ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਹਾਈਵੇ–1 ਤੇ ਗੋਲਡਨ ਅਤੇ ਰੇਵਲਸਟੋਕ ਦਰਮਿਆਨ ਇੱਕ ਟੈਸਲਾ ਕਾਰ ਦੀ ਚੱਲਦੀ ਹਾਲਤ ਦੌਰਾਨ ਡਰਾਈਵਰ ਸੀਟ ‘ਤੇ ਬੈਠੀ ਔਰਤ ਦੇ ਕਥਿਤ ਤੌਰ ‘ਤੇ ਸੁੱਤੇ ਹੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ ਬਣਾਉਣ ਵਾਲੀ ਕਾਰਲੇ ਕਿੰਗ ਨੇ ਦਾਅਵਾ ਕੀਤਾ ਕਿ ਟੈਸਲਾ ਕਾਰ ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਉਸ ਨੇ ਇਹ ਵੀ ਕਿਹਾ ਕਿ ਕਾਰ ਦੀ ਪਿਛਲੀ ਸੀਟ ‘ਤੇ ਦੋ ਬੱਚੇ ਵੀ ਸਵਾਰ ਸਨ ਪੁਲਿਸ ਵਾਇਰਲ ਵੀਡੀਓ ਦੀ ਜਾਂਚ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਹੈ ਕਿ ਸੂਬੇ ਚ ਸਵੈਚਾਲਿਤ (ਫੁੱਲ ਸੈਲਫ-ਡਰਾਈਵਿੰਗ) ਪ੍ਰਣਾਲੀ ਦੀ ਵਰਤੋਂ ਜਨਤਕ ਸੜਕਾਂ ‘ਤੇ ਕਾਨੂੰਨੀ ਤੌਰ ‘ਤੇ ਮਨਜ਼ੂਰ ਨਹੀਂ ਹੈ। ਸਿਰਫ ਕੁਝ ਹਾਲਾਤਾਂ ‘ਚ ਸਵੈਚਾਲਤ ਵਾਹਨਾਂ ਤੋਂ ਡਰਾਈਵਰੀ ਸਹਾਇਤਾ ਵਾਲੀਆਂ ਕੁਝ ਸਹੂਲਤਾਂ ਵਰਤੀਆਂ ਜਾ ਸਕਦੀਆਂ ਹਨ, ਪਰ ਡਰਾਈਵਰ ਦਾ ਹਰ ਵੇਲੇ ਜਾਗਦਾ,ਅਤੇ ਚੌਕਸ ਰਹਿਣਾ ਲਾਜ਼ਮੀ ਮੰਨਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜੇ ਜਾਂਚ ਵਿੱਚ ਲਾਪਰਵਾਹੀ ਜਾਂ ਕਾਨੂੰਨ ਦੀ ਉਲੰਘਣਾ ਸਾਬਤ ਹੁੰਦੀ ਹੈ ਤਾਂ ਸੰਬੰਧਿਤ ਕਾਰਵਾਈ ਕੀਤੀ ਜਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





