(ਸਮਾਜ ਵੀਕਲੀ)
ਪਹਿਲਾਂ ਪੜ੍ਹਿਆ ਸੀ ਜਿੱਥੇ ,
ਫ਼ੇਰ ਓਥੇ ਹੀ ਪੜ੍ਹਾਇਆ ।
ਭਾਵੇਂ ਸਾਹਮਣਿਓਂ ਦੀ ਲੰਘਾਂ ,
ਸਿਰ ਖੜ੍ਹ ਕੇ ਝੁਕਾਇਆ ।
ਹਰ ਇੱਕ ਦੁੱਖ ਸੁੱਖ ਵਿੱਚ ,
ਹਾਕ ਮਾਰਦੇ ਨੇ ਰਹਿੰਦੇ ;
ਅੱਜ ਓਸੇ ਹੀ ਸਕੂਲ ‘ ਚੋਂ ,
ਹੈ ਫੇਰ ਸੱਦਾ ਆਇਆ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037


