ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਸ਼੍ਰੀ ਪ੍ਰਦੀਪ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਅੰਦਰ ਅਵਾਰਾ ਕੁੱਤਿਆਂ ਦੀ ਭਰਮਾਰ ਦਿਨੋਂ ਦਿਨ ਵੱਧ ਰਹੀ ਹੈ ਅਤੇ ਇਸ ਤਰਾਂ ਇਹ ਅਵਾਰਾ ਕੁੱਤੇ ਵੱਡੇ ਵੱਡੇ ਗਰੁੱਪ ਬਣਾ ਕੇ ਘੁੰਮਦੇ ਹਨ । ਰਾਹਗੀਰਾਂ ਨੂੰ ਮੌਕਾ ਮਿਲਣ ਤੇ ਕੱਟਦੇ ਹਨ ਅਤੇ ਬਹੁਤ ਸਾਰੇ ਬੱਚੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਸ਼੍ਰੀ ਪ੍ਰਦੀਪ ਜੱਸੀ ਨੇ ਕਿਹਾ ਕਿ ਅੱਜ ਹਲਾਤ ਇਹ ਹੋ ਗਏ ਹਨ ਕਿ ਇਹ ਲਵਾਰਿਸ ਕੁੱਤਿਆਂ ਕੋਲੋਂ ਲੰਘਣ ਵਾਸਤੇ ਹਰ ਇੱਕ ਦੇ ਦਿਲ ਵਿੱਚ ਡਰ ਪੈਦਾ ਹੋ ਗਿਆ ਹੈ। ਦੇਸ਼ ਦੇ ਅੰਦਰ ਹਰ ਸਾਲ ਲਗਭਗ 5700 ਮੌਤਾਂ ਰੈਬੀਜ਼ ਨਾਲ ਹੁੰਦੀਆਂ ਹਨ । ਦੇਸ਼ ਅੰਦਰ ਹਰ ਰੋਜ ਕਰੀਬ 10000 ਲਵਾਰਿਸ ਕੁੱਤੇ ਲੋਕਾਂ ਨੂੰ ਕੱਟਦੇ ਹਨ। ਭਾਰਤ ਦੇ ਪਸ਼ੂ ਪਾਲਣ ਰਾਜ ਮੰਤਰੀ ਨੇ ਲੋਕ ਸਭਾ ਵਿੱਚ ਮੰਨਿਆ ਕੇ ਸਾਲ 2024 ਵਿੱਚ ਸਾਰੇ ਭਾਰਤ ਵਿੱਚ 37 ਲੱਖ ਲੋਕ ਲਵਾਰਿਸ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋਏ। ਬਸਪਾ ਆਗੂ ਸ਼੍ਰੀ ਪ੍ਰਦੀਪ ਜੱਸੀ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲਵਾਰਿਸ ਕੁੱਤਿਆਂ ਦੇ ਖੌਫ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਇਆ ਜਾਵੇ, ਕੋਈ ਵਧੀਆ ਨੀਤੀ ਬਣਾ ਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ।
ਲਵਾਰਿਸ ਕੁੱਤੇ ਵੱਡੇ ਵੱਡੇ ਗਰੁੱਪ ਬਣਾ ਕੇ ਘੁੰਮਣ ਅਤੇ ਲੋਕਾਂ ਨੂੰ ਕੱਟਣ ਕਾਰਨ ਲੋਕਾਂ ਵਿੱਚ ਦਹਿਸ਼ਤ : ਪ੍ਰਦੀਪ ਜੱਸੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


