ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ : ਪੰਜਾਬ ਦੇ ਉੱਘੇ ਗਾਇਕ ਰਣਜੀਤ ਬਾਵਾ ਆਪਣਾ ਗੀਤ ‘ਅਗਲਾ ਜਨਮ’ ਲੈ ਕੇ ਹਾਜ਼ਰ ਹੋਏ ਹਨ, ਜਿਸ ਨੂੰ ਪੰਜਾਬੀ ਸੱਭਿਆਚਾਰ ਦੇ ਅਲੰਬਰਦਾਰ ਉਘੇ ਗੀਤਕਾਰ ਮੰਗਲ ਹਠੂਰ ਵੱਲੋਂ ਲਿਖਿਆ ਗਿਆ ਹੈ। ਗੀਤ ਵਿੱਚ ਮਾਂ-ਬਾਪ, ਭੈਣ ਭਰਾਵਾਂ, ਦੋਸਤਾਂ ਮਿੱਤਰਾਂ, ਪੰਜਾਬ ਅਤੇ ਦੇਸ਼ ਪ੍ਰਤੀ ਪਿਆਰ ਨੂੰ ਉਜ਼ਾਗਰ ਕੀਤਾ ਗਿਆ ਹੈ। ਇਸ ਗੀਤ ਸਬੰਧੀ ਮੰਗਲ ਹਠੂਰ ਨੇ ਕਿਹਾ ਕਿ ਅੱਜ ਅਸੀਂ ਆਪਣੇ ਰਿਸ਼ਤਿਆਂ ਤੋਂ ਵੱਧ ਪੈਸੇ ਜ਼ਮੀਨਾਂ ਆਦਿ ਨੂੰ ਤਰਜੀਹ ਦੇਣ ਲੱਗ ਗਏ ਹਾਂ, ਜਦੋਂ ਕਿ ਅਸਲੀਅਤ ਵਿੱਚ ਜ਼ਿੰਦਗੀ ਉਹੀ ਹੈ, ਜੋ ਆਪਣਿਆਂ ਨਾਲ ਖੁਸ਼ੀ ਖੁਸ਼ੀ ਬਤੀਤ ਹੁੰਦੀ ਹੈ, ਕਿਉਂਕਿ ਜਿਸ ਪਰਿਵਾਰ ਵਿੱਚ ਅਸੀਂ ਅੱਜ ਹਾਂ, ਮੁੜ ਉਨ੍ਹਾਂ ਮਿਲਣਾ ਜਾਂ ਨਹੀਂ ਕਿਸੇ ਨੂੰ ਨਹੀਂ ਪਤਾ। ਗੀਤਕਾਰ ਮੰਗਲ ਹਠੂਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾਂ ਹੀ ਆਪਣੇ ਗੀਤਾਂ ਵਿੱਚ ਰਿਸ਼ਤਿਆਂ, ਸਾਡੇ ਅਮੀਰ ਸੱਭਿਆਚਾਰ, ਸਿੰਘਾਂ, ਸ਼ਹੀਦਾਂ ਬਾਰੇ ਹੀ ਲਿਖਿਆ ਹੈ ਤਾਂ ਜੋ ਸਾਡੀ ਨੌਜਵਾਨੀ ਨੂੰ ਜਾਗਰੂਕ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਸ਼ੁਰੀਲੇ ਤੇ ਉਘੇ ਗਾਇਕ ਰਣਜੀਤ ਬਾਵਾ ਨੇ ਬਾਖੂਬੀ ਨਿਭਾਇਆ ਹੈ। ਮਿਊਜਿਕ ਨਿੰਕ ਧੰਮੂ, ਗੀਤ ਦਾ ਫਿਲਮਾਂਕਣ ਟਰੂ ਮੇਕਰਜ਼ ਵੱਲੋਂ ਦਿੱਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj





