HOME ਨੈਸ਼ਨਲ ਹਾਈਵੇ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ...

ਨੈਸ਼ਨਲ ਹਾਈਵੇ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਵਿੱਚ ਹਾਦਸੇ ਹੋਣ ਦਾ ਡਰ

1
ਕੈਪਸ਼ਨ :ਨੈਸ਼ਨਲ ਹਾਈਵੇ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਤਲਾਅ ਦਾ ਰੂਪ ਧਾਰ ਕੇ ਸੜਕ ਤੇ ਖੜ੍ਹਾ ਪਾਣੀ

ਨੈਸ਼ਨਲ ਹਾਈਵੇ ਅਥਾਰਟੀ ਨਿਕਾਸੀ ਦਾ ਹੱਲ ਨਾ ਕਰਨ ‘ਚ ਬੁਰੀ ਤਰ੍ਹਾਂ ਨਾਲ ਫੇਲ੍ਹ  ਆਉਣ ਜਾਣ ਵਾਲੇ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ  ਝੱਲਣੀ ਪੈ ਰਹੀ ਵੱਡੀ ਦਿੱਕਤ

ਐਸ ਡੀ ਐਮ ਮੈਡਮ ਕ੍ਰਿਤਿਕਾ ਗੋਇਲ ਬਲਾਚੌਰ ਲੋਕਾਂ ਦੀ ਤਕਲੀਫ ਸੁਣਦੇ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਨੈਸ਼ਨਲ ਹਾਈਵੇ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਖਾਸੇ ਹੀ ਪਰੇਸ਼ਾਨ ਹਨ | ਜਦਕਿ ਨੈਸ਼ਨਲ ਹਾਈਵੇ ਅਥਾਰਟੀ ਇਸ ਪਾਣੀ ਦੀ ਨਿਕਾਸੀ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋ ਰਹੀ ਹੈ | ਜਦਕਿ ਇਸ ਨਿਕਾਸੀ ਦਾ ਹੱਲ ਨਾ ਹੋਣ ਦਾ ਖਮਿਆਜ਼ਾ ਰੋਜ਼ਾਨਾ ਸੈਂਕੜੇ ਦੀ ਤਦਾਂਦ ਵਿੱਚ ਇਹਨਾਂ  ਸੜਕਾਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ  ਭੁਗਤਣਾ ਪੈ ਰਿਹਾ ਹੈ | ਜਦ ਗੱਡੀਆਂ ਪੂਰੀ ਸਪੀਡ ਨਾਲ ਸੜਕ ਤੋਂ ਲੰਘਦੀਆਂ ਹਨ ਤੇ  ਸੜਕ ਤੇ ਖੜ੍ਹਾ ਮੀਂਹ ਦਾ ਪਾਣੀ ਸਿੱਧਾ ਗੱਡੀਆਂ ਦੇ ਸ਼ੀਸ਼ੀਆਂ ਤੇ ਵੱਜਦਾ ਹੈ।ਵਰਨਣਯੋਗ ਇਹ ਹੈ ਕਿ ਇਹ ਪ੍ਰੇਸ਼ਾਨੀ ਉਦੋਂ ਹੀ ਆਉਂਦੀ ਹੈ। ਜਦੋਂ ਮੀੰਹ ਪਹਿੰਦਾ ਹੈ ਤਾਂ ਦੇਖਣ ਨੂੰ ਮਿਲਦਾ ਹੈ ਇਹ ਸੜਕ ਤੇ ਖੜ੍ਹਾ ਪਾਣੀ ਅਚਾਨਕ ਸ਼ੀਸੇ ਵਿੱਚ ਵੱਜਣ ਨਾਲ ਡਰਾਈਵਰ ਕੋਲੋਂ ਇੱਕ ਦਮ ਵਾਹਨ ਬੈਕਾਬੂ ਹੋ ਕੇ ਸੜਕ ਤੇ ਲੱਗੀ ਰੇਲਿੰਗ ਨਾਲ ਟਕਰਾ ਜਾਂਦਾ ਜਾਂ ਕਈ ਵਾਰ ਦੂਸਰੀਆਂ ਗੱਡੀਆਂ ਨਾਲ ਟਰਕਾ ਜਾਂਦੀਆਂ ਹਨ।ਜਿਸ ਨਾਲ ਕਈ ਹਾਦਸੇ ਵੀ ਹੋ ਚੁੱਕੇ ਅਤੇ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਜਾਦੀਆਂ ਹਨ । ਲੇਕਿਨ ਨੈਸ਼ਨਲ ਹਾਈਵੇ ਅਥਾਰਟੀ ਨੇ ਕੋਈ ਸਬਕ ਨਹੀਂ ਲਿਆ | ਜਦਕਿ ਨੈਸ਼ਨਲ ਹਾਈਵੇ  ਰੋਜ਼ਾਨਾ ਲੋਕਾਂ ਤੋਂ ਐਨੇ ਮੋਟੇ  ਟੋਲ ਵਸੂਲਦੇ ਹਨ ।ਪਰ ਇਸਨੂੰ ਪੂਰੀ ਤਰ੍ਹਾਂ ਨਾਲ ਮੇਨਟੇਨ ਰੱਖਣ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆ ਦੀ ਜਿੰਮੇਦਾਰੀ ਹੁੰਦੀ ਹੈ ਲੇਕਿਨ ਇਥੇ ਸਮੱਸਿਆ ਜਿਵੇਂ ਦੀ ਤਿਵੇ ਬਰਕਰਾਰ ਹੈ | ਇਲਾਕੇ ਦੇ ਲੋਕਾਂ ਨੇ  ਜਿਲ੍ਹਾਂ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਨੈਸ਼ਨਲ ਹਾਈਵੇ ਤੇ ਖੜ੍ਹੇ ਇਸ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕੀਤਾ ਜਾਵੇ | ਜਦੋਂ ਇਸ ਸਬੰਧ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਅਭਿਸ਼ੇਕ ਗੋਇਲ ਨਾਲ ਫੋਨ ਦੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਜਗ੍ਹਾ ਦੱਸੋ ਕਿ ਪਾਣੀ ਕਿੱਥੇ ਖੜ੍ਹਾ ਹੈ। ਪਰ ਉਹਨਾਂ ਤਾਂ ਹੀ ਦੱਸਿਆਂ ਜਾਵੇ ਜੇਕਰ ਆਸਰੋਂ ਤੋਂ ਲੈ ਕੇ ਕਾਠਗੜ੍ਹ ਮੋੜ ਤੱਕ ਨੈਸ਼ਨਲ ਹਾਈਵੇ ਤੇ ਹਰ ਪਾਸੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਖੜ੍ਹਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ।ਪਰ ਫਿਰ ਉਨ੍ਹਾਂ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਅਸੀਂ ਉਸ ਨੂੰ ਚੈਕ ਕਰਵਾਉਂਦੇ ਹਾਂ। ਜਦੋਂ ਲੋਕਾਂ ਦੀ ਇਸ ਤਕਲੀਫ਼ ਸਬੰਧੀ ਐਸ ਡੀ ਐਮ ਮੈਡਮ ਕ੍ਰਿਤਿਕਾ ਗੋਇਲ ਬਲਾਚੌਰ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕੇ ਇਸ ਸਬੰਧ ਵਿੱਚ ਮੈ ਹੁਣੇ ਹੀ ਨੈਸ਼ਨਲ ਹਾਈਵੇ ਅਥਾਰਟੀ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਕਹਿੰਦੀ ਹਾਂ ਕੇ ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਰੋਡ ਤੇ ਜਿੱਥੇ ਵੀ ਕਿਤੇ ਮੀਂਹ ਦਾ ਪਾਣੀ ਖੜ੍ਹਦਾ ਹੋਵੇ ਉਸ ਦੀ ਤਰੁੰਤ ਨਿਕਾਸੀ ਯਕੀਨੀ ਬਣਾਈ ਜਾਵੇ। ਤਾਂ ਲੋਕ ਮੀਂਹ ਦੌਰਾਨ ਭਿਆਨਕ ਹਾਦਸਿਆਂ ਤੋਂ ਬਚ ਸਕਣ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਪੀਸੀਸੀਪੀਐੱਲ ਸਨਅਤ ਦਾ ਨਿਵੇਕਲਾ ਉਪਰਾਲਾ
Next articleਅਣਪਛਾਤੀ ਬੱਸ ਨੇ ਐਕਟਿਵਾ ਸਕੂਟਰੀ ਨੂੰ ਮਾਰੀਂ ਫੇਟ,ਐਕਟਿਵਾ ਤੇ ਸਵਾਰ ਪਿਉ ਧੀ ਗੰਭੀਰ ਜ਼ਖਮੀ, ਜਾਨੀ ਨੁਕਸਾਨ ਦਾ ਬਚਾਅ ਐਕਟਿਵਾ ਸਕੂਟਰੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ