ਯੂਪੀ: ਨਿੱਜੀ ਯੂਨੀਵਰਸਿਟੀ ਦੇ ਕੁਲਪਤੀ ’ਤੇ ਫਾਇਰਿੰਗ

ਬਰੇਲੀ (ਸਮਾਜ ਵੀਕਲੀ):  ਬਰੇਲੀ ਇੰਟਰਨੈਸ਼ਨਲ ਯੁੂਨੀਵਰਸਿਟੀ ਦੇ ਕੁਲਪਤੀ ਡਾ. ਕੇਸ਼ਵ ਕੁਮਾਰ ਅਗਰਵਾਲ ਨੂੰ ਇੱਥੇ ਬਾਰਾਂਦਰੀ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਦੋ ਜਣਿਆਂ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਰਾਤ ਨੂੰ ਵਾਪਰੀ। ਜਦੋਂ ਡਾ. ਅਗਰਵਾਲ ਮੰਦਰ ਤੋਂ ਪਰਤ ਰਹੇ ਸਨ, ਤਾਂ ਏਕਤਾ ਲਾਂਘੇ ਨੇੜੇ ਦੋ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਮੁਤਾਬਕ ਗੋਲੀ ਡਾ. ਅਗਰਵਾਲ ਦੇ ਜਬਾੜੇ ’ਤੇ ਵੱਜੀ ਅਤੇ ਉਹ ਜ਼ੇਰੇ ਇਲਾਜ ਹਨ। ਐੱਸਐੱਸਪੀ ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ ਹਮਲੇ ’ਚ ਸ਼ਾਮਲ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਵ ਸੈਨਾ ਆਗੂ ਦੇ ਟਿਕਾਣਿਆਂ ਤੋਂ ਨਗ਼ਦੀ ਬਰਾਮਦ
Next articleਸਿਆਸੀ ਭੇਤ: ਕੇਂਦਰੀ ਹੱਲੇ ਖ਼ਿਲਾਫ਼ ਚੰਨੀ ਦੀ ਚੁੱਪ ’ਤੇ ਉੱਠੇ ਸਵਾਲ