ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਬ ਇੰਸਪੈਕਟਰ ਨੋਜਵਾਨ ਬਲਵੀਰ ਬਾਂਠ ਜੰਡੀ ਨੂੰ ਪੁਲਿਸ ਵਿਭਾਗ ਵਿਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਪੈਸ਼ਲ ਡੀਜੀਪੀ ਡਾਕਟਰ ਨਰੇਸ਼ ਕੁਮਾਰ ਅਰੋੜਾ ਆਈਪੀਐਸ ਵਲੋਂ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਯਾਦ ਰਹੇ ਸਬ ਇੰਸਪੈਕਟਰ ਬਲਬੀਰ ਬਾਂਠ ਇਸ ਇਲਾਕੇ ਦੇ ਪਿੰਡ ਜੰਡੀ ਦੇ ਸਾਬਕਾ ਸਰਪੰਚ ਸਵਰਗੀ ਚੋਧਰੀ ਓਮਪ੍ਰਕਾਸ਼ ਬਾਂਠ ਜੰਡੀ ਦੇ ਵੱਡੇ ਸਪੁੱਤਰ ਹਨ। ਜੋ ਕੇ ਲੰਮੇ ਸਮੇਂ ਤੋਂ ਪੁਲਿਸ ਵਿਭਾਗ ਹੈਡਕੁਆਟਰ ਚੰਡੀਗੜ੍ਹ ਵਿਖੇ ਆਪਣੀਆਂ ਵਧੀਆ ਸੇਵਾਵਾਂ ਨਿਭਾਏ ਰਹੇ ਉਹ ਆਪਣੇ ਪਿਤਾ ਵਾਂਗ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕਰਨ ਵਾਲੇ ਨੋਜਵਾਨ ਹਨ। ਜੋ ਇਲਾਕੇ ਦੇ ਲੋਕਾਂ ਨਾਲ ਵੀ ਤਾਲਮੇਲ ਰੱਖਦੇ ਹੋਏ ਸਮੁੱਚੇ ਇਲਾਕੇ ਵਿਚ ਸੇਵਾ ਨਿਭਾ ਰਹੇ ਹਨ। ਬਲਵੀਰ ਬਾਂਠ ਜੰਡੀ ਨੂੰ ਡਿਸਕ ਨਾਲ ਸਨਮਾਨਿਤ ਕੀਤੇ ਜਾਣ ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



