ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਕਾਰਣ ਪੂਰੇ ਪੰਜਾਬ ਚੋਣ ਬੁਖਾਰ ਵਧਦਾ ਹੀ ਜਾ ਰਿਹਾ ਹੈ | ਇਸੇ ਤਰਾਂ ਕਸਬਾ ਅੱਪਰਾ ਤੋਂ ਵੀ ਕਈ ਉਮੀਦਵਾਰਾਂ ਨੇ ਕਾਗਜ਼ ਦਾਕਲ ਕੀਤੇ ਹਨ | ਅੱਜ ਕਾਂਗਜ਼ ਦਾਖਲ ਕਰਨ ਦੇ ਆਖਰੀ ਦਿਨ ਸੋਮ ਦੱਤ ਸੋਮੀ ਨੇ ਵੀ ਕਾਗਜ਼ ਭਰ ਦਿੱਤੇ ਹਨ | ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਇਨਾਂ ਚੋਣਾਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕੋਈ ਵੀ ਉਮੀਦਵਾਰ ਰਾਜਨੀਤਿਕ ਪਾਰਟੀ ਵਲੋਂ ਕਾਗਜ਼ ਦਾਖਲ ਨਹੀਂ ਕਰ ਰਿਹਾ | ਸਾਰੇ ਹੀ ਉਮੀਦਵਾਰ ਭਾਈਚਾਰਕ ਤੌਰ ‘ਤੇ ਚੋਣ ਲੜ ਰਹੇ ਹਨ | ਉਨਾਂ ਕਿਹਾ ਕਿ ਮੇਰੀ ਵੀ ਇਹੀ ਪਹਿਲ ਹੈ ਕਿ ਜੇਕਰ ਮੈਂਨੂੰ ਅੱਪਰਾ ਵਾਸੀ ਸਰਪੰਚ ਬਨਣ ਦਾ ਮੌਕਾ ਦਿੰਦੇ ਹਨ ਤਾਂ ਮੇਰਾ ਮੁੱਖ ਮਕਸਦ ਅੱਪਰਾ ਦਾ ਸਰਬਪੱਖੀ ਵਿਕਾਸ, ਸਰਕਾਰੀ ਹਸਪਤਾਲ ਨੂੰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ, ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹਲ ਕਰਨਾ, ਕੋਈ ਵੱਡਾ ਵਿੱਦਿਅਕ ਅਦਾਰਾ ਪਿੰਡ ‘ਚ ਖੋਲਣਾ ਤੇ ਸੱਭ ਤੋਂ ਵੱਡੀ ਸਮੱਸਿਆ ਸਰਕਾਰ ਦੇ ਸਹਿਯੋਗ ਨਾਲ ਕੋਈ ਫੈਕਟਰੀ ਦੀ ਸਥਾਪਨਾ ਕਰਵਾਉਣ ਹੈ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਦਾ ਹਲ ਹੋ ਸਕੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly