HOME ਜੰਗ ਹਿੰਦ-ਪਾਕਿ -ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਹਿ ਅਤਾ ਵਿੱਚ ਮਿਲੀ ਮਿਜਾਇਲ 

ਜੰਗ ਹਿੰਦ-ਪਾਕਿ -ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਹਿ ਅਤਾ ਵਿੱਚ ਮਿਲੀ ਮਿਜਾਇਲ 

3
ਫੋਟੋ ਅਜਮੇਰ ਦੀਵਾਨਾ
• ਹੁਸ਼ਿਆਰਪੁਰ ਪੁਲਿਸ ਤੇ ਫੌਜੀ ਅਧਿਕਾਰੀ ਮੌਕੇ ‘ਤੇ ਪਹੁੰਚੇ 
• ਹਮਲੇ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਨੇ ਜਿਲਾ ਹੁਸ਼ਿਆਰਪੁਰ ਨੂੰ ਬਲੈਕ ਆਊਟ ਐਲਾਨਿਆ 
ਹੁਸ਼ਿਆਰਪੁਰ  (ਸਮਾਜ ਵੀਕਲੀ)   (ਤਰਸੇਮ ਦੀਵਾਨਾ) ਭਾਰਤ ਪਾਕਿਸਤਾਨ ਦਰਮਿਆਨ ਜੰਗ ਦੀਆਂ ਖਬਰਾਂ ਦੇ  ਚੱਲਦਿਆਂ ਜ਼ਿਲਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਅਧੀਨ ਆਉਂਦੇ ਪਿੰਡ ਬਹਿ ਅਤਾ ਵਿੱਚ ਉਦੋਂ ਸਨਸਨੀ ਫੈਲ ਗਈ ਜਦੋਂ ਸਵੇਰ ਸਾਰ ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰ-ਵਾਰ ਖੇਤਾਂ ਵਿੱਚ ਇੱਕ ਮਿਜ਼ਾਈਲ ਡਿੱਗੀ ਹੋਈ ਦੇਖੀ | ਜ਼ਿਕਰ ਯੋਗ ਹੈ ਜਿਲ੍ਹਾ  ਹੁਸ਼ਿਆਰਪੁਰ ਦੇ ਜੰਮੂ ਪਠਾਨਕੋਟ ਕੌਮੀ ਮਾਰਗ ਤੇ ਪਹਿਲੇ ਉੱਚੀ ਬਸੀ ਵਿਖੇ ਭਾਰਤੀ ਫੌਜ ਦੀ ਛਾਉਣੀ ਉੱਪਰ ਪਾਕਿਸਤਾਨ ਵੱਲੋਂ ਡਰੋਨ ਮਿਜਾਈਲਾਂ ਨਾਲ ਹਮਲਾ ਕੀਤੇ ਜਾਣ ਦੀਆਂ ਖਬਰਾਂ  ਆਈਆਂ ਸਨ ਜਿਨ੍ਹਾਂ ਨੂੰ ਭਾਰਤੀ ਫੌਜ ਵੱਲੋਂ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ | ਇਹਨਾਂ ਹਲਾਤਾਂ ਦੇ ਚੱਲਦਿਆਂ ਹੀ ਪਿੰਡ ਬਹਿ ਅਤਾ ਵਿੱਚ ਮਿਜਾਈਲ ਦਾ ਮਿਲਣਾ ਆਪਣੇ ਆਪ ਵਿੱਚ ਹੀ ਬਹੁਤ ਮਹੱਤਵਪੂਰਨ ਘਟਨਾ ਹੈ। ਇਲਾਕਾ  ਨਿਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਹੁਸ਼ਿਆਰਪੁਰ ਪੁਲਿਸ ਨੂੰ  ਦਿੱਤੀ ਜਿਸ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਅਤੇ ਭਾਰਤੀ ਫੌਜ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ  ਮੁੱਢਲੀ ਜਾਣਕਾਰੀ ਅਨੁਸਾਰ ਇਹ ਮਿਜਾਇਲ ਜਿੰਦਾ ਦੱਸੀ ਜਾਂਦੀ ਹੈ ਜਿਸ ਨੂੰ ਡਿਫਿਊਜ ਕਰਨ ਦੀਆਂ ਭਾਰਤੀ ਫੌਜ ਵੱਲੋਂ ਕੋਸ਼ਿਸ਼ਾਂ ਚੱਲ ਰਹੀਆਂ ਹਨ | ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਪਾਕਿਸਤਾਨੀ ਫੌਜ ਦੇ ਨਿਸ਼ਾਨੇ ‘ਤੇ ਆਦਮਪੁਰ, ਉੱਚੀ ਬੱਸੀ, ਜਲੰਧਰ ਦੇ ਫੌਜੀ ਇਲਾਕੇ ਸਨ ਜਿਨਾਂ ਨੂੰ ਨਿਸ਼ਾਨਾ ਬਣਾ ਕੇ ਮਿਜਾਇਲਾਂ ਅਤੇ ਡਰੋਨ ਹਮਲਾ ਕੀਤਾ ਗਿਆ ਸੀ ਇਹਨਾਂ ਸਾਰੇ ਹਮਲਿਆਂ ਨੂੰ ਭਾਰਤੀ ਫੌਜ ਵੱਲੋਂ ਅਸਮਾਨ ਵਿੱਚ ਹੀ ਨਕਾਰਾ ਕਰਦਿਆਂ ਅਸਫਲ ਬਣਾ ਦਿੱਤਾ ਗਿਆ ਹੈ | ਬੀਤੀ ਰਾਤ ਕਰੀਬ 8:30 ਵਜੇ ਇਸ ਹਮਲੇ ਦੀ ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਿਤਿਆਤੀ ਕਦਮ ਚੁੱਕੇ ਗਏ ਜਿਨਾਂ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਆਸ਼ਿਕਾ ਜੈਨ ਨੇ ਅਧਿਕਾਰਤ ਤੌਰ ਤੇ ਹੁਸ਼ਿਆਰਪੁਰ ਵਿੱਚ ਬਲੈਕ ਆਊਟ ਦਾ ਐਲਾਨ ਕਰ ਦਿੱਤਾ ਰਾਤ 8:30 ਵਜੇ ਤੋਂ ਬਿਜਲ਼ੀ ਦੀ  ਸਪਲਾਈ ਸਵੇਰੇ 5:00 ਵਜੇ ਤੱਕ ਬੰਦ ਰਹੀ ਅਤੇ ਸਾਰੇ ਪਾਸੇ ਘੁੱਪ ਹਨੇਰਾ ਛਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰਤ ਦਾ ਮਾਹੌਲ ਖਰਾਬ ਕਰਨ ਵਾਲੇ ਪਾਕਿਸਤਾਨੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ : ਡਾ. ਮੁਹੰਮਦ ਜਮੀਲ ਬਾਲੀ
Next article12 ਮਈ ਨੂੰ ਅਧਿਕਾਰ ਰੈਲੀ ਜਲੰਧਰ ਵਿੱਚ ਹਰ ਵਰਗ ਦੀ ਆਵਾਜ਼ ਨੂੰ ਕਰਾਂਗੇ ਬੁਲੰਦ : ਸਾਰਸਰ