HOME ਰੇਲ ਕੋਚ ਫੈਕਟਰੀ,ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਸਮਾਪਤ

ਰੇਲ ਕੋਚ ਫੈਕਟਰੀ,ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਸਮਾਪਤ

4
ਕਪੂਰਥਲਾ  (ਸਮਾਜ ਵੀਕਲੀ)  (ਕੌੜਾ)- ਰੇਲ ਕੋਚ ਫੈਕਟਰੀ  ਕਪੂਰਥਲਾ ਵਿਖੇ ਮਨਾਇਆ ਜਾ ਰਿਹਾ ਵਿਜੀਲੈਂਸ ਜਾਗਰੂਕਤਾ ਹਫ਼ਤਾ 2025 ਆਰ ਸੀ ਐੱਫ ਵਿਚ  ਇਮਾਨਦਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ਇੱਕ ਨਵੇਂ ਸੰਕਲਪ ਨਾਲ ਸਮਾਪਤ ਹੋਇਆ। ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ ਵੀ ਸੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਵਿਜੀਲੈਂਸ: ਸਾਡੀ ਸਾਂਝੀ ਜ਼ਿੰਮੇਵਾਰੀ” ਥੀਮ ਅਧੀਨ ਹਫ਼ਤਾ ਭਰ ਚੱਲਣ ਵਾਲੀ ਇਸ ਮੁਹਿੰਮ  ਦਾ ਆਯੋਜਨ ਕੀਤਾ ਗਿਆ ਸੀ। ਕਰਮਚਾਰੀਆਂ ਅਤੇ ਜਨਤਾ ਵਿੱਚ ਨੈਤਿਕ ਆਚਰਣ ਨੂੰ ਉਤਸ਼ਾਹਿਤ ਕਰਨ ਲਈ ਆਰ ਸੀ ਐਫ ਦੇ ਵੱਖ-ਵੱਖ ਵਿਭਾਗਾਂ ਅਤੇ ਸਕੂਲਾਂ ਵਿੱਚ ਸੈਮੀਨਾਰ, ਇਮਾਨਦਾਰੀ ਸਹੁੰ ਸਮਾਰੋਹ, ਭਾਸ਼ਣ ਅਤੇ ਪੇਂਟਿੰਗ ਮੁਕਾਬਲੇ, ਪੋਸਟਰ ਅਤੇ ਬੈਨਰ ਡਿਸਪਲੇਅ, ਆਊਟਰੀਚ ਪ੍ਰੋਗਰਾਮਾਂ ਸਮੇਤ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਹਫ਼ਤੇ ਦਾ ਸਮਾਪਨ  ਇੱਕ ਵਿਜੀਲੈਂਸ ਜਾਗਰੂਕਤਾ ਰੈਲੀ ਨਾਲ ਸਮਾਪਤ ਹੋਇਆ ਜਿਸ ਵਿੱਚ ਆਰ ਸੀ ਐਫ ਸਕਾਊਟਸ ਅਤੇ ਗਾਈਡਾਂ ਨੇ ਆਰ ਸੀ ਐਫ ਪਰਿਸਰ ਦਾ ਇੱਕ ਚੱਕਰ ਲਗਾਇਆ, ਬੈਨਰਾਂ ਅਤੇ ਸਲੋਗਣਾਂ ਦੀ ਮਾਅਰਫ਼ਤ ਲੋਕਾਂ ਨੂੰ ਚੌਕਸੀ ਅਤੇ ਨੈਤਿਕ ਆਚਰਣ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ । ਇਸ ਤੋਂ ਇਲਾਵਾ, ਇਮਾਨਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਕਰਮਚਾਰੀਆਂ ਅਤੇ ਨਾਗਰਿਕਾਂ ਵਿੱਚ ਪਾਰਦਰਸ਼ਤਾ ਅਤੇ ਨੈਤਿਕ ਆਚਰਣ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਚੌਕਸੀ ਜਾਗਰੂਕਤਾ ‘ਤੇ ਇੱਕ ਨੁੱਕੜ ਨਾਟਕ ਵੀ ਖੇਡਿਆ  ਗਿਆ। ਸ਼੍ਰੀ ਵਿਨੋਦ ਪਾਲ, ਮੁੱਖ ਚੌਕਸੀ ਅਧਿਕਾਰੀ (ਸੀ ਵੀ ਓ), ਆਰ ਸੀ ਐਫ, ਨੇ ਰੋਕਥਾਮ ਚੌਕਸੀ ਉਪਾਵਾਂ ਨੂੰ ਅਪਣਾਉਣ ਅਤੇ ਭ੍ਰਿਸ਼ਟਾਚਾਰ ਮੁਕਤ ਕਾਰਜ ਸੱਭਿਆਚਾਰ ਪੈਦਾ ਕਰਨ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਜਾਗਰੂਕਤਾ ਪਹਿਲਕਦਮੀਆਂ ਵਿੱਚ ਕਰਮਚਾਰੀਆਂ, ਵਿਦਿਆਰਥੀਆਂ ਅਤੇ ਜਨਤਾ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਕਰਮਚਾਰੀਆਂ ਨੂੰ ਹਫ਼ਤੇ ਦੌਰਾਨ ਪਾਰਦਰਸ਼ਤਾ ਦੀ ਗਰੰਟੀ ਦੇਣ ਵਾਲੀਆਂ ਔਨਲਾਈਨ ਸ਼ਿਕਾਇਤ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਦੀ ਪੂਰੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ। ਹਫ਼ਤੇ ਦੌਰਾਨ ਆਯੋਜਿਤ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ, ਅਤੇ ਸ਼ਾਨਦਾਰ ਭਾਗੀਦਾਰੀ ਦਿਖਾਉਣ ਵਾਲੇ ਸਾਰਿਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleForty one Years On, Indian Workers Association Demands Justice for Victims of 1984 Sikh Massacre
Next articleਗ੍ਰਾਮ ਪੰਚਾਇਤ ਠੱਟਾ ਵੱਲੋਂ ਸਰਕਾਰੀ ਹਾਈ ਸਕੂਲ ਨੂੰ ਇੰਨਵਰਟਰ ਭੇਂਟ