(ਸਮਾਜ ਵੀਕਲੀ) ਜਿੱਤ ਸਾਰਿਆਂ ਨੂੰ ਭਾਉਂਦੀ ਹੈ ਅਤੇ ਹਾਰਨ ਦੀ ਇੱਛਾ ਕੋਈ ਵੀ ਨਹੀਂ ਰੱਖਦਾ। ਕਿਉਂਕਿ ਸਾਡੀ ਸੰਸਕ੍ਰਿਤ ਮਾਨਤਾ ਹੀ ਇਹੋ ਜਿਹੀ ਹੈ। ਹਾਰਨ ਅਤੇ ਜਿੱਤਣ ਵਿੱਚ ਕਾਫੀ ਅੰਤਰ ਹੈ ।ਫਿਰ ਵੀ ਇਹਨਾਂ ਵਿੱਚ ਇੱਕ ਮਾਮਲੇ ਵਿੱਚ ਸਮਾਨਤਾ ਹੈ ਉਹ ਹੈ ਕਿ ਵਿਅਕਤੀ ਹਾਰੇ ਭਾਵੇਂ ਜਿੱਤੇ। ਦੋਹਾਂ ਦੀਆਂ ਪਾਸਿਆਂ ਵਿੱਚ ਉਹਨਾਂ ਦੇ ਰਵਈਏ ਤੋਂ ਉਸਦੇ ਆਤਮਿਕ ਗੌਰਵ ਦਾ ਪਤਾ ਲੱਗਦਾ ਹੈ ।ਹਾਰ ਅਤੇ ਜਿੱਤ ਦਾ ਮਹੱਤਵ ਆਮ ਤੌਰ ਤੇ ਸੰਖੇਪ ਹੁੰਦਾ ਹੈ। ਹਾਰਨਾ ਕਮਜ਼ੋਰੀ ਨਹੀਂ, ਮੁਕਾਬਲੇ ਇਹੋ ਜਿਹੀ ਅਦਭੁਤ ਚੀਜ਼ ਹਨ ਜੋ ਵਿਅਕਤੀ ਨੂੰ ਲਗਾਤਾਰ ਤਾਕਤਵਰ ਬਣਾਏ ਰੱਖਦੇ ਹਨ ਤੇ ਉਹਨਾਂ ਨੂੰ ਨਵੀਆਂ ਨਵੀਆਂ ਚੋਟੀਆਂ ਨਾਲ ਭਿੜਨ ਦੀ ਸ਼ਕਤੀ ਦਿੰਦੇ ਹਨ । ਸਾਨੂੰ ਜਿੱਤ ਦਾ ਨਸ਼ਾ ਨਹੀਂ ਹੋਣਾ ਚਾਹੀਦਾ ।ਜਿੱਤ ਸਾਡੇ ਸਿਰ ਚੜ੍ਹ ਕੇ ਨਹੀਂ ਬੋਲਣੀ ਚਾਹੀਦੀ। ਕਿਸੇ ਵੀ ਮੁਕਾਬਲੇ ਵਿੱਚ ਜਿੱਤ ਮਿਲਣ ਤੋਂ ਬਾਅਦ ਵਿਅਕਤੀ ਇਨਾਂ ਖੁਸ਼ ਹੋ ਜਾਂਦਾ ਕਿ ਉਸਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਜਿੱਤ ਨਾਲ ਮਨ ਨੂੰ ਜਿੰਨਾ ਨੁਕਸਾਨ ਹੁੰਦਾ ਹੈ ਉਹਨਾਂ ਹਾਰਣ ਨਾਲ ਨਹੀਂ ਹੁੰਦਾ। ਜਿਸ ਤਰ੍ਹਾਂ ਹਾਰ ਨੂੰ ਮਨ ਵਿੱਚ ਬਿਠਾਉਣ ਦੀ ਜ਼ਰੂਰਤ ਨਹੀਂ। ਉਸੇ ਤਰ੍ਹਾਂ ਜਿੱਤ ਨੂੰ ਵੀ ਸਿਰ ਚੜਾਉਣ ਦੀ ਭੁੱਲ ਨਹੀਂ ਕਰਨੀ ਚਾਹੀਦੀ ।ਹਾਰ ਤੋਂ ਸਬਕ ਲੈਣਾ ਚਾਹੀਦਾ। ਹਾਰ ਦਾ ਮੁਕਾਬਲਾ ਕਰਨ ਦੀ ਕਲਾ ਸਿੱਖਣੀ ਬਹੁਤ ਜ਼ਰੂਰੀ ਹੈ ਇਹ ਹਾਰ ਹੀ ਹੈ ਜੋ ਸਾਨੂੰ ਵਾਰ-ਵਾਰ ਇਹ ਅਹਿਸਾਸ ਕਰਾਉਂਦੀ ਰਹਿੰਦੀ ਹੈ ,ਕਿ ਹਾਲੇ ਕਿਤੇ ਨਾ ਕਿਤੇ ਸਿੱਖਣ ਦੀ ਜ਼ਰੂਰਤ ਹੈ। ਆਪਣੇ ਉਦੇਸ਼ ਖੁਦ ਬਣਾਓ ,ਅਤੇ ਆਪਣੇ ਜਿੱਤ ਦੇ ਗ੍ਰਾਫ ਦੇ ਉੱਪਰ ਵੱਧੇ ਜਾਓ ।ਸਫਲਤਾ ਵਿੱਚ ਖੁਸ਼ੀ ਹੈ ।ਪਰ ਇਹ ਸਿਰ ਤੇ ਭਾਰੂ ਨਹੀਂ ਹੋਣੀ ਚਾਹੀਦੀ, ਕਿਉਂਕਿ ਹਰ ਵਿਅਕਤੀ ਆਪਣੀ ਆਪਣੀ ਤਰ੍ਹਾਂ ਨਾਲ ਖਾਸੀਅਤ ਲਈ ਬੈਠਾ ਹੈ। ਜਿੱਤ ਦੀ ਇੱਛਾ ਸਭ ਤੋਂ ਚੰਗੇ ਪ੍ਰਦਰਸ਼ਨ ਦੀ ਇੱਛਾ ਤੋਂ ਵੱਡੀ ਨਹੀਂ ਹੋਣੀ ਚਾਹੀਦੀ । ਜਿਆਦਾ ਜਿੱਤਣ ਦੀ ਇੱਛਾ ਕੁਝ ਹਾਸਲ ਕਰਨ ਦੀ ਇੱਛਾ ਤੋਂ ਵੀ ਵੱਡੀ ਹੋ ਸਕਦੀ ਹੈ। ਜਿੱਤਣ ਲਈ ਇਹ ਕੋਈ ਜ਼ਰੂਰੀ ਨਹੀਂ ਕਿ ਸਿਰਫ ਜਿੱਤਣ ਨਾਲ ਹੀ ਲਗਾ ਰੱਖਿਆ ਜਾਵੇ ਅਤੇ ਇਸ ਨੂੰ ਆਪਣੀ ਭਾਵਨਾਤਮਕ ਕੰਮਜ਼ੋਰੀ ਬਣਾ ਲਿਆ ਜਾਵੇ ।ਜਦ ਸਿਰਫ਼ ਜਿੱਤਣਾ ਹੀ ਉਦੇਸ਼ ਹੈ ਹੋ ਜਾਂਦਾ ਹੈ ਤਾਂ ਤਨਾਉ ਵੱਧਦਾ ਹੈ। ਇਸ ਲਈ ਸਾਨੂੰ ਜਿੱਤ ਹਾਰ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਸੀ। ਸਗੋਂ ਜਿੰਨਾ ਕਾਰਨਾ ਕਰਕੇ ਅਸੀਂ ਹਾਰੇ ਹਾਂ ਉਹਨਾਂ ਨੂੰ ਚੰਗੀ ਤਰ੍ਹਾਂ ਸੋਚ ਕੇ ਅੱਗੇ ਵਧਣਾ ਚਾਹੀਦਾ ਹੈ।
ਬਾਕੀ ਇੱਕ ਹਾਰ ਦੀ ਖੇਡ ਚੱਲਦੀ ਹੀ ਰਹਿੰਦੀ ਹੈ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



