
ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਗਿੱਲ ਢਾਬੇ (ਨੇੜੇ ਮੁੱਤੋਂ )ਅੱਡੇ ਦੇ ਕੋਲ 2 ਮੋਟਰਸਾਈਕਲਾਂ ਦੀ ਟੱਕਰ ਹੋਣ ਦੇ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟ੍ਰੋਲਰ ਰੂਮ ਨਵਾਂਸ਼ਹਿਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਗਿੱਲ ਢਾਬੇ ਦੇ ਕੋਲ ਐਕਸੀਡੈਂਟ ਹੋ ਗਿਆ ਹੈ ਉਨ੍ਹਾਂ ਨੇ ਤਰੁੰਤ ਜਾ ਕੇ ਦੇਖਿਆ ਕਿ ਗਿੱਲ ਢਾਬੇ ਦੇ ਕੋਲ 2 ਮੋਟਰਸਾਈਕਲਾਂ ਦੀ ਟੱਕਰ ਹੋ ਗਈ ਹੈ ਉਨਾ ਨੇ ਦੱਸਿਆ ਕਿ ਇਕ ਸਪਲੈਂਡਰ ਮੋਟਰਸਾਈਕਿਲ ਜਿਸਦਾ ਨੰਬਰ ਪੀਬੀ 19 ਡਬਲਯੂ 5863 ਜਿਸਨੂੰ ਅਰਜਨ ਸਿੰਘ ਪੁੱਤਰ ਦੇਵਨ ਸਿੰਘ ਵਾਸੀ ਪਿੰਡ ਮਹਿਤਪੁਰ ਤਹਿਸੀਲ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਅਤੇ ਦੂਸਰਾ ਸੀਟੀ 100ਜਿਸ ਦਾ ਨੰਬਰ ਪੀਬੀ 32 ਡਬਲਯੂ 0211 ਜਿਸਨੂੰ ਜਸਵੀਰ ਕੁਮਾਰ ਪੁੱਤਰ ਹਰਮੇਸ਼ ਕੁਮਾਰ ਵਾਸੀ ਪਿੰਡ ਕੋਹਾਰ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਮੰਡ ਚਲਾ ਰਿਹਾ ਸੀ ਜੋ ਕਿ ਰੋਪੜ੍ਹ ਤੋਂ ਬਲਾਚੌਰ ਵੱਲ ਨੂੰ ਆ ਰਹੇ ਸੀ ਕਿ ਅਚਾਨਕ ਆਪਸ ਵਿੱਚ ਟਕਰਾਅ ਗਏ ਜਿਸ ਵਿੱਚ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ | ਜਿੰਨਾਂ ਨੂੰ ਐਸਐਸਐਫ ਦੀ ਟੀਮ ਵਲੋਂ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ | ਜਦਕਿ ਇਕ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤੀ ਗਿਆ | ਪੁਲਿਸ ਨੇ ਦੋਨਾਂ ਵਾਹਨਾ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
2 ਮੋਟਰਸਾਈਕਲਾਂ ਦੀ ਹੋਈ ਟੱਕਰ ਤਿੰਨ ਲੋਕ ਹੋਏ ਜ਼ਖ਼ਮੀ ,ਇਲਾਜ ਲਈ ਹਸਪਤਾਲ ਭਰਤੀ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


