ਬੇਰੁਜ਼ਗਾਰੀ

ਰਾਜਿੰਦਰ ਰਾਣੀ   

(ਸਮਾਜ ਵੀਕਲੀ)

ਐਮ ਏ,ਬੀ ਐਡ ਕਰਕੇ ਨਾ ਇਹ ਬਿਮਾਰੀ ਗਈ,
ਲੱਖ ਮਿਹਨਤਾਂ ਕਰੀਆਂ ਪੱਲੇ ਬੇਰੁਜ਼ਗਾਰੀ ਪਈ।
ਬੇਰੁਜ਼ਗਾਰੀ ਦੀ ਅੱਗ ਵਿਚ ਹੁਣ ਸੜ੍ਹਨਾ ਈ ਸੜਨਾ,
ਹੁਣ ਤਾਂ ਮਾਪੇ ਵਿਚ ਕਹਿੰਦੇ ਪੁੱਤਰਾ ਪੜ੍ਹ ਕੇ ਕੀ ਕਰਨਾ।
ਡਿਗਰੀਆਂ ਕਰਦੇ ਕਰਦੇ ਪੈਲੀ ਗਹਿਣੇ ਟਿਕ ਜਾਂਦੀ,
ਜਿੱਥੋਂ ਮਿਲਦੇ ਮਣ ਦਾਣੇ ਹੌਲੀ ਹੌਲੀ ਉਹ ਵਿਕ ਜਾਂਦੀ।
ਮੱਥੇ ਦੀਆਂ ਚਾਰ ਲਕੀਰਾਂ ਨੇ ਹੁਣ ਹਰਨੈ ਈ ਹਰਨੈ,
ਹੁਣ ਤਾਂ ਮਾਪੇ ਵੀ ਕਹਿੰਦੇ……….।
ਕਿੰਨਾ ਪੈਂਡਾ ਤੈਅ ਕੀਤਾ ਹਾਲੇ ਮੰਜ਼ਿਲ ਨਹੀਂ ਦਿਸਦੀ,
ਨਿੱਤ ਸੋਚਾਂ ਦੀ ਚੱਕੀ ਵਿਚ ਜਿੰਦ ਜਾਂਦੀ ਏ ਪਿਸਦੀ।
ਪੈਣਾ ਹਰ ਇੱਕ ਦੁੱਖ ਸੁੱਖ ਤੇ ਜਰਨਾ ਈ ਜਰਨਾ,
ਹੁਣ ਤਾਂ ਮਾਪੇ ਵੀ ਕਹਿੰਦੇ…………….।
ਹੋਰ ਕੁਝ ਨਹੀਂ ਬਸ ਡਿਗਰੀਆਂ ਈ ਪੱਲੇ
ਕਾਲਜ਼ ਵਾਲਿਆਂ ਨੇ ਕਿਸੇ ਤੇ ਮੜਨਾ ਹੀ ਮੜਨਾ
ਹੁਣ ਤਾਂ ਮਾਪੇ ਵੀ ਕਹਿੰਦੇ…………..।

ਰਾਜਿੰਦਰ ਰਾਣੀ                                                                                                                     ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ                                                                                                  8146859585

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਗੀਆਂ ਵਾਲਾ
Next articleਮਾਂ ਖੇਡ ਕਬੱਡੀ ਦਾ ਵੱਡੇ ਜਿਗਰੇ ਵਾਲਾ ਕਬੱਡੀ ਪਰਮੋਟਰ ਰਸ਼ਪਾਲ ਸਿੰਘ ਪਾਲਾ ਸਹੋਤਾ ਬੜਾ ਪਿੰਡ