ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਏਕਮ ਪਬਲਿਕ ਸਕੂਲ ਮਹਿਤਪੁਰ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਖੇਡਾਂ ਦੇ ਜੋਨਲ ਐਥਲੈਟਿਕ ਮੀਟ 2025 ਵਿੱਚ ਅੰਡਰ 14,17 ਅਤੇ 19 ਲੜਕੀਆਂ ਦੇ ਟਰੈਕ ਈਵੈਂਟਸ ਵਿੱਚ ਝੰਡੀ ਗੱਡ ਕੇ ਜਿਲਾ ਪੱਧਰੀ ਖੇਡਾਂ ਵਿੱਚ ਪ੍ਰਵੇਸ਼ ਕੀਤਾ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਸਾਂਝੇ ਤੌਰ ਤੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅੰਡਰ 14 ਵਿੱਚ ਜਪਸੀਰਤ ਕੌਰ ਨੇ100 ਮੀਟਰ ਰੇਸ ਵਿਚ ਫਸਟ, 80 ਮੀਟਰ ਹਰਡਲਜ਼ ਵਿੱਚ ਜਪਨੀਤ ਕੌਰ ਫਸਟ, ਲੌਂਗ ਜੰਪ ਵਿੱਚ ਪੀਹੁਲ ਸੇਤੀਆ ਥਰਡ ,400 ਮੀਟਰ ਵਿੱਚ ਸੁਖਮਨਪ੍ਰੀਤ ਕੌਰ ਥਰਡ ਅਤੇ 4×100 ਰੀਲੇਅ ਰੇਸ ਵਿੱਚ ਇਹਨਾਂ ਹੀ ਬੱਚੀਆਂ ਨੇ ਸੈਕਿੰਡ ਪੁਜੀਸ਼ਨ ਹਾਸਿਲ ਕੀਤੀ।ਇਸੇ ਪ੍ਰਕਾਰ ਅੰਡਰ 17 ਲੜਕੀਆਂ ਵਿੱਚ 100 ਅਤੇ 200 ਮੀਟਰ ਰੇਸ ਵਿੱਚ ਅਨਮੋਲ ਪ੍ਰੀਤ ਕੌਰ ਨੇ ਫਸਟ, 400 ਮੀਟਰ ਰੇਸ ਅਤੇ 100 ਮੀਟਰ ਹਰਡਲਜ਼ ਵਿੱਚ ਹਰਮਨਜੋਤ ਕੌਰ ਫਸਟ, ਸ਼ਾਰਟਪੁੱਟ ਅਤੇ ਡਿਸਕਸ ਥਰੋ ਵਿੱਚ ਨਵਦੀਪ ਕੌਰ ਫਸਟ ,800 ਮੀਟਰ ਰੇਸ ਰਜਮੀਤ ਕੌਰ ਸੈਕਿੰਡ ਅਤੇ ਲੌਂਗ ਜੰਪ ਵਿੱਚ ਫਸਟ, 4×100 ਰੀਲੇਅ ਰੇਸ ਵਿੱਚ ਇਹਨਾਂ ਹੀ ਖਿਡਾਰਨਾਂ ਵਲੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ ਗਈ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਅੱਗੇ ਦੱਸਿਆ ਕਿ ਅੰਡਰ 19 ਲੜਕੀਆਂ ਵਿੱਚ 1500 ਮੀਟਰ ਅਤੇ 3000 ਮੀਟਰ ਰੇਸ ਵਿੱਚ ਚੰਨਪ੍ਰੀਤ ਕੌਰ ਫਸਟ, 200 ਮੀਟਰ ਰੇਸ ਵਿੱਚ ਨਵਕੀਰਤ ਕੌਰ ਸੈਕਿੰਡ , ਲੋਂਗ ਜੰਪ ਵਿੱਚ ਸੁਸ਼ੀਲਾ ਥਰਡ, 800 ਮੀਟਰ ਅਤੇ 400 ਮੀਟਰ ਰੇਸ ਵਿੱਚ ਸਰਨੇਹਪ੍ਰੀਤ ਕੌਰ ਫਸਟ ਅਤੇ ਥਰਡ , 4×100 ਰੀਲੇਅ ਰੇਸ ਵਿੱਚ ਚੰਨਪ੍ਰੀਤ ਕੌਰ ਨਵਕੀਰਤ ਕੌਰ ਸੁਸ਼ੀਲਾ ਅਤੇ ਸਰਨੇਹਪ੍ਰੀਤ ਕੌਰ ਨੇ ਸੈਕਿੰਡ ਪੋਜੀਸ਼ਨ ਹਾਸਿਲ ਕੀਤੀ ਗਈ । ਇਸ ਮੌਕੇ ਸਕੂਲ ਮੈਂਨਜਮੈਂਟ ਅਤੇ ਸਮੂਹ ਸਟਾਫ਼ ਵਲੋਂ ਜੇਤੂ ਵਿਦਿਆਰਥਣਾਂ ਅਤੇ ਟੀਮ ਦੇ ਕੋਚ ਸਰਦਾਰ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ।
ਏਕਮ ਪਬਲਿਕ ਸਕੂਲ ਮਹਿਤਪੁਰ ਦੀਆਂ ਵਿਦਿਆਰਥਣਾਂ ਨੇ 13 ਗੋਲਡ, 4 ਸਿਲਵਰ ਅਤੇ 4 ਬਰੌਂਜ਼ ਮੈਡਲ ਜਿੱਤ ਕੇ ਰਚਿਆ ਇਤਿਹਾਸ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



