ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸੇਂਟ ਕਬੀਰ ਪਬਲਿਕ ਹਾਈ ਸਕੂਲ (ਪਿੰਡ ਚੱਗਰਾਂ) ਨੂੰ 12ਵੀਂ ਕਲਾਸ ਦੀ ਮਾਨਤਾ ਪ੍ਰਾਪਤ ਹੋਈ ਹੈ ਜੋ ਕਿ ਹੁਣ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਾ ਹੈ। ਸਕੂਲ ਦੇ ਪ੍ਰਧਾਨ ਅਤੇ ਚੇਅਰਮੈਨ ਡਾ.ਆਸ਼ੀਸ਼ ਸਰੀਨ ਜੀ ਨੇ ਇਸ ਵਿਸ਼ੇ ਤੇ ਦੱਸਿਆ ਹੈ ਕਿ ਉਨਾਂ ਦਾ ਸੰਸਥਾਨ ‘‘ਹਿਜ਼ ਐਕਸੀਲੈਂਟ ਕੋਚਿੰਗ ਸੈਂਟਰ“ ਦੇ ਨਾਮ ਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਪਿਛਲੇ 22 ਸਾਲਾਂ ਤੋਂ ਮੈਡੀਕਲ, ਨਾੱਨ ਮੈਡੀਕਲ, ਕਾਮਰਸ ਆਦਿ ਵਿਸ਼ਿਆਂ ਵਿੱਚ ਨਿਪੁੰਨ ਹੋ ਕੇ ਆਪਣੀ ਸੇਵਾ ਸ਼ਹਿਰ ਵਾਸੀਆਂ ਨੂੰ ਦੇ ਰਿਹਾ ਹੈ। ਇਸ ਲਈ ਆਪਣੀ ਦੂਰ ਅੰਦੇਸ਼ੀ ਦਿਖਾਉਂਦੇ ਹੋਏ ਉਨ੍ਹਾਂ ਨੇ ਇਹ ਫੈਸਲਾ ਲਿਆ ਕਿ ਪਿੰਡ ਚੱਗਰਾਂ ਵਿਖੇ ਸਥਿਤ ਆਪਣੇ ਸਕੂਲ ਨੂੰ ਵੀ ਉਨਾਂ ਨੇ 12ਵੀਂ ਤੱਕ ਕਰ ਲਿਆ ਜਿਸ ਵਿੱਚ ਮੈਡੀਕਲ, ਨਾੱਨ ਮੈਡੀਕਲ, ਕਾਮਰਸ ਅਤੇ ਆਰਟਸ ਵਿਸ਼ਿਆਂ ਤੇ ਇਥੇ ਵੀ ਪੜਾਇਆ ਜਾ ਸਕੇਗਾ ਤਾਂਕਿ ਉਸ ਖੇਤਰ ਤੋਂ ਆਉਣ ਵਾਲੇ ਬੱਚੇ ਜੋ ਕਾਫੀ ਦੂਰ-ਦੂਰ ਤੋਂ ਆਉਂਦੇ ਹਨ ਉਨ੍ਹਾਂ ਨੂੰ ਪੜਾਈ ਵਿੱਚ ਕੋਈ ਮੁਸ਼ਕਲ ਨਾ ਆਵੇ। ਇਸ ਸਕੂਲ ਵਿੱਚ ਇਸ ਤਰ੍ਹਾਂ ਦੇ ਵਿਸ਼ਿਆਂ ਦੀ ਪੜਾਈ ਦਾ ਸਭ ਤੋਂ ਜ਼ਿਆਦਾ ਫਾਇਦਾ ਮਾਹਿਲਪੁਰ, ਚੱਬੇਵਾਲ, ਗੜ੍ਹਸ਼ੰਕਰ, ਪਥਰਾਲਾ, ਜੇਜੋਂ, ਨਵਾਂਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆਉਣ ਵਾਲੇ ਬੱਚਿਆਂ ਨੂੰ ਹੋਵੇਗਾ ਅਤੇ ਬੱਚੇ ਆਪਣੇ ਉਜਵੱਲ ਭਵਿੱਖ ਵੱਲ ਵੱਧਣਗੇ । ਇਸ ਮੌਕੇ ਤੇ ਸਕੂਲ ਪ੍ਰਧਾਨ ਅਤੇ ਚੇਅਰਮੈਨ ਡਾ.ਆਸ਼ੀਸ਼ ਸਰੀਨ ਜੀ ਅਤੇ ਉਨਾਂ ਦੀ ਪਤਨੀ ਦੇ ਨਾਲ-ਨਾਲ ਹਿਜ਼ ਐਕਸੀਲੈਂਟ ਦਾ ਸਟਾਫ ਅਤੇ ਸੇਂਟ ਕਬੀਰ ਦਾ ਸਟਾਫ ਵੀ ਮੌਜੂਦ ਸੀ। ਜਿਸ ਵਿੱਚ ਡਾ.ਆਸ਼ੀਸ਼ ਸਰੀਨ ਜੀ ਨੇ ਇਹ ਫੈਸਲਾ ਲਿਆ ਕਿ ਕਾਮਰਸ, ਆਰਟਸ ਵਿਸ਼ਿਆਂ ਦੀ ਸੰਨ 2024-25 ਦੇ ਦਾਖਲੇ ਸ਼ੁਰੂ ਚੁੱਕੇ ਹਨ ਜਿਸ ਵਿੱਚ ਬੱਚਿਆਂ ਕੋਲੋਂ ਕੋਈ ਦਾਖਲਾ ਫੀਸ ਨਹੀਂ ਲਈ ਜਾਵੇਗੀ। ਸਾਰੇ ਬੱਚਿਆਂ ਦੀ ਦਾਖਲਾ ਫੀਸ ਮਾਫ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly