HOME ਭੀਣ ਸਕੂਲ ਵਿਖੇ ਲਗਾਈ ਗਈ ਵੈਦਿਕ ਗਣਿਤ ਦੇ ਮਾਡਲਾਂ ਦੀ ਪ੍ਰਦਰਸ਼ਨੀ

ਭੀਣ ਸਕੂਲ ਵਿਖੇ ਲਗਾਈ ਗਈ ਵੈਦਿਕ ਗਣਿਤ ਦੇ ਮਾਡਲਾਂ ਦੀ ਪ੍ਰਦਰਸ਼ਨੀ

4

ਨਵਾਂਸ਼ਹਿਰ    (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਸਰਕਾਰੀ ਹਾਈ ਸਕੂਲ ਭੀਣ ਵਿਖੇ ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੈਗਲੈਸ ਡੇ ਐਕਟੀਵਿਟੀ ਤਹਿਤ ਮੁੱਖ ਅਧਿਆਪਕ ਸ੍ਰੀ ਪਰਵਿੰਦਰ ਸਿੰਘ ਸਟੇਟ ਅਵਾਰਡੀ ਦੀ ਰਹਿਨੁਮਾਈ ਹੇਠ ਜਮਾਤ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਦੁਆਰਾ ਵੈਦਿਕ ਗਣਿਤ ਅਤੇ ਔਰੀਗੈਮੀ ਆਰਟ ਤਹਿਤ ਵੱਖ-ਵੱਖ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸ਼੍ਰੀ ਦੀਪ ਸਿੰਘ (ਡੀਪੀਈ )ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹੈਡਮਾਸਟਰ ਸ੍ਰੀ ਪਰਵਿੰਦਰ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਭਵਿੱਖ ਵਿੱਚ ਇਹੋ ਜਿਹੀਆਂ ਪ੍ਰਦਰਸ਼ਨੀਆਂ ਦੇ ਨਾਲ ਵਿਦਿਆਰਥੀਆਂ ਵਿੱਚ ਕਿਰਿਆਤਮਕ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਹੋਵੇਗੀ। ਪ੍ਰਦਰਸ਼ਨੀ ਵਿੱਚ ਮਾਡਲਾਂ ਦੀ ਗਿਣਤੀ ਲਗਭਗ 20 ਸੀ। ਇਸ ਦੌਰਾਨ ਤ੍ਰਿਭੁਜ, ਸਮਾਨ ਅੰਤਰ ਚਤੁਰਭੁਜ ,ਕੋਣਾਂ ਦੀਆਂ ਕਿਸਮਾਂ, ਪ੍ਰਤੀਸ਼ਤ ,ਲਾਭ ਅਤੇ ਹਾਨੀ ਵਿਸ਼ਿਆਂ ਨਾਲ ਸੰਬੰਧਿਤ ਮਾਡਲ ਬਣਾਏ ਗਏ। ਸ਼੍ਰੀਮਤੀ ਕਿਰਨਦੀਪ ਵੱਲੋਂ ਗਾਈਡ ਅਧਿਆਪਕ ਦੀ ਭੂਮਿਕਾ ਨਿਭਾਈ ਗਈ ।ਅੰਤ ਵਿੱਚ ਮੁੱਖ ਅਧਿਆਪਕ ਜੀ ਅਤੇ ਮੁੱਖ ਮਹਿਮਾਨ ਦੁਆਰਾ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੰਜਨਾ ਰਾਕੇਸ਼ ਰਾਣੀ ਗਗਨਦੀਪ ਕੌਰ ਅਮਨਦੀਪ ਸਿੰਘ ਅਤੇ ਜਸਪ੍ਰੀਤ ਕੌਰ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਾਉਣ ਦਾ ਮਹੀਨਾ
Next articleਪ੍ਰੋਜੇਕਟ ਜੀਵਨ ਜੋਤ ਅਧੀਨ ਬਾਲ ਭਿੱਖਿਆ ਖਿਲਾਫ ਅਤੇ ਪੈਨ ਇੰਡਿਆ ਬਾਲ ਮਜਦੂਰੀ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ