(ਸਮਾਜ ਵੀਕਲੀ)
ਬਿਨ ਅਸੂਲੀ ਜਿੰਦਗੀ ਤੋਂ,ਸੱਚਮੁੱਚ ਹੀ ਇਖਲਾਕ ਦੀ ਘਾਟ ਰਹੇ ।
ਮੋਹ-ਵਿਹੂਣੇ ਸਮਿਆਂ ਦੀ ਹਮੇਸ਼ਾਂ ਹਲਕੀ ਫਿੱਕੀ ਜਿਹੀ ਬਾਤ ਰਹੇ।
ਜੇ ਚੰਨ ਚਾਨਣੀ ਜਗਮਗਾ ਨਹੀਂ ਸਕਦੀ,ਚਿਹਰੇ ਐ ਖਲਕਤ ਦੇ,
ਲੂਅ-ਅਗਨ ਫੇਰ’ ਕਿਓਂ ਦੇਊ ਧੀਰਜ,ਖਾਮੋਸ਼ ‘ਚ ਡੁੱਬੀ ਝਾਕ ਰਹੇ!
ਮੁੱਠੀ ਭਰ ਪੈਸੇ ਵਿੱਚ ਕਿ ਸ਼ਰੇ ਈਮਾਨ ਵਿਕਦੈ ਸ਼ੱਕੀ ਚੇਹਰਿਆਂ ਦਾ,
ਕਈ ਸਦੀਆਂ ਤੋਂ ਹੋ ਰਿਹਾ ਐਸਾ,ਕੈਸਾ ਜਿਹਾ ਇਹ ਬਿਰਤਾਂਤ ਰਹੇ।
ਬੜੀ ਸਹਿਜਤਾ ਬਚਪਨ ਲੰਘਿਆ,ਜਵਾਨੀ ਵੀ ਮਸਤ ਮਲੰਗ ਰਹੀ,
ਆਖਰ ਬੁਢਾਪਾ ਖੂੰਡੀ ਬਣ ਗਿਆ,ਮਨ ‘ਚ ਘੁੰਮਦੀ ਘਬਰਾਹਟ ਰਹੇ।
ਬੰਦੇ ਨੂੰ ਬੰਦਾ ਨਹੀਂ ਦੀਂਹਦਾ,ਲਾਲਚ ਲਲਕ ਦੇ ਪ੍ਰਤੀਬਿੰਬ ਹਾਜ਼ਰ ਨੇ,
ਬਾਦਸ਼ਾਹ ਅਤੇ ਰਲ ਨਿਆਂ ਪਾਲਿਕਾ,ਦਿਨ ਦੀਵੀਂ ਭੈੜੇ ਮਜ਼ਾਕ ਕਰੇ,
ਮੰਡੀ ਦੇ ਵਿੱਚ ਘਿਰੀਆਂ ਲੋੜਾਂ,ਬਹੁਤੇ ਖਪਤਕਾਰ ਨੇ ਡੂੰਘੇ ਬੇਹੋਸ਼ ਪਏ,
ਮੰਮਟੀਆਂ ਅੰਦਰਲੇ ਸੇਕ ਦੇ ਥਾਣੀ,ਕੁੱਲ ਭੁੱਖਮਰੀ ਵਿੱਚ ਬਰਸਾਤ ਰਹੇ।
ਕਾਸ਼ਤਕਾਰੀ ਖੁਦਕੁਸ਼ੀਆਂ ਗਲ਼ ਮੇਲਣ,ਤੇ ਪਰਜੀਵੀ ਐਸ਼ਾਂ ਉਡਾ ਰਹੇ,
ਬੋਹਲਾਂ ਵਾਲੇ ਨਾ-ਬਲ ਵਾਲੇ,ਚੁੱਕ ਫੜ ਕਰਜ਼ੇ ਅੰਗੂਠੇ ਦੀ ਸੌਗਾਤ ਰਹੇ!
ਬੜਾ ਕੰਜਕਾਂ ਲਈ ਮੋਹ ਜਾਗਿਆ ਇੱਕ ਅਚੰਚਲ ਰਾਜਕੁਮਾਰੀ ਨੂੰ,
ਸਤਿਕਾਰ ਹਾਰੀਏ ਇਹ ਤਾਂ ਸੁਣ ਲੈ,ਜੁਲਮਾਂ ਦਾ ਵਧਿਆ ਗ੍ਰਾਫ ਰਹੇ !
ਜੈ ਹਿੰਦ,.ਸਹੀ ਸੂਚਨਾ ਦਿਓ,ਏਥੇ ਕਿਸੇ ਨਾਲ ਨਾਜਾਇਜ਼ ਨਹੀਂ ਹੋਣਾ,
ਆਖਰ ਰੱਪਟਨਾਮੇ ਕ੍ਰਿਸ਼ਮੇ ‘ਚੋਂ ਵੱਢੀ ਦੇ,ਭੂਤਕਾਲ ਵਾਲੇ ਹਾਲਾਤ ਰਹੇ!
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly