ਸੰਦੀਪ ਸਿੰਘ ਬਖੋਪੀਰ (ਸਮਾਜ ਵੀਕਲੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬਖੋਪੀਰ ਵਿਖੇ ਸਾਬਕਾ ਸਰਪੰਚ ਕੁਲਵੰਤ ਸਿੰਘ ਅਤੇ ਜੰਗਲਾਤ ਵਿਭਾਗ ਮੁੱਖੀ ਮੈੱਡਮ ਸਿਮਰਜੀਤ ਕੌਰ ਅਤੇ ਸਮੂਹ ਸਟਾਫ਼ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਬਖੋਪੀਰ ਵਿਖੇ 100 ਦੇ ਕਰੀਬ ਛਾਂਦਾਰ ਅਤੇ ਫ਼ਲਦਾਰ ਰੁੱਖ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਸਮੂਹ ਨਗਰ ਨਿਵਾਸੀਆਂ ਨੇ ਵੱਖ-ਵੱਖ ਪ੍ਰਕਾਰ ਦੇ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਦਾ ਜ਼ਿੰਮਾ ਆਪਣੇ ਸਿਰ ਲੈਂਦਿਆਂ ਕਿਹਾ, ਕਿ ਸਾਰੇ ਰੁੱਖਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਪਾਣੀ ਦੇ ਕੇ ਵੱਡੇ ਕੀਤਾ ਜਾਵੇਗਾ ਤੇ ਵਾਤਾਵਰਨ ਵਿੱਚ ਆਏ ਬਦਲਾਅ ਨੂੰ ਦੂਰ ਕਰਨ ਲਈ ਸਮੂਹ ਨਗਰ ਵਾਸੀਆਂ ਵੱਲੋਂ ਨਿੱਜੀ ਤੌਰ ਤੇ ਕੋਸ਼ਿਸ਼ ਕੀਤੀ ਜਾਵੇਗੀ ਅਤੇ ਵਾਤਾਵਰਨ ਵਿਚਲੀ ਗਰਮੀਂ ਨੂੰ ਘਟਾ ਕੇ ਵਾਤਾਵਰਨ ਨੂੰ ਅਨੁਕੂਲ ਬਣਾਇਆ ਜਾਵੇਗਾ ਅਤੇ ਆਪਣੇ ਨਗਰ ਅਤੇ ਧਰਤੀ ਦੇ ਵਾਤਾਵਰਨ ਨੂੰ ਜੀਵਨ ਦੇ ਅਨਕੂਲ ਬਣਾਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਵਿੱਚ ਸੌਖ ਪੈਦਾ ਕੀਤੀ ਜਾਵੇਗੀ, ਪਿੰਡ ਦੇ ਸੂਝਵਾਨ ਨੈਸ਼ਨਲ ਅਵਾਰਡੀ ਪੰਜਾਬੀ ਅਧਿਆਪਕ ਸੰਦੀਪ ਸਿੰਘ ਵੱਲੋਂ ਆਉਣ ਵਾਲੇ ਸਮਿਆਂ ਵਿੱਚ ਪਿੰਡ ਵਿੱਚ ਲੱਗ-ਭੱਗ 200 ਹੋਰ ਬੂਟੇ ਲਗਾ ਕੇ ਪਿੰਡ ਦੇ ਖੇਡ ਗਰਾਊਂਡ ਅਤੇ ਪਿੰਡ ਨੂੰ ਹੋਰ ਸੋਹਣਾ ਬਣਾਉਣ ਲਈ ਉਪਰਾਲੇ ਕੀਤੇ ਜਾਣਦਾ ਵਿਸ਼ਵਾਸ਼ ਦਿਵਾਇਆ ਗਿਆ। ਜੇਕਰ ਪੰਜਾਬ ਦੇ ਸਾਰੇ ਹੀ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਵਿੱਚ ਇੱਕ ਹਰਿਆਲੀ ਭਰੇ ਸੂਬੇ ਦੇ ਤੌਰ ਤੇ ਜਾਣਿਆ ਜਾ ਸਕੇਗਾ। ਵਾਤਾਵਰਨ ਵਿਭਾਗ ਵੱਲੋਂ ਪਿੰਡ ਬਖੋਪੀਰ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਗਈ। ਮੌਕੇ ਉੱਤੇ ਸਮੂਹ ਨਗਰ ਪੰਚਾਇਤ ਪਿੰਡ ਬਖੋਪੀਰ ਅਤੇ ਮਨਰੇਗਾ ਕਰਮਚਾਰੀ ਮੌਜ਼ੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly