼ਮੂਲੀਅਤ ਕੀਤੀ |ਪ੍ਰਿੰਸੀਪਲ ਡਾ. ਮੋਨਿਕਾ ਸ਼ਰਮਾ ਨੇ ਐਨ.ਐਸ.ਐਸ ਯੂਨਿਟ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ |
ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਸੋਹੁਨੂ (ਪ੍ਰੋਗਰਾਮ ਅਫਸਰ, ਐਨ.ਐਸ.ਐਸ) ਵੱਲੋਂ ਕੀਤਾ ਗਿਆ, ਜਿਨ੍ਹਾਂ ਨਾਲ ਨਿਖਿਲ, ਇੰਦਰਪ੍ਰੀਤ, ਕਰੀਨਾ, ਪ੍ਰਿਕਸ਼ਿਤ ਅਤੇ ਹੋਰ ਵਲੰਟੀਅਰ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleIOC Bans Transgender Women in Women’s Olympic Events
Next articleਪਿੰਡ ਦੁਸਾਂਝ ਖੁਰਦ ਵਿਖੇ 43ਵਾਂ “ਸਲਾਨਾ ਜੋੜ ਮੇਲਾ” ਕਰਵਾਇਆ ਗਿਆ