HOME ਆਪਣੇ ਅਵਚੇਤਨ ਮਨ ਦੀ ਵਰਤੋਂ ਕਰਕੇ ਤੁਸੀਂ ਕਿਵੇਂ ਆਪਣੀ ਜ਼ਿੰਦਗੀ ਬਦਲ ਸਕਦੇ...

ਆਪਣੇ ਅਵਚੇਤਨ ਮਨ ਦੀ ਵਰਤੋਂ ਕਰਕੇ ਤੁਸੀਂ ਕਿਵੇਂ ਆਪਣੀ ਜ਼ਿੰਦਗੀ ਬਦਲ ਸਕਦੇ ਹੋ

ਬਲਜੀਤ ਸਿੰਘ ਕਚੂਰਾ
   (ਸਮਾਜ ਵੀਕਲੀ)  ਇਨਸਾਨ ਦਾ ਮਨ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਚੇਤਨ ਮਨ ਅਤੇ ਦੂਜਾ ਅਵਚੇਤਨ ਮਨ। ਚੇਤਨ ਮਨ ਤੋਂ ਭਾਵ ਜਾਗਿਆ ਹੋਇਆ ਮਨ, ਜਿਸ ਦੇ ਦੁਆਰਾ ਅਸੀਂ ਰੋਜ਼ ਦੇ ਕਾਰ ਵਿਹਾਰ ਕਰਦੇ ਹਾਂ। ਜਦੋਂ ਅਸੀਂ ਪੂਰੇ ਤੌਰ ਤੇ ਚੇਤਨ ਹੋ ਕੇ ਕੋਈ ਕੰਮ ਕਰਦੇ ਹਾਂ, ਉਸ ਸਮੇਂ ਸਾਡਾ ਚੇਤਨ ਮਨ ਸਾਨੂੰ ਗਾਇਡ ਕਰ ਰਿਹਾ ਹੁੰਦਾ ਹੈ। ਅਵਚੇਤਨ ਮਨ ਤੋਂ ਭਾਵ ਜਦੋਂ ਅਸੀਂ ਰਾਤ ਨੂੰ ਸੌ ਜਾਂਦੇ ਹਾਂ ਤਾਂ ਉਸ ਸਮੇਂ ਸਾਡਾ ਅਵਚੇਤਨ ਮਨ ਕੰਮ ਕਰ ਰਿਹਾ ਹੁੰਦਾ ਹੈ, ਉਹ ਕੀ ਸੋਚ ਰਿਹਾ ਹੈ, ਉਸ ਦੇ ਆਧਾਰ ਤੇ ਸਾਡੀ ਜ਼ਿੰਦਗੀ ਵਿੱਚ ਚੰਗੀਆਂ ਜਾ ਬੁਰੀਆਂ ਘਟਨਾਵਾਂ ਵਾਪਰਦੀਆਂ ਹਨ। ਭਾਵੇਂ ਅਸੀਂ ਆਪਣੇ ਚੇਤਨ ਮਨ ਤੋਂ ਜਿਆਦਾ ਕੰਮ ਲੈਂਦੇ ਹਾਂ, ਪਰ ਅਵਚੇਤਨ ਮਨ ਸਾਡੀ ਜ਼ਿੰਦਗੀ ਨੂੰ ਜਿਆਦਾ ਪ੍ਰਭਾਵਿਤ ਕਰਦਾ ਹੈ। ਇਸ ਲਈ ਅਵਚੇਤਨ ਮਨ ਤੋਂ ਜਿਆਦਾ ਕੰਮ ਲੈਣ ਦੇ ਲਈ, ਰਾਤ ਨੂੰ ਸੌਂਦੇ ਸਮੇਂ ਇਸ ਨੂੰ ਕਿਸੇ ਚੰਗੇ ਕੰਮ ਤੇ ਲਗਾ ਦਿਉ, ਸਵੇਰ ਹੁੰਦੇ ਤੱਕ ਇਹ ਤੁਹਾਡੇ ਕੰਮ ਨੂੰ ਕਰ ਦੇਵੇਗਾ। ਉਦਾਹਰਨ ਦੇ ਤੌਰ ਤੇ ਰਾਤ ਨੂੰ ਸੌਣ ਸਮੇਂ ਆਪਣੇ ਅਵਚੇਤਨ ਮਨ ਨੂੰ ਇਹ ਹੁਕਮ ਦੇਵੋ ਕਿ ਇਹ ਤੁਹਾਨੂੰ ਸਵੇਰੇ ਚਾਰ ਵਜੇ ਉਠਾ ਦੇਵੇ, ਤੁਸੀਂ ਹੈਰਾਨ ਹੋਵੋਗੇ ਕਿ ਇਹ ਚਾਰ ਵਜੇ ਤੋਂ ਪਹਿਲਾ ਜਾ ਪੂਰੇ ਚਾਰ ਵਜੇ ਤੁਹਾਨੂੰ ਉਠਾ ਦੇਵੇਗਾ। ਭਾਵ ਕਿ ਅਵਚੇਤਨ ਮਨ ਤੁਹਾਡਾ ਗੁਲਾਮ ਹੈ, ਇਸ ਨੂੰ ਤੁਸੀਂ ਜਿਵੇਂ ਦੀ ਸੋਚ ਦਿੰਦੇ ਹੋ, ਇਹ ਉਸ ਤਰ੍ਹਾਂ ਹੀ ਤੁਹਾਡੇ ਲਈ ਕੰਮ ਕਰਦਾ ਹੈ। ਅਗਰ ਤੁਸੀਂ ਜ਼ਿੰਦਗੀ ਵਿੱਚ ਕੁੱਝ ਵੱਡਾ ਕਰਨਾ ਚਾਹੁੰਦੇ ਹੋ ਜਾ ਤੁਹਾਡਾ ਕਿਸੇ ਵੱਡੀ ਚੀਜ਼ ਨੂੰ ਪ੍ਰਾਪਤ ਕਰਨ ਦਾ ਸੁਪਨਾ ਹੈ ਤਾਂ ਤੁਸੀਂ ਰੋਜ਼ ਰਾਤ ਨੂੰ ਸੌਣ ਸਮੇਂ ਉਸ ਚੀਜ਼ ਦੇ ਬਾਰੇ ਵਿੱਚ ਸੋਚੋ ਅਤੇ ਆਪਣੇ ਅਵਚੇਤਨ ਮਨ ਨੂੰ ਹੁਕਮ ਦੇਵੋ ਕਿ ਇਹ ਚੀਜ਼ ਮੈਨੂੰ ਐਨੇ ਸਮੇਂ ਦੇ ਵਿੱਚ ਚਾਹੀਦੀ ਹੈ। ਇਸ ਵਿਧੀ ਦੇ ਦੁਆਰਾ ਤੁਹਾਡਾ ਅਵਚੇਤਨ ਮਨ ਤੁਹਾਡੇ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਕੁੱਝ ਦਿਨਾਂ ਬਾਅਦ ਹੀ ਤੁਹਾਨੂੰ ਇਸ ਦੇ ਸਕਾਰਾਤਮਕ ਨਤੀਜ਼ੇ ਦੇਖਣ ਨੂੰ ਮਿਲਣਗੇ ਅਤੇ ਤੁਹਾਡਾ ਮਨ ਤੁਹਾਡੇ ਸਾਹਮਣੇ ਇਹੋ ਜਿਹੀਆ ਪਰਸਥਿਤੀਆਂ ਪੈਦਾ ਕਰ ਦੇਵੇਗਾ, ਪਰ ਇਹਨਾਂ ਤੇ ਚੱਲਣਾ ਤੁਹਾਨੂੰ ਖੁਦ ਨੂੰ ਪਵੇਗਾ ਅਤੇ ਪੂਰੀ ਮਿਹਨਤ ਦੇ ਨਾਲ ਕੰਮ ਕਰਨਾ ਪਵੇਗਾ। ਕੁੱਝ ਸਮੇਂ ਬਾਅਦ ਹੀ ਤੁਹਾਡੇ ਦੁਆਰਾ ਸੋਚੀ ਹੋਈ ਚੀਜ਼ ਤੁਹਾਨੂੰ ਮਿਲ ਜਾਵੇਗੀ। ਇਸੇ ਤਰ੍ਹਾਂ ਹੀ ਤੁਸੀਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਦੇ ਦੁਆਰਾ ਆਪਣੇ ਕਿਸੇ ਵਿਗੜੇ ਰਿਸ਼ਤੇ ਵਿੱਚ ਸੁਧਾਰ ਕਰ ਸਕਦੇ ਹੋ ਅਤੇ ਕੁੱਝ ਸਮੇਂ ਬਾਅਦ ਹੀ ਤੁਹਾਡਾ ਰਿਸ਼ਤਾ ਪਹਿਲਾ ਦੀ ਤਰ੍ਹਾਂ ਹੋ ਜਾਵੇਗਾ। ਇਸ ਦੇ ਲਈ ਤੁਹਾਨੂੰ ਆਪਣੇ ਅਵਚੇਤਨ ਮਨ ਨੂੰ ਹੁਕਮ ਦੇਣਾ ਹੋਵੇਗਾ ਕਿ ਉਹ ਇਨਸਾਨ ਮੇਰੇ ਨਾਲ ਗੱਲ ਕਰ ਰਿਹਾ ਹੈ ਅਤੇ ਸਾਡਾ ਰਿਸ਼ਤਾ ਪਹਿਲਾ ਦੀ ਤਰ੍ਹਾਂ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ, ਅਸੀਂ ਇੱਕ ਦੂਜੇ ਦੀ ਮਦਦ ਕਰ ਰਹੇ ਹਾਂ। ਕੁੱਝ ਦਿਨਾਂ ਬਾਅਦ ਤੁਹਾਡਾ ਰਿਸ਼ਤਾ ਆਮ ਦੀ ਤਰ੍ਹਾਂ ਸੁਖਾਵਾ ਹੋ ਜਾਵੇਗਾ ਅਤੇ ਤੁਸੀਂ ਇੱਕ ਦੂਜੇ ਨਾਲ ਵਧੀਆ ਵਿਵਹਾਰ ਕਰਨ ਲੱਗ ਜਾਵੋਗੇ। ਇਸ ਸਭ ਦੇ ਲਈ ਤੁਹਾਨੂੰ ਆਪਣੇ ਅਵਚੇਤਨ ਮਨ ਨੂੰ ਕਾਬੂ ਦੇ ਵਿੱਚ ਕਰਨਾ ਪਵੇਗਾ ਅਤੇ ਉਸਨੂੰ ਰੋਜ ਹੁਕਮ ਦੇਣੇ ਹੋਣਗੇ, ਜਦੋਂ ਤੁਸੀਂ ਬਾਰ-ਬਾਰ ਉਸਨੂੰ ਰਾਤ ਨੂੰ ਸੌਣ ਸਮੇਂ ਹੁਕਮ ਦਿੰਦੇ ਰਹੋਗੇ ਤਾਂ ਇੱਕ ਦਿਨ ਇਹ ਤੁਹਾਡੇ ਦੁਆਰਾ ਸੋਚੇ ਹੋਏ ਕੰਮਾਂ ਨੂੰ ਅਸਲੀ ਜ਼ਿੰਦਗੀ ਦੇ ਵਿੱਚ ਕਰ ਦੇਵੇਗਾ। ਅਵਚੇਤਨ ਮਨ ਤੁਹਾਡਾ ਗੁਲਾਮ ਹੈ, ਇਹ ਤੁਹਾਡੇ ਹੁਕਮ ਦੀ ਪਾਲਣਾ ਕਰਦਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਅਵਚੇਤਨ ਮਨ ਨੂੰ ਆਪਣਾ ਹੁਕਮ ਦੇ ਕੇ ਕੋਈ ਵੀ ਕੰਮ ਕਰਵਾ ਸਕਦੇ ਹੋ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ: ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਾਜ- ਇੱਕ ਸਮਾਜਿਕ ਲਾਹਨਤ
Next articleਸਾਂਝ – ਦਿਲਾਂ ਦੇ ਦਰਵਾਜ਼ੇ ਖੋਲ੍ਹਣ ਵਾਲੀ ਕੁੰਜੀ