(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ:- ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬਖੋਪੀਰ ਵਿਖੇ ਪਿਛਲੇ 24 ਦਿਨਾਂ ਤੋਂ ਸਕੂਲੀ ਬੱਚੇ ਅਤੇ ਬੱਚੀਆਂ ਦਾ ਇੱਕ ਸਮਰ ਕੈਂਪ ਪਿੰਡ ਦੇ ਸਾਬਕਾ ਫੌਜੀ ਕੁਲਵੰਤ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਪਿਛਲੇ 23 ਦਿਨ ਤੋਂ ਚੱਲ ਰਿਹਾ ਹੈ। ਅੱਜ ਇਸ ਕੈਂਪ ਦੇ 24ਵੇਂ ਦਿਨ ਮਨਿੰਦਰ ਸਿੰਘ ਜੋ ਕੇ ਵੇਟ ਲੂਜ ਕਰਨ ਵਾਲੇ ਦਸ ਬੱਚਿਆ ਵਿੱਚੋਂ ਇੱਕ ਹੈ ਮਨਿੰਦਰ ਨੇ ਤਿੰਨ ਮਹੀਨਿਆਂ ਵਿੱਚ 10 ਕਿਲੋ ਵੇਟ ਲੂਜ ਕੀਤਾ ਹੈ, ਅੱਜ ਉਸ ਵੱਲੋਂ ਕੈਂਪ ਦੇ ਸਾਰੇ ਬੱਚਿਆਂ ਨੂੰ ਡਰਾਈ ਫਰੂਟ ਮਿਕਸ ਬਨਾਨਾ ਸ਼ੇਕ ਦੀ ਸੇਵਾ ਕੀਤੀ, ਡੀ.ਪੀ ਅਧਿਆਪਕ ਗੁਰਦੀਪ ਸਿੰਘ ਵੱਲੋਂ ਬੱਚਿਆਂ ਨੂੰ ਫਾਸਟ ਫੂਡ ਨੂੰ ਛੱਡ ਕੇ ਦਹੀਂ ਪਨੀਰ ਸਲਾਦ ਖਾਣ ਦੇ ਫਾਇਦਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ, ਕੋਚ ਕੁਲਵੰਤ ਸਿੰਘ ਵੱਲੋਂ ਬੱਚਿਆਂ ਨੂੰ ਮੋਟਾਪਾ ਦੂਰ ਕਰਨ ਵਾਲੀਆਂ ਐਕਸਾਈਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ, ਪੰਜਾਬੀ ਅਧਿਆਪਕ ਸੰਦੀਪ ਸਿੰਘ ਵੱਲੋਂ ਬੱਚਿਆਂ ਨੂੰ ਸੰਤੁਲਿਤ ਖੁਰਾਕ ਅਤੇ ਮਾਰਕੀਟ ਵਿੱਚ ਵਿਕਦੇ ,ਕਚਰੇ ਵਿੱਚ ਸ਼ਾਮਿਲ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਮੈਦਾ ਯੁਗਤ ਚੀਜ਼ਾਂ ਤੇ ਕੋਲ ਡਰਿੰਕ, ਲੇਜ, ਕੁਰਕਰੇ ਅਤੇ ਬਿਸਕਟਾਂ ਦੇ ਸਿਹਤ ਉਪਰ ਪੈਂਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ, ਵਿਦਿਆਰਥੀਆਂ ਨੇ ਪੌਸਟਿਕ ਬਨਾਨਾ ਸ਼ੇਕ ਪੀਣ ਤੋਂ ਬਾਅਦ ਪ੍ਰਾਣ ਲਿਆ ਕਿ ਉਹ ਨਿਯਮਿਤ ਰੂਪ ਵਿੱਚ ਸਲਾਦ, ਹਰੀਆਂ,ਸਬਜ਼ੀਆਂ, ਦਹੀ, ਮੱਖਣ ਅਤੇ ਪਨੀਰ ਦਾ ਸੇਵਨ ਕਰਨਗੇ ਅਤੇ ਬਾਜ਼ਾਰ ਵਿੱਚੋਂ ਮਿਲਣ ਵਾਲੀਆਂ ਬੇਹੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਗੇ, ਰੋਜ਼ਾਨਾ ਕਸਰਤ ਕਰਨਗੇ ਅਤੇ ਮੋਟਾਪੇ ਨੂੰ ਦੂਰ ਭਜਾਉਣਗੇ। ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਨਗਰ ਦੇ ਸੂਝਵਾਨ ਨਾਗਰਿਕ ਸਰਦਾਰ ਪਿਆਰਾ ਸਿੰਘ, ਫੌਜ ਵਿੱਚੋਂ ਛੁੱਟੀ ਕੱਟਣ ਆਏ ਸੂਬੇਦਾਰ ਸਰਦਾਰ ਜਤਿੰਦਰ ਸਿੰਘ ਨੇ ਵਿਦਿਆਰਥੀਆਂ ਦਾ ਨਿੱਜੀ ਤੌਰ ਤੇ ਆ ਕੇ ਹੌਸਲਾ ਵਧਾਇਆ ਅਤੇ ਸਰਦਾਰ ਰਣਧੀਰ ਸਿੰਘ ਫੱਗੂਵਾਲਾ ਰਿਟਾਇਰ ਫੌਜੀ ਸਾਹਿਬ ਨੇ ਵੀ ਇਸ ਮੁਹਿੰਮ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਜਾਰੀ ਰੱਖਣ ਲਈ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly




