ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨੇੜਲੇ ਪਿੰਡ ਖਡਿਆਲ ਵਿਖੇ ਚੱਠਾ ਨਨਹੇੜਾ ਵਾਲੀ ਸੜਕ ਤੇ ਦਲਿਤ ਸਮਾਜ ਦੀ ਆਬਾਦੀ ਨੂੰ ਇਸ ਸਮੇਂ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੀਆਂ ਗ੍ਰਾਮ ਪੰਚਾਇਤਾਂ ਦੀ ਸਾਜ਼ਿਸ਼ ਤਹਿਤ ਪਿੱਛਲੇ ਤੀਹ ਸਾਲ ਤੋਂ ਸਾਰੇ ਪਿੰਡ ਦੇ ਗੰਦੇ ਪਾਣੀ ਦਾ ਰੁਖ਼ ਦਲਿੱਤ ਮੁਹੱਲੇ ਵੱਲ ਕਰ ਦਿੱਤਾ ਹੈ। ਇੱਥੇ ਬਣੇ ਨਿਕਾਸੀ ਨਾਲੇ ਨੂੰ ਹੁਣ ਤੱਕ ਪੰਚਾਇਤ ਵਿਭਾਗ ਨੇ ਕਾਗਜਾਂ ਵਿੱਚ ਕਈ ਵਾਰੀ ਬਣਾਇਆ ਹੈ। ਪਰ ਇਸ ਨਾਲ ਅਸਲੀ ਨਿਕਾਸ ਨਹੀਂ ਹੋਇਆ। ਪਰ ਲੰਘੇ ਪੰਜ ਸਾਲਾਂ ਦੌਰਾਨ ਨਾ ਇਸ ਗੰਦੇ ਨਾਲੇ ਦੀ ਰਿਪੇਅਰ ਹੋਈ ਨਾ ਸਫਾਈ ਹੋਈ। ਅੱਜ ਕੱਲ ਬਰਸਾਤਾਂ ਦਾ ਮੌਸਮ ਹੈ ਇਹ ਗੰਦਾ ਨਾਲਾ ਪੂਰੀ ਤਰਾਂ ਬੰਦ ਹੋ ਚੁੱਕਿਆ ਹੈ। ਮੀਂਹ ਦਾ ਪਾਣੀ ਗਰੀਬ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਹੈ। ਇਸ ਰੋਡ ਤੇ ਐਸ ਜੀ ਪੀ ਸੀ ਦੀ ਜ਼ਮੀਨ ਵੀ ਹੈ ਜਿਨ੍ਹਾਂ ਨੇ ਆਪਣੀ ਫਸਲ ਬਚਾਉਣ ਲਈ ਇਥੇ ਸਰਕਾਰੀ ਨਾਲਾ ਬੰਦ ਕਰਕੇ ਪਾਈਪ ਲਾਈਨ ਪਾਈ ਹੈ। ਜੋਂ ਮੀਂਹ ਦਾ ਜੋਰਦਾਰ ਪਾਣੀ ਸਾਂਭਣ ਵਿਚ ਅਸਫ਼ਲ ਹੈ। ਪਾਣੀ ਸੜਕ ਤੇ ਖੜ੍ਹ ਜਾਂਦਾ ਹੈ। ਜਿੱਥੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਉਥੇ ਗੰਦਗੀ ਵੀ ਫੈਲ ਗਈ ਹੈ। ਇਹ ਹਲਕਾ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਦੇ ਅਧਿਕਾਰ ਖੇਤਰ ਵਿਚ ਹੈ। ਜਿੱਥੇ ਉਸਦੇ ਆਪਣੇ ਭਾਈਚਾਰੇ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਉਂਦੇ ਹਨ। ਪਿਛਲੀ ਪੰਚਾਇਤ ਦੇ ਵਿਕਾਸ ਕਾਰਜਾਂ ਤੇ ਵੀ ਪ੍ਰਸ਼ਨ ਚਿਨ ਲੱਗਦਾ ਹੈ। ਪੰਚਾਇਤ ਵਿਭਾਗ ਨਰੇਗਾ ਮਜ਼ਦੂਰਾਂ ਤੋਂ ਹੋਰਨਾਂ ਥਾਵਾਂ ਤੇ ਬੇਵਜ੍ਹਾ ਸਫਾਈ ਕਰਵਾ ਰਿਹਾ। ਪਰ ਜਿੱਥੇ ਲੋੜ ਹੈ ਉਧਰ ਕਿੱਸੇ ਦਾ ਧਿਆਨ ਨਹੀਂ। ਜ਼ਲਦੀ ਹੀ ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly