HOME ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਭਾਗ ਪੰਜਾਬ ਨੂੰ ਬਚਾਉਣ ਦੀ ਲੋੜ – ਮੂਲ...

ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਭਾਗ ਪੰਜਾਬ ਨੂੰ ਬਚਾਉਣ ਦੀ ਲੋੜ – ਮੂਲ ਚੰਦ ਸ਼ਰਮਾ

2

ਧੂਰੀ   (ਸਮਾਜ ਵੀਕਲੀ)   ਪੰਜਾਬੀ ਸਾਹਿਤ ਸਭਾ ਧੂਰੀ ਦਾ ਮਹੀਨਾਵਾਰ ਸਾਹਿਤਕ ਸਮਾਰੋਹ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਇਆ ਜਿਸ ਵਿੱਚ ਸਾਹਿਤ , ਸੱਭਿਆਚਾਰ ਅਤੇ ਸਾਹਿਤਕਾਰਾਂ ਦੇ ਕਦਰਦਾਨ ਮਹੰਤ ਸ਼੍ਰੀ ਹਰਪਾਲ ਦਾਸ ਜੀ ਮਾਮਗੜ੍ਹ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਉਨ੍ਹਾਂ ਵੱਲੋਂ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਸ਼ੀਰਵਾਦ ਦੇਣ ਤੋਂ ਇਲਾਵਾ ਹਾਲ ਕਮਰੇ ਲਈ ਇੱਕ ਕੂਲਰ ਦੀ ਸੇਵਾ ਅਤੇ ਅਗਲੇ ਮਹੀਨੇ ਦਾ ਸਮਾਗਮ ਪਿੰਡ ਮਾਮਗੜ੍ਹ ਵਿਖੇ ਕਰਨ ਦਾ ਸੱਦਾ ਵੀ ਦਿੱਤਾ ਗਿਆ । ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਸ ਸਮਾਗਮ ਦੇ ਮੁੱਖ ਵਿਸ਼ੇ ” ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਵੱਲੋਂ ਮਾਤ – ਭਾਸ਼ਾ ਦੀ ਬੇਕਦਰੀ ” ਬਾਰੇ ਹੋਈ ਵਿਚਾਰ ਚਰਚਾ ਦਾ ਨਿਚੋੜ ਇਹ ਨਿੱਕਲਿਆ ਕਿ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤੋਂ ਬਿਨਾਂ ਕਿਸੇ ਵੀ ਸਰਕਾਰ ਨੇ ਮਾਤ ਭਾਸ਼ਾ ਪੰਜਾਬੀ ਨਾਲ਼ ਨਿਆਂ ਨਹੀਂ ਕੀਤਾ , ਇਸ ਤੋਂ ਇਲਾਵਾ ਪ੍ਰਸ਼ਾਸਨ , ਯੂਨੀਵਰਸਿਟੀਆਂ , ਪੰਜਾਬੀ ਸਾਹਿਤ ਤੇ ਸੱਭਿਆਚਾਰ ਨਾਲ਼ ਸੰਬੰਧਿਤ ਅਦਾਰਿਆਂ ਅਤੇ ਸਭਾਵਾਂ ਨੇ ਵੀ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ਼ ਨਹੀਂ ਨਿਭਾਈ । ਕੁੱਝ ਬੁਲਾਰਿਆਂ ਨੇ ਆਪਣੀ ਸਭਾ ਅਤੇ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਸੰਸਥਾ ਵੱਲੋਂ ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਸਮੇਂ ਸਮੇਂ ‘ਤੇ ਹੋਈਆਂ ਸੋਧਾਂ ਬਾਰੇ ਕਾਨੂੰਨੀ ਕਾਰਵਾਈ ਰਾਹੀਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ । ਦੂਸਰੇ ਦੌਰ ਵਿੱਚ ਜਨਵਰੀ ਮਹੀਨੇ ਤੋਂ ਸ਼ੁਰੂ ਕੀਤੇ ਕਵਿਤਾ ਸਿਖਲਾਈ ਸਕੂਲ ਦਾ ਸੱਤਵਾਂ ਪਾਠ ਪ੍ਰਸਿੱਧ ਭਾਸ਼ਾ ਮਾਹਿਰ ਸ. ਜੰਗ ਸਿੰਘ ਫ਼ੱਟੜ ਵੱਲੋਂ ਪੜ੍ਹਾਇਆ ਗਿਆ । ਹਰ ਵਾਰੀ ਦੀ ਤਰ੍ਹਾਂ ਚਰਨਜੀਤ ਮੀਮਸਾ ਦੇ ਮੰਚ ਸੰਚਾਲਨ ਅਧੀਨ ਕੀਤੇ ਕਵੀ ਦਰਬਾਰ ਵਿੱਚ ਜਗਦੇਵ ਸ਼ਰਮਾ ਬੁਗਰਾ , ਗੁਰਦਿਆਲ ਨਿਰਮਾਣ , ਰੋਬਿਨ ਮਣਕੂ , ਰਣਜੀਤ ਆਜ਼ਾਦ ਕਾਂਝਲਾ , ਮਨਜੀਤ ਕੌਰ ਸੰਧੂ , ਬੀਬਾ ਰੇਣੂੰ ਸ਼ਰਮਾ , ਮਨਪ੍ਰੀਤ ਕੌਰ ਢੀਂਡਸਾ , ਜਸਪ੍ਰੀਤ ਕੌਰ , ਗੁਰਮੀਤ ਸਿੰਘ ਸੋਹੀ , ਹਰਬੰਸ ਬੇਨੜਾ , ਬਖ਼ਸ਼ੀਸ਼ ਸਿੰਘ ਅਲਾਲ , ਡਾ. ਪਰਮਜੀਤ ਸਿੰਘ ਦਰਦੀ , ਪਰਦੀਪ ਢੀਂਡਸਾ , ਬਿੰਦਰ ਪਾਲ , ਮੁਹੰਮਦ ਸਾਦਿਕ , ਨਵੀਨ ਸਿੰਗਲਾ , ਕਰਮਜੀਤ ਸਿੰਘ , ਡਾ. ਹਰਪਾਲ ਸਿੰਘ ਭੜੀ , ਜਗਤਾਰ ਸਿੰਘ ਧੂਰੀ , ਬਲਜੀਤ ਸਿੰਘ ਬਾਂਸਲ ਅਤੇ ਸੁੱਖੀ ਮੂਲੋਵਾਲ ਨੇ ਆਪੋ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆਂ । ਅੰਤ ਵਿੱਚ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇਣ ਵਾਲ਼ੇ ਲੇਖਕਾਂ , ਕਲਾਕਾਰਾਂ ਅਤੇ ਮੈਂਬਰਾਂ ਦੇ ਸਕੇ ਸੰਬੰਧੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਭਾ ਦੇ ਸਰਪ੍ਰਸਤ ਜਗਦੇਵ ਸ਼ਰਮਾ ਨੂੰ ਪੜਦਾਦਾ ਬਣਨ ‘ਤੇ ਮੁਬਾਰਕਬਾਦ ਵੀ ਦਿੱਤੀ ਗਈ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪ੍ਰੇਮੀ ਨੂੰ ਘਰ ਬੁਲਾਇਆ ਗਿਆ ਅਤੇ ਫਿਰ ਉਸਦੀ ਗਰਦਨ, ਹੱਥ, ਲੱਤਾਂ ਅਤੇ ਮੂੰਹ ਵੀ ਬੰਨ੍ਹ ਦਿੱਤੇ ਗਏ।