ਪਿੰਡ ਬਿੱਲਾ ਨਵਾਬ ਨੇ ਜਾਤ ਪਾਤ ਤੋਂ ਉੱਤੇ ਉੱਠ ਕੇ ਸਰਬ ਸੰਮਤੀ ਨਾਲ ਚੁਣਿਆ ਪਰਮਜੀਤ ਕੌਰ ਨੂੰ ਪਿੰਡ ਦੀ ਸਰਪੰਚ

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਗੀਤਕਾਰ ਗਿੱਲ ਬਲਜਿੰਦਰ ਗਾਂਧਰਾ ਵਾਲੇ ਨੇ ਦਸਿਆ ਜਿਹੜੀ ਚੀਜ ਦੀ ਕਦੀ ਵੀ ਉਮੀਦ ਨਹੀਂ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ ਓਹ ਖੁਸ਼ੀ ਸਾਡੀ ਝੋਲੀ ਵਿਚ ਪਾ ਦਿੱਤੀ। ਪਿੰਡ ਬਿੱਲਾ ਨਵਾਬ ਦੇ ਸਾਰੇ ਸੂਝਵਾਨ ਤੇ ਸਮਝਦਾਰ ਪਿੰਡ ਦੇ ਲੋਕਾਂ ਨੇ ਮੇਰੀ ਪਤਨੀ ਪਰਮਜੀਤ ਕੋਰ ਨੂੰ ਸਰਬ ਸੰਮਤੀ ਨਾਲ ਚੁਣਿਆ ਪਿੰਡ ਦੀ ਸਰਪੰਚ ਦੇ ਰੂਪ ਵਿੱਚ। ਪਿਛਲੇ ਕਈ ਦਿਨਾਂ ਤੋ ਦੇਖ ਦੇ ਕਿ ਪਿੰਡਾਂ ਵਿਚ ਬਹੁਤ ਲੜਾਈ ਝਗੜੇ ਹੋ ਰਹੇ ਪਰ ਮੈਂਨੂੰ ਆਪਣੇ ਬਿੱਲਾ ਨਵਾਬ ਦੇ ਲੋਕਾਂ ਤੇ ਬਹੁਤ ਮਾਣ ਸੀ ਓਹਨਾ ਨੇ ਸਾਡੇ ਚੰਗੇ ਸੁਭਾਅ ਨੂੰ ਦੇਖ ਕੇ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਹੈ। ਮੈਂ ਤੇ ਮੇਰੀ ਪਤਨੀ ਪਰਮਜੀਤ ਕੌਰ ਇਸ ਜਿੰਮੇਵਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਵਾਂਗੇ। ਸਾਡੇ ਨਾਲ ਸਾਥ ਦਿੱਤਾ ਪੰਚਾਇਤ ਮੈਂਬਰ ਹੈਪੀ, ਰਾਜੂ, ਬਲਜਿੰਦਰ ਸਿੰਘ ਜਿੰਦਾ, ਤੀਰਥ ਸਿੰਘ ਨਿੱਕੂ, ਕੁਲਵਿੰਦਰ ਕੌਰ ਤੇ ਪਿੰਡ ਦੇ ਸੱਜਣਾ ਦਾ ਧੰਨਵਾਦ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰ ਝੋਨਾ ਚੱਕ ਲਵੇ ਅਸੀਂ ਧਰਨਾਂ ਚੱਕ ਦਿਆਂਗੇ -ਲਖਵੀਰ ਸਿੰਘ ਗੋਬਿੰਦਪੁਰ
Next articleਖੇਡਾਂ ਸਮਾਜ ਸੇਵਾ ਨੂੰ ਸਮਰਪਿਤ ਅਮਰੀਕਾ ਵਾਸੀ ਨੌਜਵਾਨ ਜਗਸੀਰ ਜੱਗਾ ਬੀਹਲਾ