(ਸਮਾਜ ਵੀਕਲੀ)
ਕਦੇ ਓਪਰੇ ਵੀ ਆਪਣੇ ਬਣਦੇ ਹਨ
ਫਿਰ ਵੀ ਉਪਰੇ ਨੂੰ ਆਪਣਾ ਬਣਾਉਂਦਾ ਰਿਹਾ
ਸਾਰੀ ਉਮਰ ਅਣਜਾਣ ਹੀ ਰਿਹਾ|
ਮਰਨ ਬਾਅਦ ਧਨ ਦੌਲਤ ਨਾਲ ਨਹੀਂ ਜਾਂਦਾ
ਫੇਰ ਵੀ ਸਾਰੀ ਉਮਰ ਧਨ ਦੌਲਤ ਕਮਾਉਂਦਾ ਰਿਹਾ
ਸਾਰੀ ਉਮਰ ਅਣਜਾਣ ਹੀ ਰਿਹਾ|
ਕੀ ਸਾਰੇ ਲੋਕ ਭਰੋਸੇ ਦੇ ਕਾਬਲ ਹੁੰਦੇ ਹਨ
ਫੇਰ ਵੀ ਮੈਂ ਸਭ ਤੇ ਭਰੋਸਾ ਕਰਦਾ ਰਿਹਾ
ਸਾਰੀ ਉਮਰ ਅਣਜਾਣ ਹੀ ਰਿਹਾ|
ਕੀ ਸਾਰੇ ਕੰਮਾਂ ਵਿੱਚ ਸਫਲਤਾ ਮਿਲਦੀ ਹੈ
ਫਿਰ ਵੀ ਸਾਰੇ ਕੰਮਾਂ ਵਿੱਚ ਕਿਸਮਤ ਅਜਮਾਉਂਦਾ ਰਿਹਾ|
ਸਾਰੀ ਉਮਰ ਅਣਜਾਣ ਹੀ ਰਿਹਾ|
ਕੀ ਰੇਤ ਦੇ ਘਰ ਸਾਰੇ ਟਿਕਾਊ ਹੁੰਦੇ ਹਨ
ਫਿਰ ਵੀ ਸਾਰੀ ਉਮਰ ਰੇਤ ਦੇ ਘਰ ਬਣਾਉਂਦਾ ਰਿਹਾ
ਸਾਰੀ ਉਮਰ ਅਣਜਾਣ ਹੀ ਰਿਹਾ|
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 9045
ਰੋਤਕ ਹਰਿਆਣਾ|



