ਉੱਘੇ ਅੰਬੇਡਕਰੀ ਲਾਹੌਰੀ ਰਾਮ ਬਾਲੀ ਦੀ ਯਾਦ ਵਿੱਚ ਵਿਸ਼ਾਲ ਸਮਾਗਮ 6 ਜੁਲਾਈ ਨੂੰ ਅੰਬੇਡਕਰ ਭਵਨ ਵਿਖੇ ਹੋਵੇਗਾ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀਆਂ ਦੇ ਕਾਰਕੁਨ।

ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ਼ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਚੇਅਰਮੈਨ ਸ੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਟਰੱਸਟ (ਰਜਿ.), ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੀ ਇਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਉੱਘੇ ਅੰਬੇਡਕਰਵਾਦੀ ਅਤੇ ਨਿਧੜਕ ਬੁਲਾਰੇ ਸ੍ਰੀ ਐਲ ਆਰ ਬਾਲੀ ਜੀ ਦੀ ਯਾਦ ਵਿੱਚ 6 ਜੁਲਾਈ 2024 ਨੂੰ ਇੱਕ ਵਿਸ਼ਾਲ ਸਮਾਗਮ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ਜਲੰਧਰ ਵਿਖੇ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ। ਬਲਦੇਵ ਭਾਰਦਵਾਜ ਨੇ ਕਿਹਾ ਕਿ ਚੇਅਰਮੈਨ ਸ੍ਰੀ ਸੋਹਨ ਲਾਲ ਨੇ ਦੱਸਿਆ ਕਿ ਸ੍ਰੀ ਲਾਹੌਰੀ ਰਾਮ ਬਾਲੀ ਇੱਕ ਅਜਿਹੀ ਸਖਸ਼ੀਅਤ ਸਨ ਜੋ ਬਾਬਾ ਸਾਹਿਬ ਦੇ ਪ੍ਰੀ ਨਿਰਵਾਨ ਵਾਲੇ ਦਿਨ, 6  ਦਸੰਬਰ 1956 ਨੂੰ ਆਪਣੀ ਪੱਕੀ ਸਰਕਾਰੀ ਨੌਕਰੀ ਛੱਡ ਕੇ ਬਾਬਾ ਸਾਹਿਬ ਦੇ ਮਿਸ਼ਨ ਦੇ ਪ੍ਰਚਾਰ – ਪ੍ਰਸਾਰ ਵਿਚ ਜੁੱਟ ਗਏ ਅਤੇ  ਅੰਬੇਡਕਰ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਨਾਂ ਨੇ 1958 ਵਿੱਚ ਇੱਕ ਅਖਬਾਰ ‘ਭੀਮ ਪੱਤਰਕਾ’ ਸ਼ੁਰੂ ਕੀਤਾ ਜੋ ਉਹਨਾਂ ਨੇ ਆਪਣੇ ਅੰਤਿਮ ਸਾਹ ਤੱਕ ਜਾਰੀ ਰੱਖਿਆ ਅਤੇ ਉਹਨਾਂ ਤੋਂ ਬਾਅਦ ਹੁਣ ਉਹਨਾਂ ਦਾ ਬੇਟਾ ਡਾ. ਰਾਹੁਲ ਕੁਮਾਰ ਬਾਲੀ ਉਸ ਪੇਪਰ ਨੂੰ ਆਨਲਾਈਨ ਚਲਾ  ਰਿਹਾ ਹੈ। ਉਹਨਾਂ ਨੇ ਦੱਸਿਆ ਕਿ 27 ਅਕਤੂਬਰ 1951 ਨੂੰ ਬਾਬਾ ਸਾਹਿਬ ਜਲੰਧਰ ਵਿਖੇ ਆਏ ਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ। ਜਿਸ ਜਗ੍ਹਾ  ਬਾਬਾ ਸਾਹਿਬ ਨੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ ਉਹ ਭੂਮੀ ਬਾਲੀ ਸਾਹਿਬ ਨੇ ਆਪਣੇ ਸਾਥੀ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਖਰੀਦ ਕੇ ਅੰਬੇਡਕਰ ਭਵਨ ਦੇ ਨਾਮ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਰਾਸਤ ਕਾਇਮ ਕੀਤੀ। ਉਹਨਾਂ ਦੱਸਿਆ ਕਿ ਸ੍ਰੀ ਲਾਹੌਰੀ ਰਾਮ ਬਾਲੀ ਜੀ ਨੇ ਅੰਬੇਡਕਰ ਭਵਨ ਟਰੱਸਟ (ਰਜਿ.), ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਅਤੇ ਆਲ ਇੰਡੀਆ ਸਮਤਾ  ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੀ ਸਥਾਪਨਾ ਕੀਤੀ ਸੀ ਅਤੇ ਇਨ੍ਹਾਂ  ਸੰਸਥਾਵਾਂ ਨੇ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਯਾਦ ਰਹੇ ਬਾਲੀ ਸਾਹਿਬ ਸੈਂਕੜੇ ਕਿਤਾਬਾਂ ਦੇ ਲੇਖਕ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ 6 ਸਾਲ ਸਕੱਤਰ ਰਹੇ।  6 ਜੁਲਾਈ, 2023 ਨੂੰ  ਬਾਲੀ ਸਾਹਿਬ ਦਾ 93 ਸਾਲ ਦੀ ਉਮਰ ਵਿਚ ਪ੍ਰੀ ਨਿਰਵਾਨ ਹੋ ਗਿਆ ਸੀ। ਉਪਰੋਕਤ ਤਿੰਨਾਂ ਸੰਸਥਾਵਾਂ ਨੇ ਬਾਲੀ ਸਾਹਿਬ ਦੀ ਯਾਦ ਵਿੱਚ 6 ਜੁਲਾਈ ਨੂੰ ਉਹਨਾਂ ਦੀ ਯਾਦ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕਰਨ ਦਾ ਫੈਸਲਾ ਲਿਆ ਹੈ ਜਿਸ ਵਿੱਚ ਬਾਲੀ ਸਾਹਿਬ ਦੇ ਜੀਵਨ ਅਤੇ ਮਿਸ਼ਨ ਤੇ ਪ੍ਰਸਿੱਧ ਬੁਲਾਰਿਆਂ ਵਲੋਂ ਚਾਨਣਾ ਪਾਇਆ ਜਾਵੇਗਾ। ਇਸ ਮੀਟਿੰਗ ਵਿੱਚ ਸਰਬ ਸ਼੍ਰੀ ਸੋਹਨ ਲਾਲ ਸਾਬਕਾ ਡੀਪੀਆਈ ਕਾਲਜਾਂ, ਚਰਨ ਦਾਸ ਸੰਧੂ ਪ੍ਰਧਾਨ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) , ਬਲਦੇਵ ਰਾਜ ਭਾਰਦਵਾਜ, ਹਰਮੇਸ਼ ਜਸਲ, ਡਾਕਟਰ ਮਹਿੰਦਰ , ਬਲਦੇਵ ਰਾਜ ਜਸਲ, ਪਰਮਿੰਦਰ ਸਿੰਘ ਖੁਤਨ, ਹਰਭਜਨ ਨਿਮਤਾ, ਜਸਵਿੰਦਰ ਵਰਿਆਣਾ ਸੂਬਾ ਪ੍ਰਧਾਨ ਆਲ ਇੰਡੀਆ ਸਮਤਾ  ਸੈਨਿਕ ਦਲ (ਰਜਿ.) ਪੰਜਾਬ ਯੂਨਿਟ, ਤਿਲਕ ਰਾਜ, ਕੁਲਦੀਪ ਭੱਟੀ ਅਤੇ ਮੈਡਮ ਸੁਦੇਸ਼ ਕਲਿਆਣ ਹਾਜ਼ਰ ਸਨ ।

ਬਲਦੇਵ ਰਾਜ ਭਾਰਦਵਾਜ

 ਜਨਰਲ ਸਕੱਤਰ

 ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article350 ਲੋਕਾਂ ਤੋਂ ਕਰੀਬ 52 ਕਰੋੜ ਦੀ ਠੱਗੀ ਮਾਰਕੇ ਮੋਹਾਲੀ ਦੀ ਯੈਲੋਲੀਫ ਇੰਮੀਗ੍ਰੇਸ਼ਨ ਕੰਪਨੀ ਹੋਈ ਫਰਾਰ, ਬੀਕੇਯੂ ਤੋਤੇਵਾਲ ਵੱਲੋਂ ਪੀੜਤਾਂ ਨੂੰ ਇਨਸਾਫ ਦਵਾਉਣ ਲਈ 28 ਜੂਨ ਨੂੰ ਮੁੱਖ ਮੰਤਰੀ ਭਗਵੰਤ ਦੀ ਰਹਾਇਸ਼ ਦਾ ਕੀਤਾ ਜਾਵੇਗਾ ਘਿਰਾਓ -ਸੁੱਖ ਗਿੱਲ ਮੋਗਾ
Next articleप्रसिद्ध अंबेडकरी लाहौरी राम बाली की स्मृति में एक भव्य समारोह 6 जुलाई को अंबेडकर भवन में होगा