*ਸ਼ਰਾਧ ਮੇਲੇ ‘ਚ ਪੀਰ ਫਕੀਰ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਗਾਉਣਗੀਆਂ ਹਾਜ਼ਰੀ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ਭਾਈ ਮੇਹਰ ਚੰਦ ਮੰਦਿਰ, ਭਾਈ ਮੇਹਰ ਚੰਦ ਵੈੱਲਫੇਅਰ ਕਮੇਟੀ, ਅੱਪਰਾ ਡਿਵੈਲਪਮੈਂਟ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਈ ਮੇਹਰ ਚੰਦ ਜੀ ਦੀ ਸ਼ਰਾਧ ਮੇਲਾ ਮਿਤੀ 27, 28 29 ਸਤੰਬਰ ਦਿਨ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਭਾਈ ਮੇਹਰ ਚੰਦ ਜੀ ਮੰਦਿਰ (ਬੀ .ਐੱਮ. ਸੀ ਚੌਂਕ) ਅੱਪਰਾ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਰਿਹਾ ਹੈ | ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਸ੍ਰੀ ਰੋਪਨ ਘਈ, ਸ੍ਰੀ ਅਨਿਲ ਘਈ, ਸ੍ਰੀ ਅਨਿਲ ਘਈ, ਡਾ. ਵਿਕਾਸ ਸ਼ਰਮਾ, ਸ੍ਰੀ ਰਿੰਕੂ ਖੋਸਲਾ, ਸ੍ਰੀ ਨਵਲ ਬਿੱਠਲ ਤੇ ਸ੍ਰੀ ਵਿਨੈ ਖੋਸਲਾ ਤੇ ਸ੍ਰੀ ਗੌਤਮ ਮਰਵਾਹਾ ਨੇ ਦੱਸਿਆ ਕਿ 27 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ ਪ੍ਰਭਾਵ ਫੇਰੀ ਸਵੇਰੇ 4 ਵਜੇ ਭਾਈ ਮੇਹਰ ਚੰਦ ਜੀ ਦੇ ਮੰਦਰ ਤੋਂ ਸ਼ੁਸ਼ੋਭਿਤ ਹੋਵੇਗੀ | 28 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 7-30 ਵਜੇ ਹਵਨ ਭਾਈ ਮੇਹਰ ਚੰਦ ਜੀ ਯੱਗਸ਼ਾਲਾ ਵਿਖੇ ਹੋਵੇਗਾ, ਸ੍ਰੀ ਰਮਾਇਣ ਦੇ ਪਾਠ 9-30 ਵਜੇ ਨਵੇਂ ਹਾਲ ਭਾਈ ਮੇਹਰ ਚੰਦ ਜੀ ਵਿਖੇ ਹੋਣਗੇ, ਲੰਗਰ ਦੁਪਿਹਰ 12 ਵਜੇ ਵਰਤਾਇਆ ਜਾਵੇਗਾ, ਕੀਰਤਨ 3 ਵਜੇ ਹੋਵੇਗਾ, ਉਪਰੰਤ ਰਾਤ 8 ਵਜੇ ਕਪਿਲ ਕੋਹਲੀ ਐਂਡ ਪਾਰਟੀ ਜਲੰਧਰ ਵਾਲੇ ਭਾਈ ਮੇਹਰ ਚੰਦ ਜੀ ਦੀ ਕਥਾ ਦਾ ਗੁਣਗਾਣ ਕਰਨਗੇ | ਮਿਤੀ 29 ਸਤੰਬਰ ਦਿਨ ਐਤਵਾਰ ਨੂੰ ਸ੍ਰੀ ਰਮਾਇਣ ਦੇ ਪਾਠ ਦਾ ਭੋਗ ਹੋਵੇਗਾ | ਉਪਰੰਤ 3-30 ਵਜੇ ਝੰਡੇ ਦੀ ਰਸਮ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ ਜਾਵੇਗੀ | ਇਸ ਮੌਕੇ ਵੱਡੀ ਗਿਣਤੀ ਵਿੱਚ ਮਹਾਂਪੁਰਸ਼ ਹਾਜ਼ਰ ਹੋਣਗੇ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਲੱਖਾਂ ਦੀ ਤਾਦਾਦ ‘ਚ ਸ਼ਾਮਲ ਹੋ ਕੇ ਭਾਈ ਮੇਹਰ ਚੰਦ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly