ਅੱਪਰਾ ਦੇ ਸਰਪੰਚ ਵਿਨੈ ਅੱਪਰਾ ਨੇ ਆਪਣੇ ਵਿਰੋਧੀ ਉਮੀਦਵਾਰਾਂ ਦੇ ਗਲਾਂ ‘ਚ ਹਾਰ ਪਾਕੇ ਆਪਣੇ ਸਮੱਰਥਕਾਂ ਤੋਂ ਉਨਾਂ ਦੇ ਹੱਕ ‘ਚ ਨਾਅਰੇ ਲਗਵਾਉਣਾ ਸਾਦਗੀ ਤੇ ਸੂਝਵਾਨਤਾ ਦਾ ਸਬੂਤ-ਸੋਢੀ ਭਾਰਦਵਾਜ ਅੱਪਰਾ

ਹਰਕੇਸ਼ ਸੋਢੀ ਭਾਰਦਵਾਜ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਉੱਘੇ ਕਾਰੋਬਾਰੀ ਤੇ ਸਵਰਨਕਾਰ ਹਰਕੇਸ਼ ਸੋਢੀ ਭਾਰਦਵਾਜ ਨੇ ਕਿਹਾ ਕਿ ਅੱਪਰਾ ਦੀ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਆਪਣੇ ਵਿਰੋਧੀਆਂ ਦੇ ਗਲਾਂ ‘ਚ ਹਾਰ ਪਾਕੇ ਆਪਣੇ ਸਮੱਰਥਕਾਂ ਤੋਂ ਆਪਣੇ ਵਿਰੋਧੀਆਂ ਦੇ ਹੱਕ ‘ਚ ਨਾਅਰੇ ਲਗਾਉਣਾ ਨੌਜਵਾਨ ਸਰਪੰਚ ਵਿਨੈ ਅੱਪਰਾ ਦੀ ਸਾਦਗੀ ਤੇ ਸੂਝਵਾਨਤਾ ਦਾ ਸਬੂਤ ਹੈ ਕਿ ਇਹ ਨੌਜਵਾਨ ਭਵਿੱਖ ‘ਚ ਵੀ ਸਾਰਿਆਂ ਨੂੰ  ਨਾਲ ਲੈ ਕੇ ਅੱਪਰਾ ਦਾ ਸਰਵਪੱਖੀ ਵਿਕਾਸ ਕਰੇਗਾ | ਸੋਢੀ ਭਾਰਦਵਾਜ ਨੇ ਅੱਗੇ ਕਿਹਾ ਕਿ ਵਿਨੈ ਅੱਪਰਾ ਦੇ ਆਪਣੀ ਜਿੱਤ ਤੋਂ ਬਾਅਦ ਆਪਣੇ ਵਿਰੋਧੀ ਉਮੀਦਵਾਰਾਂ ਦਿਨੈਸ਼ ਐਰੀ, ਗੁਰਪਾਲ ਸਿੰਘ ਸਹੋਤਾ, ਗੁਰਪਾਲ ਸਿੰਘ ਸਹੋਤਾ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਸਹੋਤਾ ਤੇ ਰਕੇਸ਼ ਘਈ ਉਰਫ ਕੇਸ਼ ਦੇ ਹੱਕ ‘ਚ ਹਾਰ ਪਵਾ ਕੇ ਨਾਅਰੇਬਾਜ਼ੀ ਕੀਤੀ ਉਨਾਂ ਤੋਂ ਭਵਿੱਖ ਲਈ ਆਸ਼ੀਰਵਾਦ ਮੰਗਿਆ | ਇਸ ਉਸਦੀ ਛੋਟੀ ਉਮਰ ‘ਚ ਹੀ ਪ੍ਰਪੱਕ ਸੋਚ, ਤੇ ਸਾਰਿਆਂ ਨੂੰ  ਨਾਲ ਲੈ ਕੇ ਚੱਲਣ ਦੀ ਸਮਝ ਨੂੰ  ਦਰਸਾਉਂਦਾ ਹੈ | ਉਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਵਿਨੈ ਅੱਪਰੇ ਦੇ ਸਰਵੱਖੀ ਵਿਕਾਸ ਨੂੰ  ਤਰਜੀਹ ਦੇਣਗੇ ਤੇ ਬੁਨਿਆਦੀ ਮਸਲਿਆਂ ਨੂੰ  ਰਲ ਮਿਲ ਕੇ ਹਲ ਕਰਨਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ
Next articleਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥